ਹਰ ਦਿਨ ਚਰਚਾ ‘ਚ ਰਹਿਣ ਵਾਲੀ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਮੀਡੀਆ ਦੀਆਂ ਸੁਰਖੀਆਂ ਚ ਹੈ। ਇਸ ਵਾਰ ਕਾਰਨ ਹੈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ । ਦਰਅਸਲ ਮਨੀਸ ਸਿਸੋਦੀਆ ਉਪਰ ਦਿੱਲੀ ਚ ਆਬਕਾਰੀ ਨੀਤੀ ਬਣਾਉਣ ਅਤੇ ਲਾਗੂ ਕਰਨ ‘ਚ ਹੋਏ ਕਥਿਤ ਘੁਟਾਲੇ ਦੇ ਦੋਸ਼ ਹਨ । ਇਸ ਮਾਮਲੇ ‘ਚ ਅੱਜ ਸਿਸੋਦੀਆ ਸੀਬੀਆਈ ਅੱਗੇ ਪੇਸ਼ ਹੋਏ। ਜਿਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ ਟਵੀਟ ਵੀ ਕਾਫ਼ੀ ਚਰਚਾ ਦਾ ਵਿਸ਼ਾ ਹੈ।
सरफरोशी की तमन्ना अब हमारे दिल में है…
देखना है ज़ोर कितना बाजू-ए-क़ातिल में है…
दिल्ली के लाखों बच्चों की दुआएं आपके साथ हैं… https://t.co/eGxbd4EGct
— Bhagwant Mann (@BhagwantMann) October 17, 2022
ਦੱਸ ਦੇਈਏ ਕਿ ਸਿਸੋਦੀਆ ਦੀ ਪੇਸ਼ੀ ਤੋਂ ਪਹਿਲਾਂ ਭਗਵੰਤ ਮਾਨ ਵਲੋਂ ਟਵੀਟ ਕੀਤਾ ਗਿਆ ਹੈ ਜਿਸ ਵਿਚ ਉਨ੍ਹਾਂ ਲਿਖਿਆ ਹੈ ਕਿ ਦਿੱਲੀ ਦੇ ਲੱਖਾਂ ਬੱਚਿਆਂ ਦੀਆਂ ਦੁਆਵਾਂ ਤੁਹਾਡੇ ਨਾਲ ਹਨ । ਇਸ ਤੋਂ ਪਹਿਲਾਂ ਭਗਵੰਤ ਮਾਨ ਵੱਲੋਂ ਸਰਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ ਕਵਿਤਾ ਦੀਆਂ ਪਹਿਲੀਆਂ ਦੋ ਸਤਰਾਂ ਵੀ ਲਿਖੀਆਂ ਗਈਆਂ ਹਨ ।
ਦੱਸ ਦਈਏ ਕਿ ਆਮ ਆਦਮੀ ਪਾਰਟੀ ਵੱਲੋਂ ਮਨੀਸ਼ ਸਿਸੋਦੀਆ ਨੂੰ ਇਸ ਘੁਟਾਲੇ ਵਿੱਚ ਨਾਮਜ਼ਦ ਕੀਤੇ ਜਾਣ ਨੂੰ ਸਿਆਸੀ ਬਦਲਾਖੋਰੀ ਦੱਸਿਆ ਜਾ ਰਿਹਾ ਹੈ ।