ਬੀ.ਸੀ : ਬੀਸੀ ਸਰਕਾਰ ਸਾਲ 2035 ਤੱਕ ਸਾਰੀਆਂ ਨਵੀਆਂ ਕਾਰਾਂ ਬੀ.ਸੀ. ਵਿੱਚ ਵੇਚੇ ਜਾਣ ਦਾ ਇਰਾਦਾ ਰਖਦੀ ਹੈ। ਸਾਲ 2035 ਤੱਕ ਨਵੀਆਂ ਵਿਕਣ ਵਾਲੀਆਂ ਸਾਰੀਆਂ ਕਾਰਾਂ ਜ਼ੀਰੋ-ਨਿਕਾਸਹੋ ਜਾਵੇਗਾ । ਦਸ ਦਈਏ ਕਿ ਪਹਿਲਾਂ ਸਰਕਾਰ ਨੇ 2040 ਤੱਕ ਇਹ ਟੀਚਾ ਮਿੱਥਿਆ ਸੀ, ਪਰ ਹੁਣ ਇਸਨੂੰ 5 ਸਾਲ ਪਹਿਲਾਂ ਪ੍ਰਾਪਤ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਹੈ।
ਇੱਕ ਪ੍ਰੈੱਸ ਕਾਨਫਰੰਸ ਦੌਰਾਨ, ਮਿਨਿਸਟਰ ਔਫ਼ ਐਨਰਜੀ, ਮਾਈਨਜ਼ ਐਂਡ ਲੋਅ ਕਾਰਬਨ ਇਨੋਵੇਸ਼ਨ, ਜੋਸੀ ਔਸਬੌਰਨ ਨੇ ਕਿਹਾ ਸੂਬਾ ਜ਼ੀਰੋ-ਐਮਿਸ਼ਨ ਵੀਏਕਲਜ਼ ਐਕਟ ਨੂੰ ਮਜ਼ਬੂਤ ਕਰ ਰਿਹਾ ਹੈ। ਜਿਸ ਤਹਿਤ ਹੁਣ 2026 ਤੱਕ ਵਿਕਣ ਵਾਲੇ (light-duty vehicle) ਹਲਕੇ ਵਾਹਨਾਂ ਚੋਂ 26 ਫ਼ੀਸਦੀ 2026 ਤੱਕ ਜ਼ੀਰੋ-ਨਿਕਾਸੀ ਵਾਲੇ, 2030 ਤੱਕ 90 ਫ਼ੀਸਦੀ ਵਾਹਨ ਅਤੇ 2035 ਤੱਕ 100 ਫ਼ੀਸਦੀ ਵਾਹਨ ਜ਼ੀਰੋ-ਨਿਕਾਸੀ ਵਾਲੇ ਹੋਣੇ ਜ਼ਰੂਰੀ ਹਨ।
ਜ਼ਿਕਰਯੋਗ ਹੈ ਕਿ 2019 ਵਿਚ ਐਨਡੀਪੀ ਸਰਕਾਰ ਨੇ ਇੱਕ ਕਾਨੂੰਨ ਪਾਸ ਕੀਤਾ ਸੀ। ਜਿਸ ‘ਚ ਕਿਹਾ ਗਿਆ ਸੀ ਕਿ ਨਵੇਂ ਵਿਕਣ ਵਾਲੇ ਵਾਹਨਾਂ ਚੋਂ 10 ਫ਼ੀਸਦੀ 2025 ਤੱਕ, 30 ਫ਼ੀਸਦੀ 2030 ਤੱਕ ਅਤੇ 2040 ਤੱਕ 100 ਫ਼ੀਸਦੀ ਵਾਹਨ ਜ਼ੀਰੋ-ਨਿਕਾਸੀ ਵਾਲੇ ਹੋਣੇ ਜ਼ਰੂਰੀ ਹਨ।
ਸੂਬੇ ਦਾ ਕਹਿਣਾ ਹੈ ਕਿ ਨਿਵਾਸੀਆਂ ਲਈ ਇਸ ਤਬਦੀਲੀ ਨੂੰ ਆਸਾਨ ਬਣਾਉਣ ਲਈ, ਸਰਕਾਰ 250 ਨਵੇਂ ਜਨਤਕ, ਲਾਈਟ-ਡਿਊਟੀ ਫ਼ਾਸਟ-ਚਾਰਜਿੰਗ ਸਟੇਸ਼ਨਾਂ ਵਿੱਚ 26 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ। ਜਿਸ ਨਾਲ ਬੀਸੀ ਵਿੱਚ ਪਹਿਲਾਂ ਤੋਂ ਮੌਜੂਦ 3,800 ਤੋਂ ਵੱਧ ਪਬਲਿਕ ਚਾਰਜਿੰਗ ਸਟੇਸ਼ਨਾਂ ‘ਚ ਹੋਰ ਨਵੇਂ ਸਟੇਸ਼ਨ ਸ਼ਾਮਿਲ ਕੀਤੇ ਜਾਣਗੇ। ਐਨਵਾਇਰਨਮੈਂਟ ਮਿਨਿਸਟਰ, ਜੌਰਜ ਹੇਮੈਨ ਦਾ ਕਹਿਣਾ ਹੈ ਕਿ ਬੀਸੀ ਵਿੱਚ ਲਗਭਗ 40 ਫ਼ੀਸਦੀ ਨਿਕਾਸ ਲਈ ਆਵਾਜਾਈ ਜ਼ਿੰਮੇਵਾਰ ਹੈ।
ਪਿਛਲੇ ਹਫ਼ਤੇ ਜਾਰੀ ਕੀਤੀ ਗਈ ਸੂਬਾ ਸਰਕਾਰ ਦੀ ਇੱਕ ਰਿਪੋਰਟ ਦੇ ਅਨੁਸਾਰ, 2022 ਵਿੱਚ ਖ਼ਰੀਦੇ ਗਏ ਨਵੇਂ ਵਾਹਨਾਂ ਵਿੱਚੋਂ 18 ਫ਼ੀਸਦੀ ਤੋਂ ਵੱਧ ਜ਼ੀਰੋ-ਐਮਿਸ਼ਨ ਵਾਹਨ ਸਨ, ਜਦੋਂਕਿ ਕੈਨੇਡਾ ਵਿੱਚ ਕਿਸੇ ਵੀ ਸੂਬੇ ਜਾਂ ਪ੍ਰਦੇਸ਼ ਵਿੱਚ ਸਭ ਤੋਂ ਵੱਧ ਹੈ। 2016 ਵਿੱਚ, ਬੀਸੀ ਵਿੱਚ 5,000 ਰਜਿਸਟਰਡ ਲਾਈਟ-ਡਿਊਟੀ ਇਲੈਕਟ੍ਰਿਕ ਵਾਹਨ ਸਨ, ਪਰ ਸੂਬੇ ਦਾ ਕਹਿਣਾ ਹੈ ਕਿ ਅੱਜ ਇਹ ਗਿਣਤੀ 100,000 ਤੋਂ ਵੱਧ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.