ਅਮਰੀਕਾ : ਚਰਿੱਤਰ ‘ਤੇ ਸ਼ੱਕ ਦੇ ਚਲਦਿਆਂ ਸਹੁਰੇ ਵੱਲੋਂ ਨੂੰਹ ਦਾ ਗੋਲੀਆਂ ਮਾਰ ਕੇ ਕਤਲ

TeamGlobalPunjab
2 Min Read

Bakersfield honor killing ਵਾਸ਼ਿੰਗਟਨ : ਅਮਰੀਕਾ ਦੇ ਕੈਲੀਫੋਰਨੀਆ ਸੂਬੇ ‘ਚ ਸਥਿਤ ਬੇਕਰਸਫੀਲਡ ਵਿਖੇ ਪੰਜਾਬੀ ਨੇ ਬੀਤੇ ਦਿਨੀਂ ਝੂਠੀ ਅਣਖ ਖ਼ਾਤਰ ਆਪਣੀ ਹੀ ਨੂੰਹ ਦਾ ਕਤਲ ਕਰ ਦਿੱਤਾ। 65 ਸਾਲਾ ਜਗਜੀਤ ਸਿੰਘ ਨੂੰ ਸ਼ੱਕ ਸੀ ਕਿ ਉਸ ਦੀ ਨੂੰਹ ਦੇ ਕਿਸੇ ਨਾਲ ਨਾਜਾਇਜ਼ ਸਬੰਧ ਹਨ ਜਿਸ ਦੇ ਚਲਦਿਆਂ ਉਸਨੇ ਆਪਣੀ 37 ਸਾਲਾ ਨੂੰਹ ਸੁਮਨਦੀਪ ਕੌਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।

ਪੁਲਿਸ ਨੇ 65 ਸਾਲਾ ਜਗਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ‘ਚ ਪੇਸ਼ ਕੀਤਾ ਜਿਥੇ ਉਸ ਨੇ ਆਪਣਾ ਦੋਸ਼ ਕਬੂਲ ਲਿਆ ਹੈ। ਇਹ ਘਟਨਾ ਬੇਕਰਸਫੀਲਡ ਸ਼ਹਿਰ 3200 ਬਲਾਕ ਮੋਨਾਕ ਮੈਡੋਜ਼ ਡਰਾਈਵ ‘ਤੇ ਸੋਮਵਾਰ ਸਵੇਰੇ ਲਗਭਗ ਪੌਣੇ 12 ਵਜੇ ਵਾਪਰੀ ਜਿੱਥੇ ਪੁਲਿਸ ਨੂੰ ਲਿਵਿੰਗ ਰੂਮ ਦੇ ਸੌਫੇ ‘ਤੇ ਪਈ 37 ਸਾਲਾ ਸੁਮਨਦੀਪ ਦੀ ਲਾਸ਼ ਮਿਲੀ।

ਮ੍ਰਿਤਕ ਦੇ ਸਰੀਰ ‘ਤੇ ਕਈ ਗੋਲੀਆਂ ਦੇ ਨਿਸ਼ਾਨ ਸਨ ਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਚੁੱਕੀ ਸੀ। ਪੁਲਿਸ ਵੱਲੋਂ ਘਰ ਤੋਂ ਖ਼ੂਨ ਨਾਲ ਲਥਪਥ ਪਿਸਤੌਲ ਵੀ ਬਰਾਮਦ ਕੀਤੀ ਗਈ। ਸੁਮਨਦੀਪ ਕੌਰ ਦੇ ਮੂੰਹ ਅਤੇ ਗਰਦਨ ‘ਤੇ ਗੋਲੀਆਂ ਦੇ ਤਿੰਨ ਨਿਸ਼ਾਨ ਸਨ।

ਪੁਲਿਸ ਅਧਿਕਾਰੀ ਨੇ ਘਟਨਾ ਸਥਾਨ ‘ਤੇ ਪਹੁੰਚਦਿਆਂ ਹੀ ਜਗਜੀਤ ਸਿੰਘ ਨੂੰ ਹਿਰਾਸਤ ‘ਚ ਲੈ ਲਿਆ ਸੀ। ਜਗਜੀਤ ਸਿੰਘ ‘ਤੇ ਫਰਸਟ ਡਿਗਰੀ ਕਤਲ ਦੇ ਦੋਸ਼ ਲੱਗੇ ਹਨ ਤੇ ਉਨ੍ਹਾਂ ਨੂੰ ਬੁੱਧਵਾਰ ਕੇਰਨ ਕਾਊਂਟੀ ਸੁਪੀਰੀਅਰ ਕੋਰਟ ‘ਚ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਹੁਣ 2 ਅਕਤੂਬਰ ਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਜਾਂਚ ਕਰਤਾਵਾਂ ਵੱਲੋਂ ਅਦਾਲਤ ‘ਚ ਪੇਸ਼ ਕੀਤੇ ਦਸਤਾਵੇਜ਼ਾਂ ਮੁਤਾਬਕ ਪੁੱਛਗਿੱਛ ਦੌਰਾਨ ਜਗਜੀਤ ਸਿੰਘ ਨੇ ਮੰਨਿਆ ਕਿ ਉਸ ਨੇ ਹੀ ਆਪਣੀ ਨੂੰਹ ਨੂੰ ਗੋਲੀਆਂ ਮਾਰੀਆਂ ਹਨ।

Bakersfield honor killing

- Advertisement -

Share this Article
Leave a comment