ਬਠਿੰਡਾ ’ਚ 6ਵੀਂ ਜਮਾਤ ਦਾ ਵਿਦਿਆਰਥੀ ਵੰਸ਼ ਲਾਪਤਾ, ਭਾਲ ਜਾਰੀ, ਕਰੋ ਮਦਦ

Global Team
2 Min Read

ਬਠਿੰਡਾ: ਬਠਿੰਡਾ ਦੇ ਆਦਰਸ਼ ਸਕੂਲ ’ਚ ਪੜ੍ਹਦਾ ਛੇਵੀਂ ਜਮਾਤ ਦਾ ਵਿਦਿਆਰਥੀ ਵੰਸ਼ 3 ਜੁਲਾਈ 2025 ਤੋਂ ਲਾਪਤਾ ਹੈ। ਬੱਚੇ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਉਹ ਵੰਸ਼ ਦੀ ਸੁਰੱਖਿਅਤ ਵਾਪਸੀ ਲਈ ਪ੍ਰਸ਼ਾਸਨ ਅਤੇ ਲੋਕਾਂ ਅੱਗੇ ਗੁਹਾਰ ਲਗਾ ਰਹੇ ਹਨ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਮ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਹੈ।

ਵੰਸ਼ ਦੇ ਪਿਤਾ ਰਾਮ ਨਰਾਇਣ ਨੇ ਦੱਸਿਆ ਕਿ 3 ਜੁਲਾਈ ਨੂੰ ਗਰਮੀਆਂ ਦੀਆਂ ਛੁੱਟੀਆਂ ਖਤਮ ਹੋਣ ਮਗਰੋਂ ਸਕੂਲ ਦੇ ਪਹਿਲੇ ਦਿਨ ਵੰਸ਼ ਨੂੰ ਆਟੋ ਰਿਕਸ਼ਾ ਰਾਹੀਂ ਸਕੂਲ ਭੇਜਿਆ ਗਿਆ ਸੀ। ਆਟੋ ਚਾਲਕ ਨੇ ਵੰਸ਼ ਸਮੇਤ 3-4 ਬੱਚਿਆਂ ਨੂੰ ਸਕੂਲ ਦੇ ਗੇਟ ’ਤੇ ਛੱਡਿਆ ਸੀ। ਸ਼ਾਮ ਨੂੰ ਜਦੋਂ ਚਾਲਕ ਬੱਚਿਆਂ ਨੂੰ ਵਾਪਸ ਲੈਣ ਪਹੁੰਚਿਆ ਤਾਂ ਪਤਾ ਲੱਗਾ ਕਿ ਵੰਸ਼ ਸਕੂਲ ’ਚ ਨਹੀਂ ਸੀ। ਮਾਪਿਆਂ ਨੂੰ ਸੂਚਿਤ ਕਰਨ ’ਤੇ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ।

ਸਕੂਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਵੰਸ਼ ਉਸ ਦਿਨ ਸਕੂਲ ਪਹੁੰਚਿਆ ਹੀ ਨਹੀਂ। ਦੂਜੇ ਪਾਸੇ, ਆਟੋ ਚਾਲਕ ਦਾ ਦਾਅਵਾ ਹੈ ਕਿ ਉਸ ਨੇ ਵੰਸ਼ ਨੂੰ ਸਕੂਲ ਦੇ ਮੋੜ ’ਤੇ ਸਵੇਰੇ ਛੱਡਿਆ ਸੀ ਅਤੇ ਸ਼ਾਮ 6 ਵਜੇ ਜਦੋਂ ਵਾਪਸ ਪਹੁੰਚਿਆ ਤਾਂ ਵੰਸ਼ ਉੱਥੇ ਨਹੀਂ ਸੀ। ਚਾਲਕ ਨੇ ਸੋਚਿਆ ਕਿ ਸ਼ਾਇਦ ਮਾਪਿਆਂ ਨੇ ਬੱਚੇ ਨੂੰ ਖੁਦ ਲੈ ਲਿਆ ਹੋਵੇ, ਪਰ ਪੁੱਛਗਿੱਛ ’ਤੇ ਪਤਾ ਲੱਗਾ ਕਿ ਵੰਸ਼ ਘਰ ਵੀ ਨਹੀਂ ਪਹੁੰਚਿਆ।

ਪੁਲਿਸ ਨੇ ਸਕੂਲ ਅਤੇ ਆਸ-ਪਾਸ ਦੇ CCTV ਫੁਟੇਜ ਖੰਗਾਲੇ, ਪਰ ਅਜੇ ਤੱਕ ਵੰਸ਼ ਦਾ ਕੋਈ ਸੁਰਾਗ ਨਹੀਂ ਮਿਲਿਆ। ਪੁਲਿਸ ਨੇ ਜਨਤਾ ਨੂੰ ਲੋਕਾਂ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੰਸ਼ ਸਬੰਧੀ ਕੋਈ ਜਾਣਕਾਰੀ ਹੈ ਤਾਂ ਸਥਾਨਕ ਪੁਲਿਸ ਸਟੇਸ਼ਨ ’ਚ ਸੰਪਰਕ ਕੀਤਾ ਜਾਵੇ। ਪਰਿਵਾਰ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਆਮ ਲੋਕਾਂ ਨੂੰ ਵੀ ਬੱਚੇ ਦੀ ਭਾਲ ’ਚ ਮਦਦ ਦੀ ਅਪੀਲ ਕੀਤੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment