ਬੀਜਿੰਗ: ਐਲਏਸੀ ‘ਤੇ ਸੋਮਵਾਰ ਰਾਤ ਭਾਰਤ ਅਤੇ ਚੀਨ ਦੀ ਫੌਜ ਦੇ ਵਿਚਾਲੇ ਹਿੰਸਕ ਝੜਪ ਵਿੱਚ ਭਾਰਤੀ ਫੌਜ ਦੇ ਇੱਕ ਅਧਿਕਾਰੀ ਅਤੇ ਦੋ ਜਵਾਨ ਸ਼ਹੀਦ ਹੋ ਗਏ। ਭਾਰਤੀ ਫੌਜ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਹਿੰਸਕ ਝੜਪ ਵਿੱਚ ਦੋਨਾਂ ਪੱਖਾਂ ਨੂੰ ਨੁਕਸਾਨ ਹੋਇਆ ਹੈ।
ਉੱਥੇ ਹੀ, ਬੀਜਿੰਗ ਨੇ ਇਸ ਨੂੰ ਲੈ ਕੇ ਭਾਰਤੀ ਫੌਜ ‘ਤੇ ਸਰਹੱਦ ਪਾਰ ਦਾਖਲ ਹੋਣ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਭਾਰਤੀ ਫੌਜੀ ਉਨ੍ਹਾਂ ਦੇ ਖੇਤਰ ਵਿੱਚ ਗ਼ੈਰਕਾਨੂੰਨੀ ਰੂਪ ਨਾਲ ਦਾਖਲ ਹੋਏ। ਏਐਫਪੀ ਦੀ ਖਬਰ ਦੇ ਮੁਤਾਬਕ, ਬੀਜਿੰਗ ਨੇ ਭਾਰਤ ‘ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਭਾਰਤੀ ਫੌਜੀਆਂ ਨੇ ਸਰਹੱਦ ਪਾਰ ਕਰ ਕੇ ਚੀਨੀ ਫੌਜ ‘ਤੇ ਹਮਲਾ ਕੀਤਾ।
ਚੀਨ ਨੇ ਗਲੋਬਲ ਟਾਈਮਸ ਵਿੱਚ ਦਾਅਵਾ ਕੀਤਾ ਹੈ ਕਿ ਦੋਵਾਂ ਪੱਖਾਂ ਵਿੱਚ ਹੋਈ ਝੜਪ ‘ਚ ਉਸਦੇ ਪੰਜ ਫੌਜੀ ਮਾਰੇ ਗਏ ਹਨ, ਜਦਕਿ 11 ਫੌਜੀ ਜ਼ਖ਼ਮੀ ਹੋਏ ਹਨ।
ਚੀਨ ਦੇ ਵਿਦੇਸ਼ੀ ਮੰਤਰੀ ਵਾਂਗ ਯੀ ਨੇ ਦੋਸ਼ ਲਗਾਇਆ ਕਿ ਭਾਰਤੀ ਫੌਜ ਨੇ ਦੋ ਵਾਰ ਸਰਹੱਦ ਪਾਰ ਕੀਤੀ ਅਤੇ ਗ਼ੈਰਕਾਨੂੰਨੀ ਤਰੀਕੇ ਨਾਲ ਚੀਨ ਦੇ ਅਧਿਕਾਰ ਖੇਤਰ ਵਿੱਚ ਦਾਖਲ ਹੋਏ ਅਤੇ ਰੋਕਣ ‘ਤੇ ਚੀਨੀ ਫੌਜ ‘ਤੇ ਹਮਲਾ ਕੀਤਾ। ਇਸ ਦੌਰਾਨ ਦੋਵਾਂ ਪੱਖਾਂ ਦੇ ਜਵਾਨਾਂ ਵਿੱਚ ਝੜਪ ਹੋਈ। ਚੀਨੀ ਵਿਦੇਸ਼ੀ ਮੰਤਰੀ ਨੇ ਕਿਹਾ ਕਿ ਇਸ ਦਾ ਸਿੱਧਾ ਅਸਰ ਤਣਾਅ ਘੱਟ ਕਰਨ ਲਈ ਚੱਲ ਰਹੀ ਗੱਲ ਬਾਤ ‘ਤੇ ਪਵੇਗਾ।
ਪੰਜਾਬੀ ਤੇ ਅੰਗਰੇਜ਼ੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਆਪਣੇ ਫੋਨ ‘ਤੇ ਐਪ ਡਾਊਨਲੋਡ ਕਰੋ: