ਬੰਬੀਹਾ ਗਰੁੱਪ ਨੇ ਪੋਸਟ ਕਰਕੇ ਸੰਦੀਪ ਨੰਗਲ ਅੰਬੀਆ ਦੇ ਕਤਲ ਨਾਲ ਜੁੜੇ ਕੀਤੇ ਵੱਡੇ ਖੁਲਾਸੇ!

TeamGlobalPunjab
4 Min Read

ਚੰਡੀਗੜ੍ਹ: ਜਲੰਧਰ ਦੇ ਪਿੰਡ ਮੱਲੀਆਂ ‘ਚ ਚੱਲ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਕਈ ਨੌਜਵਾਨਾਂ ਨੇ ਇੰਟਰਨੈਸ਼ਨਲ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਪਹਿਲਾਂ ਸ਼ੱਕ ਜਤਾਇਆ ਜਾ ਰਿਹਾ ਸੀ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਉਸ ਦੀ ਮੌਤ ਦੇ ਮੁੱਖ ਦੋਸ਼ੀ ਸਨ ਤੇ ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਪੋਸਟ ਵੀ ਵਾਇਰਲ ਹੋਈ ਸੀ। ਪਰ ਬਾਅਦ ‘ਚ ਦਵਿੰਦਰ ਬੰਬੀਹਾ ਦੇ ਗਰੁੱਪ ਨੇ ਅੱਗੇ ਆ ਕੇ ਉਸ ਦੇ ਕਤਲ ਦੀ ਜ਼ਿੰਮੇਵਾਰੀ ਲੈ ਲਈ ਸੀ।

ਹੁਣ ਸੰਦੀਪ ਨੰਗਲ ਅੰਬੀਆਂ ਦੇ ਕਤਲ ਨਾਲ ਜੁੜੀ ਇੱਕ ਹੋਰ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵਾਇਰਲ ਪੋਸਟ ਦਵਿੰਦਰ ਬੰਬੀਹਾ ਵਲੋਂ ਪੋਸਟ ਕੀਤੀ ਦੱਸੀ ਜਾ ਰਹੀ ਹੈ, ਹਾਲਾਂਕਿ ਗਲੋਬਲ ਪੰਜਾਬ ਟੀ.ਵੀ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ।

ਪੋਸਟ ‘ਚ ਲਿਖਿਆ ਗਿਆ ਹੈ ਕਿ, ‘ਅੱਜ ਅਸੀਂ ਸੰਦੀਪ ਨੰਗਲ ਅੰਬੀਆ ਬਾਰੇ ਦੱਸਣਾ ਚਾਹੁੰਦੇ ਹਾਂ। ਉਹ ਜੱਗੂ ਭਗਵਾਨਪੁਰ ਦਾ ਸਾਥੀ ਸੀ ਅਤੇ ਇੱਕ ਗੱਲ ਇਹ ਵੀ ਹੈ ਜੱਗੂ ਦਾ ਚਿੱਟੇ ਦਾ ਕਾਰੋਬਾਰ ਸਿਖਰਾਂ ‘ਤੇ ਹੈ ਜੋ ਪੁਲਿਸ ਨੂੰ ਵੀ ਪਤਾ ਪਰ ਉਹ ਹਰੇਕ ਰਿਮਾਂਡ ‘ਤੇ ਅਫਸਰਾ ਨੂੰ ਪੈਸੇ ਦੇ ਕੇ ਅਫਸਰਾ ਦਾ ਮੂੰਹ ਬੰਦ ਕਰ ਦਿੰਦਾ ਹੈ, ਜੱਗੂ ਆਪਣੀ ਸਾਰੇ ਡੱਰਗ ਦੇ ਕਾਰੋਬਾਰ ਦਾ ਸਾਰਾ ਪੈਸਾ ਸੰਦੀਪ ਰਾਹੀ ਇੱਕ ਨੰਬਰ ਵਿੱਚ ਕਰ ਰਿਹਾ ਸੀ ਇਹ ਗੱਲ ਸੱਭ ਨੂੰ ਪਤਾ ਹੁੰਦਿਆਂ ਵੀ ਸੱਭ ਚੁੱਪ ਹਨ ਇਹ ਵੀ ਸੋਚਣ ਵਾਲੀ ਗੱਲ ਹੈ ਇੱਕ ਖਿਡਾਰੀ ਲਈ ਇਹ ਚੰਗੀ ਗੱਲ ਹੈ ?’

ਪੋਸਟ ‘ਚ ਅੱਗੇ ਲਿਖਿਆ ਹੈ ਕਿ, ‘ਦਵਿੰਦਰ ਗੁਰੱਪ ਨੇ ਕੋਈ ਖਿਡਾਰੀ ਨਹੀਂ ਮਾਰੀਆ ਉਸ ਦਿਨ ਇਕੱਲਾ ਸੰਦੀਪ ਹੀ ਮਾਰਿਆਂ ਕਿਉਂਕਿ ਇਹ ਬਲੈਕੀਏ ਜੱਗੂ ਭਗਵਾਨਪੁਰ ਵਾਲੇ ਦਾ ਭਰਾ ਬਣੀਆ ਹੋਇਆ ਸੀ ਇਹ ਜੱਗੂ ਨਾਲ ਮਿੱਲ ਕੇ ਉਸ ਦਾ ਇੰਗਲੈਡ ਵਿੱਚ ਕਾਰੋਬਾਰ ਖੜਾ ਕਰ ਰਿਹਾ ਸੀ। ਐਸਐਲਕੇ ਜੱਗੂ ਦੀ ਫੇਡਰੇਸ਼ਨ ਹੈ ਸੰਦੀਪ ਤਾ ਇੱਕ ਚਿਹਰਾ ਬਣੀਆ ਹੋਇਆ ਸੀ, ਇਹ ਸਭ ਨੂੰ ਪਤਾ ਜੱਗੂ ਹੀ ਤੈਅ ਕਰਦਾ ਸੀ ਕਿਹੜਾ ਖਿਡਾਰੀ ਕਿੱਥੇ ਖੇਡੂ ਕਿੱਥੇ ਨਹੀ।’

- Advertisement -

ਇਸ ਤੋਂ ਇਲਾਵਾ ਪੋਸਟ ‘ਚ  ਲਿਖਿਆ ਹੈ, ‘ਉਦੋਂ ਨਹੀਂ ਕੋਈ ਬੋਲਿਆ ਜਦੋਂ ਦੂਲੇ ‘ਤੇ ਫਾਇਰਿੰਗ ਹੋਈ ਜੋ ਕਿ ਜੱਗੂ ਨੇ ਕਰਵਾਈ ਸੀ, ਉਦੋਂ ਤੁਹਾਡਾ ਹਰਮਨ ਪਿਆਰੇ ਸੰਦੀਪ ਦੀ ਵੀ ਪੂਰੀ ਭੂਮਿਕਾ ਸੀ। ਸੰਦੀਪ ਚੰਗਾ ਖਿਡਾਰੀ ਸੀ ਅਤੇ ਇਸ ਦੇ ਦੋਨੋ ਪੁੱਤਰਾ ਬਾਰੇ ਵੀ ਸਾਨੂੰ ਪਤਾ ਸੀ ਇਸ ਨੂੰ ਬਹੁਤ ਸਮਝਾਇਆ ਸੀ ਪਰ ਇਹ ਨਹੀ ਸਮਝਿਆ। ਸਾਡਾ ਭਰਾ ਰਾਣਾ ਮੁਕਤਸਰ ਸਾਹਿਬ ਜੋ ਆਪਣੀ ਗਰਭਵਤੀ ਪਤਨੀ ਨਾਲ ਸੀ ਇਨ੍ਹਾਂ ਨੇ ਗੋਲੀਆਂ ਮਾਰਨ ਲੱਗੇ ਨਹੀਂ ਸੋਚਿਆ ਕਿ ਸਾਡੀ ਭੈਣ ‘ਤੇ ਕੀ ਬੀਤੂ ਅਤੇ ਨਾਲ ਢਾਈ ਸਾਲ ਦੀ ਕੁੜੀ ਵੀ ਸੀ। ਉਦੋਂ ਇਨ੍ਹਾਂ ਨੂੰ ਸ਼ਰਮ ਨਹੀਂ ਆਈ ਉਦੋਂ ਨਹੀਂ ਕੋਈ ਬੋਲਿਆ।’

ਪੋਸਟ ‘ਚ ਸਵਾਲ ਪੁੱਛਦਿਆਂ ਲਿਖਿਆ ਗਿਆ ਹੈ, ‘ਰਾਣਾ ਕੰਧੋਵਾਲੀਆ ਹਸਪਤਾਲ ਵਿੱਚ ਸੀ ਜਦੋਂ ਗੋਲੀਆਂ ਮਾਰੀਆਂ, ਕੀ ਉਸ ਦਾ ਕੋਈ ਪਰਿਵਾਰ ਨੀ ਸੀ ? ਗੁਰਲਾਲ ਭਲਵਾਨ ਫਰੀਦਕੋਟ ਮਾਰ ਦਿੱਤਾ ਉਹ ਸਮਾਜ ਸੇਵੀ ਫੱਕਰ ਬੰਦਾ ਸੀ ਉਸ ਦੇ ਪਰਿਵਾਰ ਦਾ ਨੀ ਸੋਚਿਆ ? ਕੋਸ਼ਲ ਚੋਧਰੀ ਦੇ ਦੋ ਸਕੇ ਸੱਜਣ ਉਹਨਾ ਦਾ ਕੋਈ ਪਰੀਵਾਰ ਨਹੀ ਸੀ? ਸ਼ਾਮਾ ਮੁਕਤਸਰ ਸਾਹਿਬ ਮਰਵਾ ਦਿੱਤਾ ਜੋ ਕੀ ਹਰੇ ਦੀ ਟਾਲ ਚਲਾ ਕੇ ਪਰਿਵਾਰ ਦਾ ਢਿੱਡ ਭਰਦਾ ਸੀ।’

ਉਨ੍ਹਾਂ ਲਿਖਿਆ, ‘ਸਾਡਾ ਕਿਸੇ ਕੱਬਡੀ ਖਿਡਾਰੀ ਨਾਲ, ਕਿਸੇ ਕੱਬਡੀ ਦੀ ਫੈਡਰੇਸ਼ਨ ਨਾਲ ਕੋਈ ਰੋਲਾ ਨਹੀ ਹੈ, ਸਾਡਾ ਤਾਂ ਬਲੈਕੀਏ ਜੱਗੂ ਭਗਵਾਨਪੁਰ ਅਤੇ ਲਾਰੈਂਸ ਬਿਸ਼ਨੋਈ ਨਾਲ ਹੈ। ਲੋਕਾਂ ਨੂੰ ਸਾਡੀ ਬੇਨਤੀ ਹੇ ਕੀ ਗੱਲ ਦੀ ਜੱੜ ਤੱਕ ਜਾਏ ਬਿਨਾ ਸੰਦੀਪ ਨੰਗਲ ਅੰਬੀਆ ਨੂੰ ਮਸੀਹਾ ਨਾਂ ਬਣਾਉ, ਇਹ ਵੀ ਜੁਰਮ ਦੀ ਦੁਨੀਆਂ ਦਾ ਹਿੱਸਾ ਸੀ, ਜਿਸ ਦੇ ਚਿਹਰੇ ‘ਤੇ ਕਬੱਡੀ ਦਾ ਨਕਾਬ ਪਾਇਆ ਹੋਇਆ ਸੀ, ਇਸ ਕਰਕੇ ਹੀ ਆਪਣਾ ਨੁਕਸਾਨ ਕਰਾ ਗਿਆ।’

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -
Share this Article
Leave a comment