ਅੰਮ੍ਰਿਤਸਰ ‘ਚ ਮਿਲੀ ਸਿਰ ਕਲਮ ਕੀਤੀ ਲਾਸ਼

TeamGlobalPunjab
1 Min Read

ਅੰਮ੍ਰਿਤਸਰ: ਜ਼ਿਲ੍ਹੇ ‘ਚ ਇੱਕ ਸਿਰ ਕੱਟੀ ਲਾਸ਼ ਬਰਾਮਦ ਹੋਣ ਨਾਲ ਇਲਾਕੇ ‘ਚ ਸਨਸਨੀ ਫੈਲ ਗਈ। ਅਟਾਰੀ ਰੇਲਵੇ ਸਟੈਸ਼ਨ ਨੇੜੇ ਖਾਸਾ ਰੇਲਵੇ ਲਾਈਨ ‘ਤੇ ਜੀ.ਆਰ.ਪੀ ਦੇ ਮੁਲਾਜ਼ਮਾਂ ਨੂੰ ਸਿਰ ਕੱਟੀ ਹੋਈ ਲਾਸ਼ ਬਰਾਮਦ ਹੋਈ ਸੀ। ਜਿਸ ਤੋਂ ਬਾਅਦ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ 72 ਘੰਟੇ ਲਈ ਡੈਡ ਹਾਊਸ ‘ਚ ਰੱਖ ਦਿੱਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਇਹ ਲਾਸ਼ ਸਵੇਰੇ ਕਰੀਬ ਸਾਢੇ ਅੱਠ ਵਜੇ ਮਿਲੀ ਸੀ।

ਪੁਲਿਸ ਨੂੰ ਮ੍ਰਿਤਕ ਵਿਅਕਤੀ ਦਾ ਇੱਕ ਵੋਟਰ ਕਾਰਡ ਵੀ ਬਰਾਮਦ ਹੋਇਆ, ਜਿਸ ਦੇ ਆਧਾਰ ‘ਤੇ ਪੁਲਿਸ ਨੇ ਮ੍ਰਿਤਕ ਦੀ ਸ਼ਨਾਖਤ ਕੁਲਵੰਤ ਸਿੰਘ ਵਾਸੀ ਗੋਬਰਾ ਤਹਿਸੀ ਬਾਜਪੁਰ ਜਿਲ੍ਹਾ ਉਧਮ ਸਿੰਘ ਨਗਰ ਵਜੋਂ ਹੋਈ ਹੈ। ਮ੍ਰਿਤਕ ਦਾ ਸਿਰ ਕੱਟਿਆ ਹੋਣ ਕਾਰਨ ਪੁਲਿਸ ਨੂੰ ਸ਼ਨਾਖਤ ਕਰਨ ‘ਚ ਵੀ ਮੁਸ਼ਕਿਲ ਆ ਰਹੀ ਸੀ। ਫਿਲਹਾਲ ਵੋਟਰ ਕਾਰਡ ਨੂੰ ਅਧਾਰ ਮੰਨ ਕੇ ਪੁਲਿਸ ਨੇ ਮੁੱਢਲੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।

Share this Article
Leave a comment