ਬਲੀਆ ਗੋਲੀਕਾਂਡ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ, ਬੀਜੇਪੀ ਵਿਧਾਇਕ ਦਾ ਕਰੀਬੀ ਹੈ ਧਰੇਂਦਰ

TeamGlobalPunjab
2 Min Read

ਉੱਤਰ ਪ੍ਰਦੇਸ਼ : ਇੱਥੋਂ ਦੇ ਬਲੀਆ ਕਤਲ ਮਾਮਲੇ ਵਿੱਚ ਮੁੱਖ ਮੁਲਜ਼ਮ ਧਰੇਂਦਰ ਸਿੰਘ ਨੂੰ ਐਸਟੀਐਫ ਨੇ ਗ੍ਰਿਫਤਾਰ ਕਰ ਲਿਆ ਹੈ। ਧਰੇਂਦਰ ਸਿੰਘ ਨੂੰ ਜਨੇਸ਼ਵਰ ਮਿਸ਼ਰ ਪਾਰਕ ਤੋਂ ਕਾਬੂ ਕੀਤਾ ਗਿਆ। ਉਸ ਦੇ ਨਾਲ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੋਰਟ ਵਿਚ ਸਰੰਡਰ ਕਰਨ ਦੀ ਸੂਚਨਾ ਤੋਂ ਬਾਅਦ ਧਰੇਂਦਰ ਸਰਵਿਲਾਂਸ ‘ਤੇ ਰੱਖਿਆ ਹੋਇਆ ਸੀ। ਇਸ ਦੌਰਾਨ ਪੁਲਿਸ ਨੂੰ ਉਸ ਦੇ ਲਖਨਊ ‘ਚ ਹੋਣ ਦੀ ਜਾਣਕਾਰੀ ਮਿਲੀ ਸੀ।

ਬਲੀਆ ਹੱਤਿਆਕਾਂਡ ਨੂੰ ਰਾਜਨੀਤੀ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। ਕਿਉਂਕਿ ਧਰੇਂਦਰ, ਬਲੀਆ ਦੇ ਵਿਧਾਇਕ ਸੁਰਿੰਦਰ ਸਿੰਘ ਦਾ ਕਰੀਬੀ ਹੈ। ਧਰੇਂਦਰ ਉਰਫ਼ ਡੱਬੂ ਦੀ ਤਲਾਸ਼ ਵਿੱਚ 12 ਟੀਮਾਂ ਲੱਗੀਆਂ ਹੋਈਆਂ ਸਨ। ਮਾਓ ਅਤੇ ਆਜ਼ਮਗੜ੍ਹ ਦੀ ਪੁਲੀਸ ਨੂੰ ਵੀ ਉਸ ਦੀ ਗ੍ਰਿਫ਼ਤਾਰੀ ਲਈ ਲਗਾਇਆ ਹੋਇਆ ਸੀ। ਇਸ ਦੌਰਾਨ ਜਾਣਕਾਰੀ ਮਿਲੀ ਸੀ, ਧਰੇਂਦਰ ਸੋਮਵਾਰ ਨੂੰ ਕੋਰਟ ਵਿਚ ਸਰੰਡਰ ਕਰ ਸਕਦਾ ਹੈ। ਕਿਉਂਕਿ ਸ਼ਨੀਵਾਰ ਨੂੰ ਧਰੇਂਦਰ ਨੇ ਕੋਰਟ ‘ਚ ਸਰੰਡਰ ਕਰਨ ਦੀ ਅਰਜ਼ੀ ਲਾਈ ਸੀ। ਪੁਲਿਸ ਨੇ ਉਸ ‘ਤੇ 50 ਹਜ਼ਾਰ ਰੁਪਏ ਦਾ ਇਨਾਮ ਵੀ ਰੱਖਿਆ ਸੀ।

ਧਰੇਂਦਰ ‘ਤੇ ਇਲਜ਼ਾਮ ਹਨ ਕਿ ਉਸ ਨੇ ਇੱਕ ਬੈਠਕ ਦੌਰਾਨ ਵਿਅਕਤੀ ਦਾ ਕਤਲ ਕਰ ਦਿੱਤਾ। ਇਹ ਘਟਨਾ 15 ਅਕਤੂਬਰ ਨੂੰ ਵਾਪਰੀ ਸੀ। ਦੁਰਜਨਪੁਰ ‘ਚ ਪੰਚਾਇਤ ਭਵਨ ਵਿੱਚ ਕੋਟੇ ਦੀ ਦੁਕਾਨ ਨੂੰ ਲੈ ਕੇ ਬੈਠਕ ਚੱਲ ਰਹੀ ਸੀ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਜਿਸ ਤੋਂ ਬਾਅਦ ਧਰੇਂਦਰ ਸਿੰਘ ਨੇ ਜੈਪ੍ਰਕਾਸ਼ ਪਾਲ ਦੀ ਹੱਤਿਆ ਕਰ ਦਿੱਤੀ। ਵਾਰਦਾਤ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ ਸੀ।

Share this Article
Leave a comment