ਵੈਨਕੂਵਰ: ਕੋਰੋਨਾ ਵਾਇਰਸ ਤੋਂ ਬਚਾਅ ਲਈ ਬੀ.ਸੀ. ਗੁਰਦੁਆਰਾ ਕਾਊਂਸਲ ਵੱਲੋਂ ਲੋਅਰ ਮੇਨਲੈਂਡ (ਵੈਨਕੂਵਰ ਏਰੀਆ) ਦੇ ਕਈ ਗੁਰਦੁਆਰਾ ਸਾਹਿਬਾਨ ਦੀ ਸੰਗਤ ਦੀ ਸੁਰੱਖਿਆ ਲਈ ਕਦਮ ਚੁੱਕੇ ਜਾ ਰਹੇ ਹਨ।
ਹਾਲ ਹੀ ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੇ ਇੱਕ ਐਲਾਨ ਕੀਤਾ ਹੈ ਕਿ 50 ਵਿਅਕਤੀਆਂ ਤੋਂ ਵੱਧ ਦਾ ਇਕੱਠ ਨਹੀਂ ਹੋ ਸਕਦਾ। ਗੁਰੂ ਘਰਾਂ ‘ਚ ਹਰ ਰੋਜ਼ ਇਸ ਤੋਂ ਜ਼ਿਆਦਾ ਹੁੰਦਾ ਹੈ। ਜਿਸ ਨੂੰ ਦੇਖਦਿਆਂ ਗੁਰਦੁਆਰਾ ਕਾਊਂਸਲ ਨੇ ਕਿਹਾ ਹੈ ਕਿ ਗੁਰੂ ਘਰਾਂ ਦੇ ਸੇਵਾਦਾਰਾਂ ਨੂੰ ਇਸ ਐਲਾਨ ਦੀ ਪਾਲਣਾ ਅਤੇ ਸੰਗਤ ਦੀ ਸੁਰੱਖਿਆ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ।
ਉਨ੍ਹਾਂ ਕਿਹਾ ਆਉਣ ਵਾਲੇ ਦਿਨਾਂ ਵਿੱਚ ਗੁਰਦੁਆਰਾ ਸਾਹਿਬ ਦੇ ਦਰਬਾਰ ਅਤੇ ਲੰਗਰ ਦੇ ਪ੍ਰੋਗਰਾਮਾਂ ਵਿੱਚ ਤਬਦੀਲੀ ਆਵੇਗੀ ਅਤੇ ਸੰਗਤ ਨੂੰ ਸਾਵਧਾਨ ਹੋਣ ਦੀ ਲੋੜ ਹੈ ਅਤੇ ਸਹਿਯੋਗ ਦੇਣ ਦੀ ਵੀ ਲੋੜ ਹੈ ਕਿਉਂਕਿ ਇਸ ਸਮੇਂ ਵਿੱਚ ਸੰਗਤ ਦੀ ਸਿਹਤ ਦੀ ਹਰੀਖਿਆਂ ਸਾਨੂੰ ਸਾਰਿਆਂ ਨੂੰ ਸਭ ਤੋਂ ਅੱਗੇ ਰੱਖਣੀ ਪਵੇਗੀ।
ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ (ਸਰੀ, ਬੀ.ਸੀ.), ਗੁਰੂ ਨਾਨਕ ਸਿੱਖ ਗੁਰਦੁਆਰਾ (ਸਰੀਡੈਟਾ, ਬੀ.ਸੀ.), ਗੁਰਦੁਆਰਾ ਸਾਹਿਬ ਖ਼ਾਲਸਾ ਦਰਬਾਰੇ (ਵੈਨਕੂਵਰ, ਬੀ.ਸੀ.), ਹੁੰਦਾਆਰਾ ਸਾਹਿਬ ਸਿੱਖ ਸਾਰ ਨਿਊ ਵੈਸਟਮਿਨਸਟਰ ਬੀ.ਸੀ, ਗੁਰਦੁਆਰਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ (ਐਬਟਸਫੋਰਡ, ਬੀ.ਸੀ.) ਅਤੇ ਹੋਰ ਗੁਰੂ ਘਰਾਂ ‘ਚ ਵੀ ਸਖਤ ਕਦਮ ਚੁੱਕ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਗੁਰਦੁਆਰਾ ਸਾਹਿਬ ਦੇ ਦਰਬਾਰ ਵਿੱਚ ਕੀਤੀਆਂ ਤਬਦੀਲੀਆਂ:
ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਤੇ ਨਿੱਤਨੇਮ ਹੋਣ ਤੋਂ ਉਪਰੰਤ ਆਸਾ ਦੀ ਵਾਰ ਦਾ ਕੀਰਤਨ ਹੋਵੇਗਾ ਅਤੇ ਸਵੇਰ ਦੇ ਦੀਵਾਨ ਦੀ ਸਮਾਪਤੀ ਹੋਵੇਗੀ ਇਸ ਪ੍ਰਕਾਰ ਸਿਰਫ 15-20 ਵਿਅਕਤੀਆਂ ਦੀ ਸੰਗਤ ਆਮ ਦਿਨਾਂ ਵਿੱਚ ਹੁੰਦੀ ਹੈ।
ਤਕਰੀਬਨ 8 ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਦਰਬਾਰ ਵਿੱਚ ਕੋਈ ਪ੍ਰੋਗਰਾਮ ਨਹੀਂ ਹੋਵੇਗਾ ਹੋਣਗੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਲਗਾਤਾਰ ਸੰਗਤ ਨੂੰ ਸਾਵਧਾਨ ਕਰਨਗੇ ਕਿ ਬਹੁਤਾ ਚਿਰ ਗੁਰਦੁਆਰਾ ਸਾਹਿਬ ਵਿੱਚ ਨਾ ਰਹਿਣ ਅਤੇ ਲੋੜ ਮੁਤਾਬਕ ਲੰਗਰ ਘਰ ਨੂੰ ਲੈ ਜਾਣ।
ਇਸ ਦੇ ਨਾਲ ਹੀ ਸ਼ਾਮ ਦੇ ਦੀਵਾਨ ਵਿੱਚ 5 ਵਜੇ ਰਹਿਰਾਸ ਸਾਹਿਬ ਹੋਣਗੇ ਅਤੇ ਉਪਰੰਤ ਆਰਤੀ ਦਾ ਕੀਰਤਨ ਅਤੇ ਫਿਰ ਕੀਰਤਨ ਸੋਹਿਲਾ ਅਤੇ ਸੁਖਾਸਨ ਤੇ ਸਮਾਪਤੀ ਉਸੇ ਵੇਲੇ ਹੋ ਜਾਵੇਗੀ।
ਲੰਗਰ ਦੀ ਜਾਣਕਾਰੀ:
ਗੁਰਦੁਆਰਾ ਸਾਹਿਬਾਨਾਂ ਵੱਲੋਂ ਸਵੇਰ ਨੂੰ ਲੰਗਰ ਤਿਆਰ ਕੀਤਾ ਜਾਵੇਗਾ ਜੋ ਕਿ ਸਿਰਫ ਦਾਲ, ਚੌਲ ਅਤੇ ਪ੍ਰਸ਼ਾਦੇ ਦਾ ਹੋਵੇਗਾ ਜੋ ਕਿ ਸਿਰਫ਼ ਗੁਰਦੁਆਰਾ ਸਾਹਿਬ ਦੇ 2 ਸੇਵਾਦਾਰ ਹੀ ਤਿਆਰ ਕਰਨਗੇ। ਇਸ ਤਰੀਕੇ ਨਾਲ ਸੰਗਤ ਰੂਪ ਵਿੱਚ ਜਾਂਦੇ ਵਿਅਕਤੀ ਇੱਕ ਦੂਜੇ ਨਾਲ ਬਹੁਤ ਨੇੜੇ ਹੋ ਕੇ ਨਹੀਂ ਖੜਨਗੇ।
ਸੰਗਤ ਨੂੰ ਬੇਨਤੀ ਹੈ ਕਿ ਜਿਹਨੇ ਵੀ ਲੰਗਰ ਛਕਣਾ ਹੈ ਉਹ ਘਰੋਂ ਆਪਣੇ ਭਾਂਡੇ ਲੈ ਆਉਣ ਅੜੋ ਗੁਰਦੁਆਰਾ ਸਾਹਿਬਾਨਾਂ ਤੋਂ ਲੋੜ ਮੁਤਾਬਕ ਲੰਗਰ ਲੈ ਜਾਣ ਪਰ ਹਾਲ ਵਿੱਚ ਬੈਠ ਕੇ ਲੰਗਰ ਛਕਣਾ ਇਸ ਸਮੇਂ ਸੰਭਵ ਨਹੀਂ।
ਜੇ ਕੋਈ ਬਜ਼ੁਰਗ ਗੁਰਦੁਆਰਾ ਸਾਹਿਬ ਨਹੀਂ ਆ ਸਕਦੇ ਤਾਂ ਉਹ ਗੁਰਦੁਆਰਾ ਸਾਹਿਬਾਨਾਂ ਨੂੰ ਫੋਨ ਕਰਕੇ ਆਪਣਾ ਐਡਰੈੱਸ ਦੇ ਸਕਦੇ ਹਨ। ਪੂਰੀ ਕੋਸ਼ਿਸ਼ ਰਹੇਗੀ ਕਿ ਸ਼ਾਮ ਨੂੰ ਉਨ੍ਹਾਂ ਦੇ ਘਰ ਲੰਗਰ ਪਹੁੰਚਾਇਆ ਜਾਵੇਗਾ ਜੋ ਉਹ ਲੋੜਵੰਦ ਹਨ।
ਗੁਰਦੁਆਰਾ ਕੌਂਸਲ ਨੇ ਕਿਹਾ ਕਿ ਸਾਡਾ ਮਕਸਦ ਸਿਰਫ਼ ਇਹ ਹੈ ਕਿ ਗੁਰਦੁਆਰਾ ਸਾਹਿਬਾਨ ਬੰਦ ਨਾ ਹੋਣ। ਅਸੀਂ ਚਾਹੁੰਦੇ ਹਾਂ ਕਿ ਗੁਰੂ ਮਹਾਰਾਜ ਦੇ ਦਰਸ਼ਨ ਅਤੇ ਗੁਰੂ ਕਾ ਲੰਗਰ ਹਮੇਸ਼ਾਂ ਦੀ ਤਰ੍ਹਾਂ ਖੁੱਲ੍ਹਾ ਰਹੇ। ਜੋ ਸਾਨੂੰ ਇਸ ਤਰ੍ਹਾਂ ਲੱਗੇ ਕਿ 50 ਵਿਅਕਤੀਆਂ ਤੋਂ ਵੱਧ ਦੀ ਸੰਗਤ ਹੋਣ ਜਾ ਰਹੀ ਹੈ। ਅਸੀਂ ਉੱਥੇ ਪੂਰੀ ਤਰ੍ਹਾਂ ਆਪਣਾ ਫ਼ਰਜ਼ ਨਿਭਾਵਾਂਗੇ ਅਤੇ ਉਹ ਇਕੱਠ ਨਹੀਂ ਹੋਣ ਦੇਵਾਂਗੇ।
ਉਨ੍ਹਾਂ ਕਿਹਾ ਹੋ ਸਕਦਾ ਹੈ ਕਿ ਕਈ ਸੰਗਤ ਵਿੱਚੋਂ ਇਹ ਕਹਿਣ ਕਿ ਗੁਰਦੁਆਰਾ ਸਾਹਿਬ ਬੰਦ ਹੋ ਜਾਣੇ ਚਾਹੀਦੇ ਪਰ ਅਸੀਂ ਜ਼ਿੰਮੇਵਾਰੀ ਨਾਲ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਗੁਰਦੁਆਰਾ ਸਾਹਿਬਾਨ ਬੰਦ ਵੀ ਨਾ ਹੋਣ ਅਤੇ ਅਸੀਂ ਪੂਰੀ ਤਰ੍ਹਾਂ ਮਿਨਿਸਟਰੀ ਆਫ ਹੈਲਥ ਦੇ ਐਲਾਨ ਦੀ ਪਾਲਣਾ ਵੀ ਕਰੀਏ॥
ਗੁਰਦੁਆਰਾ ਸਾਹਿਬਾਨ ਵਿੱਚ ਜ਼ਿੰਮੇਵਾਰ ਸੇਵਾਦਾਰ ਲਗਾਤਾਰ ਸੰਗਤ ਨੂੰ ਸਾਵਧਾਨ ਕਰਨਗੇ ਕਿ ਬਹੁਤਾ ਚਿਰ ਗੁਰਦੁਆਰਾ ਸਾਹਿਬ ਵਿੱਚ ਸਮਾਂ ਨਾ ਲਾਉਣ। ਗੁਰੂ ਮਹਾਰਾਜ ਦੇ ਦਰਸ਼ਨ ਕਰ ਕੇ ਅਤੇ ਲੰਗਰ ਲੈ ਕੇ ਹਾਜ਼ਰੀ ਭਰ ਲੈਣੀ ਗੁਰਦੁਆਰਾ ਸਾਹਿਬਾਨ ਵਿੱਚ ਅੱਖੰਡ ਪਾਠ ਸਾਹਿਬ, ਲੰਗਰ ਦੇ ਪ੍ਰੋਗਰਾਮ, ਕੀਰਤਨ ਦੇ ਪ੍ਰੋਗਰਾਮ, ਬੱਚਿਆਂ ਦੀ ਪੰਜਾਬੀ ਕਲਾਸ ਅਤੇ ਹੋਰ ਪ੍ਰੋਗਰਾਮ ਹੁਣ ਤੋਂ ਹੀ ਅਸੀਂ ਕੈਂਸਲ ਕਰਨ ਲੱਗ ਪਏ ਹਾਂ।
ਇਸ ਦੇ ਨਾਲ ਹੀ ਉਨ੍ਹਾਂ ਨੇ ਸੰਗਤ ਵੱਲੋਂ ਪੂਰੇ ਸਹਿਯੋਗ ਦੀ ਅਪੀਲ ਕੀਤੀ ਤੇ ਕਿਹਾ ਕਿ ਔਖੇ ਸਮੇਂ ਵਿੱਚ ਸਾਡਾ ਸਾਥ ਦਵੋ ਅਤੇ ਆਲੇ ਦੁਆਲੇ ਜਿਹੜੇ ਲੋੜਵੰਦ ਤੇ ਬਜ਼ੁਰਗ ਹਨ ਉਨ੍ਹਾਂ ਦੀ ਸੇਵਾ ਲਈ ਅੱਗੇ ਆਓ।