ਬਠਿੰਡਾ(ਪਰਮਿੰਦਰ ਸਿੰਘ): ਬਠਿੰਡਾ ਸ਼ਹਿਰ ‘ਚ ਅੱਜ ਨੈਸ਼ਨਲ ਕਾਲੋਨੀ ਦੇ ਨੇੜ੍ਹੇ ਨਹਿਰ ਦੇ ਨਾਲ ਗੁਟਕਾ ਸਾਹਿਬ ਸਣੇ ਹੋਰ ਧਾਰਮਿਕ ਤਸਵੀਰਾਂ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਥਕ ਆਗੂ ਮਹਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਸੈਰ ਕਰ ਰਹੇ ਸਨ ਤਾਂ ਉਨ੍ਹਾਂ ਨੇ ਦੇਖਿਆ ਕੂੜੇ ਦੇ ਢੇਰ ’ਤੇ ਗੁਟਕਾ ਸਾਹਿਬ ਦੇ ਅੰਗ ਪਏ ਸਨ।
ਖਾਲਸਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੁਖਮਨੀ ਸਾਹਿਬ ਗੁਟਕਾ ਸਾਹਿਬ ਦੇ ਖੰਡਿਤ ਅੰਗ ਤੇ ਦੋ ਨਿਤਨੇਮ ਬਾਣੀ ਦੇ ਨਵੇਂ ਗੁਟਕਾ ਸਾਹਿਬ ਦੇ ਨਾਲ ਗੁਰੂ ਸਾਹਿਬਾਨ ਸਣੇ ਹੋਰ ਧਾਰਮਿਕ ਤਸਵੀਰਾਂ ਕੂੜੇ ‘ਚ ਪਈਆ ਮਿਲੀਆਂ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਸਭ ਦੇ ਨਾਲ ਇੱਕ ਵਿਅਕਤੀ ਦੀ ਫੋਟੋ ਵੀ ਸੀ। ਜਿਨ੍ਹਾਂ ਨੂੰ ਉਹ ਇਕੱਠੇ ਕਰਕੇ ਗੁਰਦੁਆਰਾ ਸਾਹਿਬ ਨੈਸ਼ਨਲ ਕਲੋਨੀ ਲੈ ਗਏ ਤੇ ਪੁਲਿਸ ਥਾਣਾ ਥਰਮਲ ਨੂੰ ਸੂਚਿਤ ਕੀਤਾ।
ਇਸ ਘਟਨਾ ਤੋਂ ਬਾਅਦ ਸਿੱਖ ਜਥੇਬੰਦੀਆਂ ‘ਚ ਰੋਸ ਪੈਦਾ ਹੋ ਗਿਆ ਹੈ। ਉਧਰ ਦੂਜੇ ਪਾਸੇ ਥਾਣਾ ਥਰਮਲ ਦੀ ਪੁਲਿਸ ਵਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।