ਮੁਖਤਾਰ ਅੰਸਾਰੀ ਦੀ ਸ਼ਿਫਟਿੰਗ ਤੋਂ ਪਹਿਲਾਂ ਉਸ ਦੀ ਪਤਨੀ ਪਹੁੰਚੀ ਸੁਪਰੀਮ ਕੋਰਟ

TeamGlobalPunjab
2 Min Read

ਨਵੀਂ ਦਿੱਲੀ : ਬਾਹੁਬਲੀ ਮੁਖਤਾਰ ਅੰਸਾਰੀ ਨੂੰ ਅੱਜ ਉੱਤਰ ਪ੍ਰਦੇਸ਼ ਪੁਲਿਸ ਪੰਜਾਬ ਦੀ ਰੋਪੜ ਜੇਲ੍ਹ ਤੋਂ ਬਾਂਦਾ ਸ਼ਿਫਟ ਕਰੇਗੀ। ਜਿਸ ਨੂੰ ਦੇਖਦੇ ਹੋਏ ਮੁਖਤਾਰ ਅੰਸਾਰੀ ਦੀ ਪਤਨੀ ਨੇ ਸੁਪੀਰਮ ਕੋਰਟ ‘ਚ ਪਹੁੰਚ ਕੀਤੀ ਹੈ। ਮੁਖਤਾਰ ਅੰਸਾਰੀ ਦੀ ਪਤਨੀ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਕਿ ਜਦੋਂ ਅੰਸਾਰੀ ਨੂੰ ਪੰਜਾਬ ਤੋਂ ਉੱਤਰ ਪ੍ਰਦੇਸ਼ ਲਿਆਂਦਾ ਜਾਵੇਗਾ ਤਾਂ ਉਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਇਸ ਲਈ ਯੂਪੀ ਪੁਲਿਸ ਨੂੰ ਹਦਾਇਤ ਦਿੱਤੀ ਜਾਵੇ ਕਿ ਮੁਖਤਾਰ ਅੰਸਾਰੀ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਅੰਸਾਰੀ ਦੀ ਪਤਨੀ ਨੇ ਇਹ ਵੀ ਮੰਗ ਕੀਤੀ ਕਿ ਮੁਖਤਾਰ ਅੰਸਾਰੀ ਨੂੰ ਬਾਂਦਾ ਜੇਲ੍ਹ ‘ਚ ਸ਼ਿਫਟ ਕਰਦੇ ਸਮੇਂ ਅਤੇ ਕੋਰਟ ‘ਚ ਪੇਸ਼ ਕਰਨ ਦੌਰਾਨ ਸੁਰੱਖਿਆ ਮੁਹੱਈਆ ਕਰਵਾਈ ਜਾਵੇ।

ਪੰਜਾਬ ਦੀ ਰੋਪੜ ਜੇਲ੍ਹ ‘ਚ ਬੰਦ ਮੁਖਤਾਰ ਅੰਸਾਰੀ ਦੀ ਅੱਜ ਉੱਤਰ ਪ੍ਰਦੇਸ਼ ‘ਚ ਵਾਪਸੀ ਤੈਅ ਹੈ। ਉੱਤਰ ਪ੍ਰਦੇਸ਼ ਪੁਲਿਸ ਸਵੇਰੇ 4:15 ਵਜੇ ਰੋਪੜ ਪੁਲਿਸ ਲਾਈਨ ਪਹੁੰਚੀ ਗਈ ਸੀ। ਯੂਪੀ ਪੁਲਿਸ ਆਪਣੇ ਨਾਲ ਇੱਕ ਵਿਸ਼ੇਸ਼ ਐਂਬੂਲੈਂਸ ਲੈ ਕੇ ਆਈ ਹੈ। ਜਿਸ ‘ਚ ਅੰਸਾਰੀ ਨੂੰ ਬਠਾਇਆ ਜਾਵੇਗਾ। ਮੁਖਤਾਰ ਅੰਸਾਰੀ ਖਿਲਾਫ਼ ਮੋਹਾਲੀ ਦੇ ਮਟੋਰ ਥਾਣੇ ਵਿੱਚ ਮਾਮਲਾ ਦਰਜ ਹੈ। ਮੁਖਤਾਰ ਅੰਸਾਰੀ ‘ਤੇ ਇਲਜ਼ਾਮ ਹਨ ਕਿ ਉਸ ਨੇ ਮੋਹਾਲੀ ਦੇ ਇੱਕ ਬਿਲਡਰ ਤੋਂ ਫਿਰੌਤੀ ਮੰਗੀ ਸੀ। ਦੂਜੇ ਪਾਸੇ ਉੱਤਰ ਪ੍ਰਦੇਸ਼ ਪੁਲਿਸ ਦਾਅਵਾ ਕਰ ਰਹੀ ਹੈ ਕਿ ਅੰਸਾਰੀ ਖਿਲਾਫ਼ ਯੂਪੀ ਵਿੱਚ ਵੱਧ ਮਾਮਲੇ ਦਰਜ ਹਨ। ਇਸ ਲਈ ਉਸ ਦੀ ਹਵਾਲਗੀ ਉੱਤਰ ਪ੍ਰਦੇਸ਼ ਨੂੰ ਦਿੱਤੀ ਜਾਵੇ।

Share this Article
Leave a comment