ਨਵੀ ਦਿੱਲੀ : ਅੱਜ ਤੋਂ ਮਈ ਮਹੀਨੇ ਦੀ ਸ਼ੁਰੂਆਤ ਹੋ ਗਈ ਹੈ। ਅਜਿਹੇ ਵਿੱਚ ਜੇਕਰ ਤੁਹਾਡੇ ਬੈਂਕ ਨਾਲ ਸਬੰਧਤ ਕੋਈ ਜ਼ਰੂਰੀ ਕੰਮ ਅਧੂਰੇ ਹਨ, ਤਾਂ ਸਮਾਂ ਰਹਿੰਦੇ ਯੋਜਨਾ ਬਣਾਉਣੀ ਬਹੁਤ ਜ਼ਰੂਰੀ ਹੈ। ਰਿਜ਼ਰਵ ਬੈਂਕ ਆਫ਼ ਇੰਡੀਆ (RBI) ਵੱਲੋਂ ਜਾਰੀ ਛੁੱਟੀਆਂ ਦੇ ਕੈਲੰਡਰ ਅਨੁਸਾਰ, ਇਸ ਵਾਰ ਮਈ ਮਹੀਨੇ ਦੇ ਕੁੱਲ 31 ਦਿਨਾਂ ਵਿੱਚੋਂ 12 ਦਿਨ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਰਹਿਣਗੀਆਂ।
ਇਹਨਾਂ ਛੁੱਟੀਆਂ ਵਿੱਚ ਨਿਯਮਤ ਹਫ਼ਤਾਵਾਰੀ ਛੁੱਟੀਆਂ ਦੇ ਨਾਲ-ਨਾਲ ਕਈ ਰਾਸ਼ਟਰੀ ਅਤੇ ਖੇਤਰੀ ਤਿਉਹਾਰ ਅਤੇ ਜਯੰਤੀਆਂ ਵੀ ਸ਼ਾਮਲ ਹਨ, ਜਿਸ ਕਾਰਨ ਬੈਂਕ ਸ਼ਾਖਾਵਾਂ ਕਈ ਦਿਨਾਂ ਤੱਕ ਬੰਦ ਰਹਿਣਗੀਆਂ।ਮਈ ਮਹੀਨੇ ਦੀ ਸ਼ੁਰੂਆਤ 1 ਮਈ ਨੂੰ ਮਜ਼ਦੂਰ ਦਿਵਸ ਨਾਲ ਹੋ ਰਹੀ ਹੈ, ਅੱਜ ਵੀ ਦੇਸ਼ ਦੇ ਕਈ ਹਿੱਸਿਆਂ ਵਿੱਚ ਬੈਂਕ ਬੰਦ ਰਹਿਣਗੇ।
ਮਈ ਦੇ ਮਹੀਨੇ ਵਿੱਚ 5 ਐਤਵਾਰ ਅਤੇ ਦੋ ਸ਼ਨੀਵਾਰ ਦੀਆਂ ਛੁੱਟੀਆਂ ਹੋਣਗੀਆਂ। ਇਸ ਤੋਂ ਇਲਾਵਾ ਜ਼ਿਆਦਾਤਰ ਸੂਬਿਆਂ ਵਿੱਚ 1 ਮਈ ਦੀ ਮਜ਼ਦੂਰ ਦਿਵਸ ਦੀ ਛੁੱਟੀ ਹੋਵੇਗੀ ਅਤੇ 27 ਜਾਂ 28 ਮਈ ਵਿੱਚੋਂ ਇੱਕ ਦਿਨ ਬਕਰੀਦ ਦੀ ਛੁੱਟੀ ਲਗਭਗ ਸਾਰੇ ਸੂਬਿਆਂ ਵਿੱਚ ਹੋਵੇਗੀ। ਯਾਨੀ ਕਿ ਜ਼ਿਆਦਾਤਰ ਸੂਬਿਆਂ ਵਿੱਚ ਮਈ ਦੇ ਮਹੀਨੇ ਵਿੱਚ 9 ਦਿਨ ਬੈਂਕ ਬੰਦ ਰਹਿਣਗੇ। ਉੱਥੇ ਹੀ, ਕੁਝ ਸੂਬਿਆਂ ਵਿੱਚ ਖੇਤਰੀ ਛੁੱਟੀਆਂ ਦੇ ਕਾਰਨ ਇਸ ਮਹੀਨੇ ਜ਼ਿਆਦਾ ਦਿਨ ਬੈਂਕ ਬੰਦ ਰਹਿਣਗੇ।
ਪੂਰੀ ਸੂਚੀ
1 ਮਈ- ਇਸ ਦਿਨ ਦੇਸ਼ ਦੇ ਜ਼ਿਆਦਾਤਰ ਸੂਬਿਆਂ ਦੇ ਬੈਂਕਾਂ ਵਿੱਚ ਮਜ਼ਦੂਰ ਦਿਵਸ/ਮਹਾਰਾਸ਼ਟਰ ਦਿਵਸ ਅਤੇ ਬੁੱਧ ਪੂਰਨਿਮਾ ਦੀ ਛੁੱਟੀ ਰਹੇਗੀ।
3 ਮਈ- ਐਤਵਾਰ ਦੀ ਛੁੱਟੀ।
9 ਮਈ- ਰਬਿੰਦਰਨਾਥ ਟੈਗੋਰ ਦੀ ਜਯੰਤੀ ਅਤੇ ਦੂਜੇ ਸ਼ਨੀਵਾਰ ਦੀ ਛੁੱਟੀ।
10 ਮਈ- ਐਤਵਾਰ ਦੀ ਛੁੱਟੀ।
16 ਮਈ- ਸਿੱਕਮ ਦਿਵਸ ‘ਤੇ ਸਿੱਕਮ ਵਿੱਚ ਬੈਂਕਾਂ ਦੀ ਛੁੱਟੀ ਹੋਵੇਗੀ।
17 ਮਈ- ਐਤਵਾਰ ਦੀ ਛੁੱਟੀ।
23 ਮਈ- ਚੌਥੇ ਸ਼ਨੀਵਾਰ ਦੀ ਛੁੱਟੀ।
24 ਮਈ- ਐਤਵਾਰ ਦੀ ਛੁੱਟੀ।
26 ਮਈ- ਕਾਜ਼ੀ ਨਜ਼ਰੁਲ ਇਸਲਾਮ ਦੀ ਜਨਮ ਵਰ੍ਹੇਗੰਢ ‘ਤੇ ਤ੍ਰਿਪੁਰਾ ਵਿੱਚ ਬੈਂਕ ਬੰਦ ਰਹਿਣਗੇ।
27 ਮਈ- ਦੇਸ਼ ਦੇ ਜ਼ਿਆਦਾਤਰ ਸੂਬਿਆਂ ਵਿੱਚ ਬਕਰੀਦ ਦੇ ਮੌਕੇ ‘ਤੇ ਬੈਂਕ ਬੰਦ ਰਹਿਣਗੇ।
28 ਮਈ- ਕੁਝ ਸੂਬਿਆਂ ਵਿੱਚ ਬਕਰੀਦ ਦੀ ਛੁੱਟੀ 28 ਨੂੰ ਹੋਵੇਗੀ। ਜੰਮੂ ਅਤੇ ਸ਼੍ਰੀਨਗਰ ਵਿੱਚ 27-28 ਦੋਵੇਂ ਦਿਨ ਬੈਂਕ ਬੰਦ ਰਹਿਣਗੇ।
31 ਮਈ- ਐਤਵਾਰ ਦੀ ਛੁੱਟੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

