ਇੰਗਲੈਂਡ ਦੇ ਆਲਰਾਉਂਡਰ ਖਿਡਾਰੀ ਬੇਨ ਸਟੋਕਸ ਇੱਕ ਵਾਰ ਫਿਰ ਵਿਵਾਦਾਂ ‘ਚ ਘਿਰਦੇ ਦਿਖਾਈ ਦੇ ਰਹੇ ਹਨ। ਜਾਣਕਾਰੀ ਮੁਤਾਬਿਕ ਉਨ੍ਹਾਂ ਦੀ ਪਤਨੀ ਨੇ ਸਟੋਕਸ ‘ਤੇ ਗਲਾ ਦਬਾਉਣ ਦਾ ਇਲਜ਼ਾਮ ਲਗਾਇਆ ਹੈ। ਪਰ ਇਹ ਮਾਮਲਾ ਜਿਆਦਾ ਵਧਦਾ ਉਸ ਤੋਂ ਪਹਿਲਾਂ ਹੀ ਖੁਦ ਸਟੋਕਸ ਦੀ ਪਤਨੀ ਕਲੇਅਰ ਨੇ ਸਾਰੀ ਸੱਚਾਈ ਦੱਸ ਦਿੱਤੀ। ਕਲੇਅਰ ਨੇ ਇਨ੍ਹਾਂ ਸਾਰੀਆਂ ਰਿਪੋਰਟਾਂ ਨੂੰ ਝੂਠੀਆਂ ਕਰਾਰ ਦੇ ਦਿੱਤਾ ਹੈ।
ਦੱਸਣਯੋਗ ਹੈ ਕਿ ਇੰਨੀ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਬੇਨ ਕਲੇਅਰ ਦਾ ਗਲਾ ਫੜੇ ਹੋਏ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਹੀ ਇਹ ਇਲਜ਼ਾਮ ਲੱਗ ਰਹੇ ਸਨ। ਪਰ ਕਲੇਅਰ ਨੇ ਆਪਣੇ ਟਵੀਟਰ ਹੈਂਡਲ ‘ਤੇ ਇੱਕ ਪੋਸਟ ਪਾ ਕੇ ਲਿਖਿਆ ਕਿ, “ਮੈਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਲੋਕ ਇੰਨੀਆਂ ਗੱਲਾਂ ਕਿਵੇਂ ਬਣਾ ਲੈਂਦੇ ਹਨ। ਮੈਂ ਅਤੇ ਬੇਨ ਹਾਸੀ ਮਜ਼ਾਕ ‘ਚ ਇੱਕ ਦੂਜੇ ਦਾ ਮੂੰਹ ਦੱਬ ਰਹੇ ਸੀ। ਅਜਿਹਾ ਕਰਕੇ ਅਸੀਂ ਆਪਣਾ ਪਿਆਰ ਜਤਾ ਰਹੇ ਸੀ ਪਰ ਲੋਕਾਂ ਨੇ ਇਸ ‘ਤੇ ਕਹਾਣੀਆਂ ਬਣਾ ਦਿੱਤੀਆਂ।“
Unbelievable what nonsense these people will make up! Me and Ben messing about squishing up each other’s faces cos that’s how we show affection and some pap tries to twist it in to a crazy story! And all before we then have a romantic McDonalds 20 mins later! @benstokes38 pic.twitter.com/1HmPV1ZfxG
— Clare Stokes (@clarey_11) October 8, 2019
ਕਲੇਅਰ ਵੱਲੋਂ ਸਫਾਈ ਦਿੱਤੇ ਜਾਣ ਤੋਂ ਬਾਅਦ ਬੇਨ ਨੇ ਸਟੋਕਸ ਨੇ ਵੀ ਇਸ ਦੇ ਜਵਾਬ ਵਿੱਚ ਟਵੀਟ ਕਰਦਿਆਂ ਕਲੇਅਰ ਨੂੰ ਕਿਸ ਦਾ ਈਮੋਜੀ ਭੇਜਿਆ। ਇਨਾਮ ਵੰਡ ਸਮਾਰੋਹ ‘ਚ ਉਨ੍ਹਾਂ ਨੂੰ ਪਲੇਆਰ ਆਫ ਦਾ ਈਅਰ ਦਿੱਤਾ ਗਿਆ ਗਿਆ। ਦੱਸਣਯੋਗ ਹੈ ਕਿ ਬੇਨਸਟੋਕਸ ਨੇ ਵਰਲਡ ਕੱਪ ਦੌਰਾਨ 84 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ ਤੇ ਇਸੇ ਕਾਰਨ ਹੀ ਇੰਗਲੈਂਡ ਪਹਿਲੀ ਵਾਰ ਵਰਲਡ ਕੱਪ ਜਿੱਤਿਆ ਸੀ।