ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ । ਜਿਸਦੇ ਚਲਦਿਆਂ ਜੁਖਾਮ , ਖਾਸੀਂ ,ਬੁਖਾਰ ਵਰਗੀਆਂ ਬਿਮਾਰੀਆਂ ਦਾ ਲੱਗਣਾ ਲਾਜ਼ਮੀ ਹੈ।ਅਜਿਹੀਆਂ ਬਿਮਾਰੀਆਂ ਤੋਂ ਬਚਣ ਲਈ ਬਹੁਤ ਸਾਰੇ ਲੋਕ ਘਰ ਵਿੱਚ ਤਿਆਰ ਕੀਤੇ ਕਈ ਨੁਸਖੇ ਅਪਣਾਉਂਦੇ ਹਨ ।ਜਿਨ੍ਹਾਂ ਵਿੱਚੋ ਖਜੂਰ ਵੀ ਇਕ ਲਾਹੇਵੰਦ ਫਲ ਤੇ ਨੁਸਖਾ ਹੈੈ । ਖਜੂਰ ਵਿੱਚ ਪ੍ਰੋਟੀਨ ,ਕਾਰਬੋਹਾਈਡ੍ਰੇਟ ,ਪੋਟਾਸ਼ੀਅਮ , ਤੇ ਵਿਟਾਮਿਨ ਹੁੰਦੇ ਹਨ ।
ਖਜੂਰ ਖਾਣ ਦੇ ਫਾਇਦੇ-
ਜੇਕਰ ਤੁਸੀਂ ਆਪਣੇ ਖਾਣੇ ਵਿੱਚ ਖਜੂਰ ਦਾ ਸੇਵਨ ਕਰੋਗੇ ਤਾਂ ਕਈ ਬਿਮਾਰੀਆਂ ਤੋ ਛੁਟਕਾਰਾ ਪਾ ਸਕਦੇ ਹੋ।ਇਹ ਸਰੀਰ ਅੰਦਰ ਖੂਨ ਦੀ ਕਮੀ ਨੂੰ ਪੂਰਾ ਕਰਦਾ ਹੈ ।ਜੇਕਰ ਕਿਸੇ ਨੂੰ ਅਮੀਨੀਆਂ ਦੀ ਸ਼ਿਕਾਇਤ ਹੈ ਤਾਂ ਖਜੂਰ ਇਸ ਬਿਮਾਰੀ ਨੂੰ ਵੀ ਦੂਰ ਕਰਦੀ ਹੈ।ਇਸ ਵਿੱਚ ਆਇਰਨ ਤੇ ਵਿਟਾਮਿਨ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਜੋ ਕਿ ਸਰੀਰ ਵਿੱਚ ਖੂਨ ਬਣਾਉਣ ਦੇ ਕੰਮ ਕਰਦੇ ਹਨ।ਖਜੂਰ ਵਿੱਚ ਪੋਟਾਸ਼ੀਅਮ ਤੇ ਹੋਰ ਪੋਸ਼ਕ ਤੱਤ ਪਾਏ ਜਾਦੇ ਹਨ, ਜੋ ਮਨੁੱਖੀ ਸਰੀਰ ਦੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹੈ । ਇਸ ਵਿੱਚ ਕਾਪਰ ਮੈਗਨੀਜ਼ਮਂਨ ਤੇ ਹੋਰ ਪੋਸ਼ਕ ਤੱਤ ਕਾਫੀ ਮਾਤਰਾ ਵਿੱਚ ਪਾਏ ਜਾਂਦੇ ਹਨ। ਇਹ ਤੁਹਾਡੀਆਂ ਹੱਡੀਆਂ ਮਜਬੂਤ ਕਰਨ ਵਿੱਚ ਮਦਦਗਾਰ ਹੈ।
ਜਿਨ੍ਹਾਂ ਲੋਕਾਂ ਨੂੰ ਕਬਜ਼ ਦੀ ਸਮੱਸਿਆਂ ਹੈ ਉਹ ਖਜੂਰ ਦਾ ਸੇਵਨ ਕਰ ਸਕਦੇ ਹਨ ।ਖਜੂਰ ਵਿੱਚ ਫ਼ਾਈਬਰ ਹੁੰਦਾ ਹੈ ਜੋ ਪਾਚਨ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ ।ਜੇਕਰ ਤੁਸੀਂ ਆਪਣਾ ਭਾਰ ਵਧਾਉਣਾ ਚਾਹੁਦੇ ਹੋ ਤਾਂ ਖਜੂਰ ਦਾ ਸੇਵਨ ਜਰੂਰ ਕਰੋ ।ਖਜੂਰ ਵਿੱਚ ਚੀਨੀ ,ਪ੍ਰੋਟੀਨ ਤੇ ਹੋਰ ਲਾਹੇਵੰਦ ਤੱਤ ਹਨ ,ਜੋ ਸਰੀਰ ਦਾ ਭਾਰ ਵਧਾਉਣ ਵਿੱਚ ਮਦਦ ਕਰਦੇ ਹਨ।
ਖਜੂਰ ਵਿੱਚ ਵਿਟਾਮਿਨ –ਸੀ ਹੁੰਦਾ ਹੈ ਜੋ ਸਾਡੀ ਯਾਦਦਾਸ਼ਤ ਨੂੰ ਤੇਜ਼ ਕਰਦਾ ਹੈ । ਅਗਰ ਤੁਸੀਂ ਵੀ ਆਪਣੀ ਯਾਦ ਸ਼ਕਤੀ ਨੂੰ ਤੇਜ਼ ਕਰਨਾ ਹੈ ਤਾਂ ਆਪਣੇ ਭੋਜਨ ਵਿੱਚ ਖਜੂਰ ਦਾ ਇਸਤੇਮਾਲ ਕਰਨਾ ਅੱਜ ਤੋ ਹੀ ਸ਼ੁਰੂ ਕਰੋ ।
ਖਜੂਰ ਵਾਲਾਂ ਤੇ ਚਮੜੀ ਲਈ ਬਹੁਤ ਫ਼ਾਇਦੇਮੰਦ ਹੈ ।ਇਸ ਨੂੰ ਖਾਣ ਨਾਲ ਚਮੜੀ ਤੇ ਵਾਲਾਂ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ ।ਸਿਹਤ ਮਾਹਿਰਾਂ ਅਨੁਸਾਰ ਖਜੂਰ ਖਾਣ ਨਾਲ਼ ਐਲਰਜੀ ਨੂੰ ਦੂਰ ਕੀਤਾ ਜਾ ਸਕਦਾ ਹੈ ।

