ਪਰਾਲੀ ਸਾੜਨ ਦੇ ਮਸਲੇ ‘ਤੇ ਬਲਬੀਰ ਸਿੰਘ ਸੀਚੇਵਾਲ ਦਾ ਬੇਬਾਕ ਭਾਸ਼ਣ

Global Team
2 Min Read

ਚੰਡੀਗੜ੍ਹ : ਪੰਜਾਬ ਦੀ ਪਰਾਲੀ ਦਾ ਮਸਲਾ ਹਮੇਸ਼ਾ ਹੀ ਚਰਚਾ ‘ਚ ਰਹਿੰਦਾ ਹੈ।  ਇਸੇ ਲੜੀ ਤਹਿਤ ਹੁਣ ਜਦੋਂ ਝੋਨੇ ਦੀ ਕਟਾਈ ਦਾ ਕੰਮ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਤਾਂ ਉਸ ਸਮੇਂ ਸਰਕਾਰ ਵੱਲੋਂ ਪਰਾਲੀ ਨਾ ਸਾੜਨ ਲਈ ਕਿਸਾਨਾਂ ਨੂੰ ਹੁਕਮ ਦਿੱਤੇ ਜਾ ਰਹੇ ਹਨ। ਜਿਸ ਦੇ ਚਲਦਿਆਂ ਹੁਣ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਵੱਲੋਂ ਬੇਬਾਕ ਭਾਸ਼ਣ ਦਿੱਤਾ ਗਿਆ ਹੈ। ਸੀਚੇਵਾਲ ਦਾ ਕਹਿਣਾ ਹੈ ਕਿ ਦਿੱਲੀ ‘ਚ ਪ੍ਰਦੂਸ਼ਣ ਪਹਿਲਾਂ ਹੀ ਬਹੁਤ ਜਿਆਦਾ ਹੈ।ਉਨ੍ਹਾਂ ਕਿਹਾ ਕਿ ਦੀਵਾਲੀ ਦੇ ਮੌਕੇ ‘ਤੇ ਸਭ ਤੋਂ ਵਧੇਰੇ ਪਟਾਕੇ ਦਿੱਲੀ ‘ਚ ਚਲਾਏ ਜਾਂਦੇ ਹਨ।

ਬਲਬੀਰ ਸਿੰਘ ਸੀਚੇਵਾਲ ਨੇ ਖੁਲਾਸਾ ਕਰਦਿਆਂ ਕਿਹਾ ਕਿ ਦੀਵਾਲੀ ਦੇ ਮੌਕੇ ਚੱਲਣ ਵਾਲੇ ਪਟਾਕਿਆਂ ਤੋਂ ਜੋ ਪ੍ਰਦੂਸ਼ਣ ਹੁੰਦਾ ਹੈ ਉਹ ਪਰਾਲੀ ਦੇ ਧੂੰਏ ਨਾਲੋਂ ਕਿਤੇ ਵਧੇਰੇ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸਭ ਤੋਂ ਵਧੇਰੇ ਇਡਸਟਰੀ ਵੀ ਦਿੱਲੀ ‘ਚ ਹੈ ਜਿਸ ਕਾਰਨ ਉਸ ਦਾ ਵੀ ਬਹੁਤ ਜਿਆਦਾ ਧੂੰਆ ਹੁੰਦਾ ਹੈ। ਸੀਚੇਵਾਲ ਨੇ/ ਕਿਹਾ ਕਿ ਜੇਕਰ ਪਰਾਲੀ ਦੀ ਗੱਲ ਕਰੀਏ ਤਾਂ ਪੁਰਾਣੀਆਂ ਸਰਕਾਰਾਂ ਨੇ ਵੀ ਇਸ ਮਸਲੇ ‘ਤੇ ਧਿਆਨ ਦਿੰਦਿਆਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੇ ਆਦੇਸ਼ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਇਸ ਲਈ ਕਈ ਮਸ਼ੀਨਾਂ ਵੀ ਆਈਆਂ ਹਨ ਪਰ ਉਹ ਮਸ਼ੀਨਾਂ ਛੋਟੇ ਕਿਸਾਨ ਨਹੀਂ ਲੈ ਸਕਦੇ। ਉਨ੍ਹਾਂ ਕਿਹਾ ਕਿ ਇਸ ਮਸਲੇ ਦੇ ਹੱਲ ਲਈ ਪੰਜਾਬ ਸਰਕਾਰ ਵੱਲੋਂ ਕਿਸਾਨਾਂ  ਨੂੰ 500 ਰੁਪਏ ਅਤੇ ਦਿੱਲੀ ਸਰਕਾਰ ਵੱਲੋਂ ਵੀ 500 ਰੁਪਏ ਅਤੇ ਕੇਂਦਰ ਵੱਲੋਂ 1500 ਰੁਪਏ ਦੇਣ ਦੀ ਯੋਜਨਾ ਬਣਾਈ ਗਈ ਸੀ ਪਰ ਕੇਂਦਰ ਹੁਣ ਇਸ ਤੋਂ ਭੱਜ ਰਹੀ ਹੈ। ਰਾਜ ਸਭਾ ਮੈਂਬਰ ਨੇ ਕਿਹਾ ਕਿ ਦਿੱਲੀ ਵਿੱਚ ਸਿਰਫ ਪੰਜਾਬ ਦਾ ਹੀ ਧੂੰਆਂ ਨਹੀ ਜਾਂਦਾ ਬਲਕਿ ਹੋਰ ਰਾਜਾਂ ਦਾ ਵੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ‘ਚ ਉਂਝ ਵੀ ਪ੍ਰਦੂਸ਼ਣ ਬਹੁਤ ਜਿਆਦਾ ਹੁੰਦਾ ਹੈ।

Share This Article
Leave a Comment