ਬਜਾਜ ਆਟੋ ਨੇ ਆਪਣੇ ਆਇਕਾਨਿਕ ਸਕੂਟਰ ਚੇਤਕ ਨੂੰ ਫਿਰ ਤੋਂ ਨਵੇਂ ਡਿਜਾਇਨ ਨਾਲ ਭਾਰਤ ਵਿੱਚ ਪੇਸ਼ ਕੀਤਾ ਹੈ। ਕੰਪਨੀ ਨੇ ਆਪਣੇ ਉਰਬਾਨਾਈਟ ਬ੍ਰੈਂਡ ਦੇ ਤਹਿਤ ਨਵੇਂ ਚੇਤਕ ਇਲੈੱਕਟ੍ਰਿਕ ਸਕੂਟਰ ਨੂੰ ਬਣਾਇਆ ਹੈ। ਦੱਸਣਯੋਗ ਹੈ ਕਿ ਇਹ ਬਜਾਜ ਦਾ ਪਹਿਲਾ ਬਿਜਲੀ ਨਾਲ ਚੱਲਣ ਵਾਲਾ ਸਕੂਟਰ ਹੋਵੇਗਾ।
ਇਸ ਨਵੇਂ ਸਕੂਟਰ ਦੀ ਲਾਂਚਿੰਗ ਸਮੇਂ ਕੇਂਦਰੀ ਸੜਕ ਅਤੇ ਟ੍ਰਾਂਸਪੋਰਟ ਮੰਤਰੀ ਨੀਤਿਨ ਗਡਕਰੀ ਅਤੇ ਨੀਤੀ ਆਯੋਗ ਦੇ ਸੀਈਓ ਅਮਿਤਾਭ ਕਾਂਤ ਮੌਜੂਦ ਸਨ।
ਜਾਣਕਾਰੀ ਮੁਤਾਬਿਕ ਇਸ ਨਵੇਂ ਚੇਤਕ ਵਿੱਚ ਦੋ ਡ੍ਰਾਇਵ ਮੋਡਜ਼ (ਈਕੋ ਅਤੇ ਸਪੋਰਟ) ਦਿੱਤੇ ਗਏ ਹਨ। ਈਕੋ ਮੋਡ ‘ਚ ਜਿੱਥੇ ਇਸ ਵੱਲੋਂ 95 ਕਿੱਲੋਮੀਟਰ ਦੀ ਦੂਰੀ ਤੈਅ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਉੱਥੇ ਹੀ ਸਪੋਰਟਸ ਮੋਡ ਵਿੱਚ 85 ਕਿੱਲੋਮੀਟਰ ਤੈਅ ਕਰਨ ਦੀ ਗੱਲ ਕਹੀ ਗਈ ਹੈ।
ਇਸ ਤੋਂ ਇਲਾਵਾ ਇਸ ਵਿੱਚ ਕਈ ਪ੍ਰੀਮਿਅਮ ਫੀਚਰਜ਼ ਵੀ ਸ਼ਾਮਿਲ ਕੀਤੇ ਗਏ ਹਨ। ਇਸ ਸਕੂਟਰ ਨੂੰ ਕੰਪਨੀ ਵੱਲੋਂ ਛੇ ਰੰਗਾਂ ਵਿੱਚ ਬਣਾਇਆ ਗਿਆ ਹੈ।
ਇਸ ਨਵੇਂ ਚੇਤਕ ‘ਚ ਲੱਗੀ ਬੈਟਰੀ ਫਿਕਸਡ ਟਾਇਪ ਦੱਸੀ ਜਾਂਦੀ ਹੈ ਜਿਹੜੀ ਕਿ ਪੋਟ੍ਰੇਬਲ ਨਹੀਂ ਹੈ। ਕੰਪਨੀ ਨੇ ਇਸ ਵਿੱਚ li-ion ਬੈਟਰੀ ਦਾ ਇਸਤੇਮਾਲ ਕਰਨ ਦਾ ਦਾਅਵਾ ਕੀਤਾ ਹੈ ਜਿਸ ਨੂੰ 5-15 ਅਮਪਾਇਰ ਆਉਟਲੇਟ ਨਾਲ ਚਾਰਜ ਕੀਤਾ ਜਾ ਸਕਦਾ ਹੈ।
ਇੱਥੇ ਹੀ ਬੱਸ ਨਹੀਂ ਕੰਪਨੀ ਵੱਲੋਂ ਇਨ੍ਹਾਂ ਸਕੂਟਰਾਂ ਦੇ ਲਈ ਸਵੈਪਿੰਗ ਸਟੇਸ਼ਨ ਲਗਾਉਣ ਦੀ ਕੋਈ ਵੀ ਯੋਜਨਾ ਨਹੀਂ ਨਜਿੱਠੀ ਗਈ ਕਿਉਂਕਿ ਖਰੀਦਦਾਰ ਹੋਮ ਚਾਰਜਿੰਗ ਸਟੇਸ਼ਨ ਦੀ ਚੋਣ ਵੀ ਕਰ ਸਕਦੇ ਹਨ. ਬਜਾਜ ਚੇਤਕ ਇਲੈਕਟ੍ਰਿਕ ਨੂੰ ਪੜਾਅਵਾਰ ਦੇਸ਼ ਭਰ ਵਿੱਚ ਲਾਂਚ ਕੀਤਾ ਜਾਵੇਗਾ।