ਚੰਡੀਗੜ੍ਹ: ਸ਼ਹਿਰ ‘ਚ ਚਾਰ ਦਿਨ ਦੀ ਰਾਹਤ ਤੋਂ ਬਾਅਦ ਇੱਕ ਵਾਰ ਫਿਰ ਕੋਰੋਨਾ ਦੇ ਪੰਜ ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਬਾਪੂਧਾਮ ਕਲੋਨੀ ਵਿੱਚ ਸੋਮਵਾਰ ਸਵੇਰੇ ਪੰਜ ਲੋਕਾਂ ਨੂੰ ਕੋਰੋਨਾ ਸੰਕਰਮਣ ਹੋਣ ਦੀ ਪੁਸ਼ਟੀ ਹੋਈ । ਜਿਸ ਦੇ ਨਾਲ ਹੀ ਸ਼ਹਿਰ ‘ਚ ਮਰੀਜ਼ਾ ਦੀ ਗਿਣਤੀ ਵਧ ਕੇ 196 ਪਹੁੰਚ ਗਈ।
ਇਨ੍ਹਾਂ ਮਰੀਜ਼ਾਂ ‘ਚ 29 ਸਾਲ ਦੀ ਇੱਕ ਮਹਿਲਾ, 48 ਸਾਲ ਦਾ ਇੱਕ ਵਿਅਕਤੀ, 26 ਸਾਲ ਦੀ ਮਹਿਲਾ, 60 ਸਾਲ ਦੀ ਮਹਿਲਾ ਅਤੇ ਇੱਕ 10 ਸਾਲ ਦੀ ਬੱਚੀ ਸ਼ਾਮਲ ਹੈ। ਨਵੇਂ ਪੰਜ ਮਰੀਜ਼ ਮਿਲਣ ਤੋਂ ਬਾਅਦ ਚੰਡੀਗੜ੍ਹ ਵਿੱਚ ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 196 ਹੋ ਗਈ ਹੈ। ਪੀਜੀਆਈ ਵਿੱਚ ਇਲਾਜ ਕਰਵਾਉਣ ਤੋਂ ਬਾਅਦ 51 ਕੋਰੋਨਾ ਸਥਾਪਤ ਠੀਕ ਹੋਕੇ ਘਰ ਜਾ ਚੁੱਕੇ ਹਨ ।
ਧਿਆਨ ਯੋਗ ਹੈ ਕਿ ਸ਼ਹਿਰ ਵਿੱਚ ਪਿਛਲੇ ਚਾਰ ਦਿਨਾਂ ਤੋਂ ਕੋਈ ਨਵਾਂ ਮਾਮਲਾ ਨਹੀਂ ਸੀ , ਜਿਸ ਦੇ ਨਾਲ ਅਨੁਮਾਨ ਲਗਾਇਆ ਜਾ ਰਿਹਾ ਸੀ ਕਿ ਬਾਪੂਧਾਮ ਸਣੇ ਸ਼ਹਿਰ ਦੇ ਹੋਰ ਸੈਕਟਰਾਂ ਵਿੱਚ ਕੋਰੋਨਾ ਦੀ ਚੇਨ ਹੁਣ ਟੁੱਟਣ ਲੱਗੀ ਹੈ, ਪਰ ਅਜਿਹਾ ਨਹੀਂ ਹੋ ਸਕਿਆ ਅੱਜ ਇਕਠੇ 5 ਮਾਮਲੇ ਸਾਹਮਣੇ ਆਉਣ ਨਾਲ ਸਾਰੀ ਉਮੀਦਾਂ ‘ਤੇ ਪਾਣੀ ਫਿਰ ਗਿਆ।