ਬਲਬੀਰ ਸਿੰਘ ਸੀਨੀਅਰ ਦੀ ਹਾਲਤ ਨਾਜ਼ੁਕ, ਅੱਜ ਫਿਰ ਦੋ ਵਾਰ ਪਿਆ ਦਿਲ ਦਾ ਦੌਰਾ

TeamGlobalPunjab
2 Min Read

ਮੁਹਾਲੀ: ਭਾਰਤ ਦੇ ਚੋਟੀ ਦੇ ਹਾਕੀ ਖਿਡਾਰੀ ਅਤੇ ਤਿੰਨ ਵਾਰੀ ਦੇ ਓਲੰਪਿਕ ਗੋਲਡ ਮੈਡਲਿਸਟ ਬਲਬੀਰ ਸਿੰਘ ਸੀਨੀਅਰ (95) ਦੀ ਹਾਲਤ ਗੰਭੀਰ ਬਣੀ ਹੋਈ ਹੈ। ਅੱਜ ਫਿਰ ਉਨ੍ਹਾਂ ਨੂੰ ਦੋ ਹੋਰ ਦਿਲ ਦੇ ਦੌਰੇ ਪਏ ਹਨ ਜਿਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤੇ ਉਨ੍ਹਾਂ ਨੂੰ ਵੈਂਟੀਲੇਟਰ ਤੇ ਹੀ ਰਖਿਆ ਗਿਆ ਹੈ।

ਬੀਤੇ ਦਿਨੀਂ ਉਨ੍ਹਾਂ ਨੂੰ ਹਸਪਤਾਲ ‘ਚ ਦੋ ਦਿਨਾਂ ਅੰਦਰ ਦੋ ਵਾਰ ਦਿਲ ਦਾ ਦੌਰਾ ਪਿਆ ਸੀ ਉਦੋਂ ਤੋਂ ਹੀ ਉਨ੍ਹਾਂ ਦੀ ਹਾਲਤ ਵਿਗੜਦੀ ਜਾ ਰਹੀ ਹੈ। ਉਨ੍ਹਾਂ ਦੇ ਪੋਤੇ ਨੇ ਕਬੀਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਆਈਸੀਯੂ ਵਿੱਚ ਹੀ ਹਨ ਡਾਕਟਰ ਉਨ੍ਹਾਂ ਦੀ ਲਗਾਤਾਰ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਦੀ ਸਥਿਤੀ ਬਾਰੇ ਜਦੋਂ ਹੋਰ ਜਾਣਕਾਰੀ ਮਿਲਦੀ ਹੈ ਤਾਂ ਉਨ੍ਹਾਂ ਵਲੋਂ ਬਿਆਨ ਜਾਰੀ ਕੀਤੇ ਜਾਣਗੇ।


ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਬੀਤੇ ਸ਼ੁੱਕਰਵਾਰ ਸ਼ਾਮ ਨੂੰ ਸਾਹ ਲੈਣ ਵਿੱਚ ਤਕਲੀਫ ਆਉਣ ਕਾਰਨ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਸਾਹ ਵਿੱਚ ਤਕਲੀਫ ਆਉਣ ਕਾਰਨ ਉਨ੍ਹਾਂ ਦੇ ਕਈ ਅੰਗ ਕੰਮ ਕਰਨੇ ਬੰਦ ਕਰ ਗਏ ਸਨ। ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਵੀ ਆਉਣ ਲੱਗਿਆ ਸੀ ਪਰ ਬੀਤੇ ਦਿਨ ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਕਾਰਨ ਸਿਹਤ ਖਰਾਬ ਹੋ ਗਈ।

ਹਾਕੀ ਖਿਡਾਰੀ ਬਲਬੀਰ ਸੀਨੀਅਰ ਨੇ 1948, 1952 ਅਤੇ 1956 ਦੇ ਓਲੰਪਿਕ ਗੇੰਜ ਵਿੱਚ ਗੋਲਡ ਮੈਡਲ ਜਿੱਤੀਆ ਹੈ। ਉਹ ਭਾਰਤ ਦੇ ਇਕਲੌਤੇ ਟਰਿਪਲ ਓਲੰਪੀਅਨ ਹਨ।

Share This Article
Leave a Comment