ਨਵਾਂਸ਼ਹਿਰ: ਜਰਮਨ ਤੋਂ ਇਟਲੀ ਦੇ ਰਸਤਿਓਂ ਆਏ ਪਠਲਾਵਾ ਦੇ ਬਾਬਾ ਬਲਦੇਵ ਸਿੰਘ ਦੇ ਪੋਤੇ ਤੇ ਤਿੰਨ ਪੋਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਦੱਸ ਦਈਏ ਬਲਦੇਵ ਸਿੰਘ ਦੇ ਸੰਪਰਕ ‘ਚ ਆਉਣ ਤੋਂ ਬਾਅਦ ਉਨ੍ਹਾਂ ਦੇ 2 ਸਾਲਾ ਮਾਸੂਮ ਪੋਤੇ ਦੀ ਰਿਪੋਰਟ ਪਾਜ਼ਿਟਿਵ ਆਈ ਸੀ ਜਿਸ ਤੋਂ ਬਾਅਦ 14 ਦਿਨਾਂ ਤੋਂ ਬੱਚਾ ਹਸਪਤਾਲ ਵਿੱਚ ਭਰਤੀ ਸੀ।
ਜਦੋਂ ਡਾਕਟਰਾਂ ਨੂੰ ਬੱਚੇ ਦੇ ਦੂੱਜੇ ਜਨਮਦਿਨ ਦੇ ਵਾਰੇ ਪਤਾ ਲੱਗਿਆ ਤਾਂ ਮਾਸੂਮ ਨੂੰ ਖੁਸ਼ ਕਰਨ ਲਈ ਸਟਾਫ ਨੇ ਮਿਲ ਕੇ ਬਚੇ ਦਾ ਜਨਮਦਿਨ ਮਨਾਇਆ ਤੇ ਚਾਕਲੇਟ, ਟਾਫੀਆਂ ਸਮੇਤ ਬੇਬੀ ਸੂਟ ਦਿੱਤਾ ਜਿਸ ਨੂੰ ਪਾਕੇ ਬੱਚਾ ਖੁਸ਼ ਹੋਇਆ।
ਸਿਵਲ ਸਰਜਨ ਡਾ. ਰਜਿੰਦਰ ਭਾਟੀਆ ਅਨੁਸਾਰ ਆਈਸੋਲੇਸ਼ਨ ‘ਚ ਇਲਾਜ ਅਧੀਨ ਕੋਵਿਡ-19 ਮਰੀਜ਼ਾਂ ਦੇ ਕਲ੍ਹ ਸ਼ਾਮ 12 ਸੈਂਪਲ ਭੇਜੇ ਗਏ ਸਨ, ਜਿਨ੍ਹਾਂ ‘ਚੋਂ ਅੱਜ ਆਏ 11 ਦੇ ਨਤੀਜਿਆਂ ‘ਚੋਂ 8 ਨੈਗੇਟਿਵ ਤੇ 3 ਪਾਜ਼ਿਟਿਵ ਆਏ ਹਨ। ਦੱਸਿਆ ਕਿ ਕਿ ਜਿਨ੍ਹਾਂ ਦੇ ਪਾਜ਼ੇਟਿਵ ਆਏ ਹਨ, ਉਨ੍ਹਾਂ ਦੇ 5 ਦਿਨ ਬਾਅਦ ਦੁਬਾਰਾ ਟੈਸਟ ਲਏ ਜਾਣਗੇ।