ਵਿਸਾਖੀ, ਖਾਲਸੇ ਦੀ ਸਾਜਨਾ – ਅੱਜ ਦੇ ਸੰਦਰਭ ’ਚ

TeamGlobalPunjab
14 Min Read

-ਰਾਜਿੰਦਰ ਕੌਰ ਚੋਹਕਾ

ਵਿਸਾਖੀ ਉਤਰੀ ਭਾਰਤ ਦਾ ਸਦੀਆਂ ਤੋਜ਼ ਚੱਲਿਆ ਆ ਰਿਹਾ ਇਕ ਮੌਸਮੀ ਤਿਓਹਾਰ ਹੈ। ਹਾੜ੍ਹੀ ਦੀ ਫਸਲ ਕਿਸਾਨ ਦੇ ਘਰ ਪੁੱਜਦੀ ਹੈ। ਮੌਸਮ ਤਬਦੀਲ ਹੋ ਕੇ ਕਰਵਟਾਂ ਲੈਂਦਾ ਹੈ ਅਤੇ ਪੰਜਾਬ ਅੰਦਰ ਇਕ ਖੁਸ਼ੀ ਦੀ ਲਹਿਰ ਦੌੜ ਉਠੱਦੀ ਹੈ। ਤਾਰਾ ਵਿਗਿਆਨੀਆਂ ਅਨੁਸਾਰ ‘ਵੈਸਾਖਿ’’ ਨਛੱਤਰ ਵਾਲੀ ਪੂਰਨਮਾਸੀ, ਮਹੀਨੇ ਦਾ ਪਹਿਲਾ ਦਿਨ ਜੋ ਸੂਰਜ ਦੇ ਹਿਸਾਬ ਨਾਲ ਬਣਦਾ ਹੈ। ‘ਵੈਸਾਖਿ ਧੀਰਨਿ ਕਿਉ ਵਾਢੀਆ’ (ਸਾਂਝ ਬਾਰਹਮਾਹਾ) ਅਤੇ ਖਾਲਸਾ ਪੰਥ ਦਾ ਇਹ ਜਨਮ ਦਿਨ ਹੋਣ ਕਰਕੇ ਸਿੱਖ ਧਰਮ ਦੇ ਅਨੁਆਈਆਂ ਲਈ ਇਕ ਮਹਾਨ ਪੁਰਬ ਹੈ। ਇਸੇ ਹੀ ਦਿਨ 13 ਅਪ੍ਰੈਲ, 1919 ਨੂੰ ਅੰਮ੍ਰਿਤਸਰ ਜੱਲ੍ਹਿਆਂਵਾਲਾ ਬਾਗ ਵਿਖੇ, ’ਪੁਰ ਅਮਨ ਪੰਜਾਬੀਆਂ ਨੂੰ ਰੋਸ ਕਰਨ ਲਈ ਕੀਤੇ ਜਾ ਰਹੇ ਜਲਸੇ ਦੌਰਾਨ ਬਰਤਾਨਵੀ ਬਸਤੀਵਾਦੀ ਸਾਮਰਾਜੀਆਂ ਨੇ ਗੋਲੀਆਂ ਚਲਾ ਕੇ ਸੈਂਕੜੇ ਲੋਕਾਂ ਨੂੰ ਸ਼ਹੀਦ ਕਰ ਦਿੱਤਾ ਸੀ। ਇਸ ਤਰ੍ਹਾਂ ਵਿਸਾਖੀ ਪੰਜਾਬ ਦੇ ਇਤਿਹਾਸ ਅੰਦਰ ਇਕ ਬਹੁਤ ਹੀ ਇਤਿਹਾਸਕ ਮਹੱਤਤਾ ਰੱਖਣ ਵਾਲੀ ਘਟਨਾ ਹੈ। ਇਸੇ ਦਿਨ 13੍ਰਅਪ੍ਰੈਲ 1699 ਨੂੰ ਅਨੰਦਪੁਰ ਸਾਹਿਬ ਵਿਖੇ, ਭਾਰਤੀਆਂ ਅੰਦਰ ਨਵੀਂ ਰੂਹ ਫੂਕਣ ਲਈ ’’ਗੁਰੂ ਗੋਬਿੰਦ ਸਿੰਘ ਜੀ’’ ਵਲੋਂ ਸੁੱਤਿਆਂ ਜ਼ਮੀਰਾਂ ਨੂੰ ਜਗਾਉਣ ਲਈ ਖਾਲਸਾ ਪੰਥ ਦੀ ਨੀਂਹ ਰੱਖ ਕੇ ਸਾਮੰਤਵਾਦੀ ਜੁਲਮਾਂ ਵਿਰੁੱਧ ਜਨ ਸਮੂਹ ਨੂੰ ਲਾਮਬੰਦ ਕਰਨ ਦਾ ਮਹਾਨ ਉਪਰਾਲਾ ਕੀਤਾ ਸੀ।

’’ਗੁਰੂ ਗੋਬਿੰਦ ਸਿੰਘ ਜੀ ਵਲੋਂ ਖਾਲਸਾ ਪੰਥ ਸਥਾਪਤ’’ ਕਰਨ ਦਾ ਆਰੰਭ ਕੋਈ ਸਹਿਜ ਸੁਭਾਅ ਹੀ ਨਹੀਂ ਸੀ। ਸਗੋਂ ਅੰਦਰ ਰਾਜਨੀਤਕ, ਆਰਥਿਕ, ਧਾਰਮਿਕ ਅਤੇ ਸਮਾਜਕ ਸੱਭਿਆਚਾਰ ਖੇਤਰ ’ਚ ਜੋ ਗਿਰਾਵਟ ਆ ਚੁੱਕੀ ਸੀ, ਉਸ ਵਿਰੁੱਧ ਅਜਿਹੇ ਸੂਰਬੀਰਾਂ ਤੇ ਪਵਿੱਤਰ ਲੋਕਾਂ ਦਾ ਇਕ ਸੰਗਠਨ ਬਣਾਉਣਾ ਸੀ ’ਜਿਹੜੇ ਕਿ ਧਰਮ ਅਤੇ ਸਮਾਜ ਵਿੱਚ ਆਏ ਔਗੁਣਾਂ ਤੋਂ ਜਨਤਾ ਨੂੰ ਮੁੱਕਤੀ ਦਿਵਾ ਸਕਣ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਪੰਜਾਬ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪਹਾੜੀ ਰਾਜਪੂਤ ਰਾਜਿਆਂ ਦੇ ਵਿਵਹਾਰ ਅਤੇ ਉਨ੍ਹਾਂ ਅੰਦਰ ਮਰ ਚੁੱਕੀ ਜਮੀਰ ਤੋਂ ਸਬਕ ਸਿੱਖਦੇ ਹੋਏ ਗੁਰੂ ਗੋਬਿੰਦ ਸਿੰਘ ਜੀ (ਗੋਬਿੰਦ ਰਾਏ) ਨੇ ਲੋਕਾਂ ’ਚ ਕੌਮੀ ਏਕਤਾ ਦੀ ਲਹਿਰ ਪੈਦਾ ਕਰਨ ਲਈ ਦੇÎ ਅੰਦਰ ਇਕ ਮਹਾਨ ਉਪਰਾਲਾ ਕੀਤਾ। ਗੁਰੂ ਜੀ ਨੇ ਛੇਤੀ ਹੀ ਇਹ ਵੀ ਮਹਿਸੂਸ ਕਰ ਲਿਆ ਕਿ ਇਹ ਰਾਜਪੂਤ ਰਾਜੇ ਵਿਅਰਥ ਵਹਿਮਾਂ, ਭਰਮਾਂ ਅਤੇ ਪੁਰਾਣੇ ਧਾਰਮਿਕ, ਵਿਚਾਰਾਂ ’ਚ ਲਕੀਰ ਤੇ ਖ਼ਕੀਰ ਹੋਣ ਕਰਕੇ ਜਾਤ-ਪਾਤ ਅਤੇ ਜਾਤੀ੍ਰਹਿਤਾਂ ਤੇ ਆਪਸੀ ਦੁÎਮਣੀ ਵਾਲੇ ਵੈਰ੍ਭਾਵਾਂ ਤੋਂ ਨਾ ਤਾਂ ਮੁਕਤ ਹੋ ਸਕਦੇ ਹਨ ਅਤੇ ਨਾ ਹੀ ਇਹ ਲੋਕਾਂ ਦੀ ਮੁਕਤੀ ਲਈ ਕੌਮੀ ਏਕਤਾ ਲਈ ਇੱਕਠੇ ਹੋ ਸਕਦੇ ਹਨ। ਇਨ੍ਹਾਂ ਰਾਜਿਆਂ ਵਲੋਂ ਕਦੀ ਗੁਰੂ ਨਾਲ ਮਿਲ ਜਾਣਾ, ਕਦੀ ਵੈਰ ਵਿਰੋਧ ਰਾਹੀਂ ਮੁਗਲ ਹਾਕਮਾਂ ਨਾਲ ਮਿਲ ਕੇ ਗੁਰੂ ਦੇ ਵਿਰੁਧ ਹਥਿਆਰ ਉਠਾ ਲੈਣੇ, ਜਿਵੇਂ ਭੀਮ ਚੰਦ ਅਤੇ ਉਸ ਦੇ ਬਾਕੀ ਸਾਥੀ ਰਾਜਿਆਂ ਦਾ ਵਿਵਹਾਰ ਰਿਹਾ ? ਇਸ ਲਈ ਗੁਰੂ ਜੀ ਨੇ ਆਮ ਜਨਤਾ ’ਤੇ ਟੇਕ ਲਾ ਕੇ ਰਾਜਸੀ ਬਦਲ, ਨਾਲੋਂ ਆਮ ਤਬਦੀਲੀ ਲਈ, ’ਧਾਰਮਿਕ ਜਾਗਰਿਤੀ, ਜਾਤ-ਪਾਤ ਵਿਰੁੱਧ ਅਤੇ ਛੂਆ ਛਾਤ ਦੇ ਖਾਤਮੇ ਲਈ ਇਕ ਸਮਾਜਕ ਚੇਤਨਾ ਲਹਿਰ’ ਚਲਾਉਣ ਲਈ ਬਹੁਤ ਵੱਡਾ ਉਪਰਾਲਾ ਕੀਤਾ।

ਗੁਰੂ ਜੀ ਨੇ 13 ਅਪ੍ਰੈਲ 1699 ਨੂੰ ਵਿਸਾਖੀ ਪੁਰਬ ’ਤੇ ਖਾਲਸਾ ਪੰਥ ਦੀ ਸਿਰਜਨਾ ਕਰਕੇ ਭਾਰਤ ਅੰਦਰ ਪੁਰਾਣੇ ਜਾਤ੍ਰਪਾਤ ਵਾਲੇ ਰੂੜਵਾਦੀ ਸਮਾਜ, ਛੂਆ ਛੂਤ ਅਤੇ ਊਚ ਨੀਚ ਵਿਰੁੱਧ ਇਕ ਇਨਕਲਾਬੀ ਹੱਲਾ ਬੋਲ ਕੇ ਬਰਾਬਰਤਾ ਵਾਲੇ ਮਾਹੌਲ ਨੂੰ ਜਨਮ ਦਿੱਤਾ। ਜਿਸ ਨੂੰ ਪਹਾੜੀ ਰਾਜੇ ਇਸ ਤਬਦੀਲੀ ਨੂੰ ਚੰਗਾ ਨਹੀਂ ਸਮਝਦੇ ਸਨ, ਕਿਓਂਕਿ ਇਹ ਲਹਿਰ ਜਾਤ-ਪਾਤ, ਮੂਰਤੀ ਪੂਜਾ ਅਤੇ ਅੰਧ ਵਿਸ਼ਵਾਸ਼ ਵਿਰੁੱਧ ਸੀ, ਜੋ ਉਨ੍ਹਾਂ ਦੇ ਹਿੱਤਾਂ ਨੂੰ ਸੱਟ ਮਾਰਦੀ ਸੀ। ਦੂਸਰੇ ਪਾਸੇ ਆਮ ਜਨਤਾ ਅਤੇ ਸਮਾਜ ਦੇ ਲਤਾੜੇ ਲੋਕ, ਕਿਸਾਨ, ਦਲਿਤ ਅਤੇ ਪੱਛੜੇ ਵਰਗ ਨੇ ਇਸ ਲਹਿਰ ਪ੍ਰਤੀ ਚੰਗਾ ਹੁੰਗਾਰਾ ਭਰਿਆ। ਗੁਰੂ ਜੀ ਵਲੋਂ ਐਲਾਨੇ ਬਰਾਬਰਤਾ ਵਾਲੇ ਇਸ ਪੈਗਾਮ, ਫੌਜੀ ਸਿੱਖਿਆ ਅਤੇ ਪੰਜ ਪਿਆਰਿਆਂ ਵਾਲੀ ਪੰਚਾਇਤੀ ਸਾਂਝ ਵਾਲੀ ਪਿਰਤ ਜੋ ਲੋਕ ਰਾਜ ਲਈ ਮੁਢਲੀ ਪੌੜੀ ਸੀ, ਜੋ ਅਮਲੀ ਸਿੱਖਿਆ, ਆਜਾਦੀ ਅਤੇ ਮਿਸਾਲ ਵਾਲੀ ਜਾਗੀਰੂ ਸੰਸਕਰਨਾਂ ਵਿਰੁੱਧ ਇਕ ਚੁਣੌਤੀ ਸੀ, ਨੇ ਗੁਰੂ ਜੀ ਅਤੇ ਪਹਾੜੀ ਰਾਜਿਆਂ ਵਿਚਕਾਰ ਸਥਾਪਤੀ ਹੋਂਦ ਲਈ ਇਥ ਰਾਜਸੀ ਤਨਾਅ ਵੀ ਪੈਦਾ ਕਰ ਦਿੱਤਾ। ਰਾਜਸੀ ਹੱਕਾਂ, ਸਮਾਜਕ ਅੱਡਰਤਾ ਅਤੇ ਵਰਗੀ ਹੰਕਾਰ ਆਦਿ ਨੂੰ ਪਹਾੜੀ ਰਾਜਿਆਂ ਨੇ, ਲੋਕਾਂ ਦੀ ਮੁਕਤੀ ਲਈ ਉਠੀ ਇਸ ਲਹਿਰ ਨਾਲ ਜੁੜਨ ਦੀ ਥਾਂ, ਇਸ ਨੂੰ ਦਬਾਉਣ ਲਈ ਦਿੱਲੀ ਮੁਗਲ ਸਲਤਨਤ ਨਾਲ ਜੁੜਨਾ ਚੰਗਾ ਸਮਝਿਆ। ਇਹ ਉਹ ਸਮਾਂ ਸੀ ਜਦੋਂ ਗੁਰੂ ਤੇਗ ਬਹਾਦਰ ਜੀ ਨੇ ਤਿਲਕ, ਜੰਝੂ ਅਤੇ ਧਰਮ ਤਬਦੀਲੀ ਵਿਰੁਧ ਖੁਦ ਕੁਰਬਾਨੀ ਦੇ ਕੇ ’’ਸਹਿਣਸ਼ੀਲਤਾ’’, ਪਿਆਰ, ਅਮਨ, ਕੁਰਬਾਨੀ ਅਤੇ ਭਾਈਚਾਰਕ ਸਾਂਝ’’ ਨੂੰ ਕਾਇਮ ਰੱਖਿਆ ਸੀ। ਹਿੰਦੂ ਹਾਕਮ ਅਤੇ ਅਹਿਲਕਾਰ ਖ਼ੁਦਗਰਜੀ ਅਧੀਨ ਆਪਣੀ ਪ੍ਰਾਚੀਨ ਅਣਖ ਨੂੰ ਭੁਲਾ ਕੇ, ਆਤਮਕ ਅਭਿਆਸ ਨੂੰ ਗਵਾ ਕੇ, ਪਤਿਤ ਹਾਲਤ ਨੂੰ ਪ੍ਰਾਪਤ ਹੋ ਗਏ ਸਨ। ਉਨ੍ਹਾਂ ਨੂੰ ਅੱਤਿਆਚਾਰਾਂ ਤੋਂ ਛੁਡਵਾ ਸਕਦਾ ਸੀ,’ਉਸ ਦਾ ਪਤਨ ਹੋ ਚੁੱਕਿਆ ’’(ਤਿਲਕ ਜੰਝੂ ਪ੍ਰਭ ਤਾਂ ਕਾ ਕੀਨੂ, ਕਲੂ ਬੱਡੋ ਮਹਿ ਸਾਕਾ। ਧਰਮ ਹੇਤਿ ਸੀਸ ਦੀਆ, ਸਿਰ ਦੀਆਂ ਪਰ ਸਿਰੜ ਨਾ ਕੀਆ)’’ ਸੀ।

- Advertisement -

ਸਿੱਖ ਧਰਮ ਅਤੇ ਭਾਰਤ ਦੇ ਇਤਿਹਾਸ ਅੰਦਰ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਇਕ ਬਹੁਤ ਮਹਾਨ ਘਟਨਾ ਹੈ। ਇਸ ਸ਼ਹਾਦਤ ਨੇ ਇਕ ਗੱਲ ਪੱਕੀ ਕਰ ਦਿੱਤੀ ਕਿ ਸਿੱਖ ਧਰਮ ਗਰੀਬਾਂ, ਮਗਜ਼ਲੂਮਾਂ ਅਤੇ ਨਿਰਆਸਰਿਆਂ ਦੀ ਰੱਖਿਆ ਅਤੇ ਜ਼ੁਲਮ ਵਿਰੁੱਧ ਹਾਅ ਦਾ ਨਾਹਰਾ ਮਾਰਨ ਵਾਲੀ ਇਕ ਸੰਸਥਾ ਹੈ।’’ ਧਰਮ ਲਈ ਬਲੀਦਾਨ ਦੇਣ ਦੀ ਪ੍ਰਥਾ ਨੂੰ, ਜਿਸ ਦਾ ਸਿਹਰਾ ਸਿੱਖ ਗੁਰੂਆਂ ਦੇ ਸਿਰ ਹੈ। ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ ਅਤੇ ਬਾਅਦ ਵਿੱਚ ਚਾਰ ਸਾਹਿਬਗ਼ਾਦੇ ਅਤੇ ਅਨੇਕਾਂ ਸਿੱਖਾਂ ਨੇ ਸਾਮੰਤਵਾਦੀ ਜੁਲਮਾਂ ਵਿਰੁਧ ਬਲੀਦਾਨ ਦੇਣ ਦੀ ਪ੍ਰਥਾ ਨੂੰ ਬੜੀ ਨਿਸ਼ਠਾ ਨਾਲ ਬਣਾਈ ਰੱਖਿਆ। ਗੁਰੂ ਗੋਬਿੰਦ ਸਿੰਘ ਜੀ ਇਹ ਵੀ ਜਾਣਦੇ ਸਨ ਕਿ ਦੇਸ਼ ਦੀ ਮੁਗਲ ਸਲਤਨਤ ਬਹੁਤ ਸ਼ਕਤੀਸ਼ਾਲੀ ਹੈ ਅਤੇ ਸਿੱਖਾਂ ਪਾਸ ਅਸੀਮਤ ਸਾਧਨ ਹਨ। ੳਹ ਇਹ ਵੀ ਜਾਣਦੇ ਸਨ ਕਿ ਹਿੰਦੂ ਰਾਜੇ ਵੀ ਵਿਹਾਰਕ ਤੌਰ ‘ਤੇ ਮੁਗਲਾਂ ਦੇ ਹਾਮੀ ਸਨ? ਭਾਵੇਂ ਭਾਰਤੀ ਜਨ ਸਮੂਹ (ਹਿੰਦੂ) ਉਨ੍ਹਾਂ ਦੀਆਂ ਮਹਾਨ ਚਾਹਾਂ ਦੀ ਬਹੁਤ ਘੱਟ ਪ੍ਰਵਾਹ ਕਰਦੀ ਹੈ। ਫਿਰ ਵੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਕੁਰਬਾਨੀ ਦਾ ਗੁਰੂ ਗੋਬਿੰਦ ਸਿੰਘ ਜੀ ‘ਤੇ ਬਹੁਤ ਪ੍ਰਭਾਵ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਨਾ ਤੋਂ ਪਹਿਲਾਂ ਦੋ ਲੜਾਈਆਂ ’’ਭੰਗਾਣੀ’’ ਅਤੇ ’’ਨਾਦੌਣ’’ ਦਾ ਯੁੱਧ ਅਤੇ ’’ਖਾਲਸੇ ਦੀ ਸਾਜਨਾ’’ ਤੋਂ ਬਾਅਦ ਆਨੰਦਪੁਰ ਸਾਹਿਬ ਦੀ ’’ਪਹਿਲੀ ਲੜਾਈ’’, ’’ਦੂਜੀ ਲੜਾਈ’’, ’’ਚਮਕੌਰ ਦੀ ਲੜਾਈ’’ ਅਤੇ ਆਖਰੀ ’ਖਦਰਾਨਾ ਜਾਂ ਮੁਕਤਸਰ’ ਦੀ ਲੜਾਈ ਲੜੀ। ਇਨ੍ਹਾਂ ਲੜਾਈਆਂ ਅਤੇ ਖਾਲਸਾ ਪੰਥ ਦੀ ਸਿਰਜਨਾ ਬਾਅਦ ਇਹ ਸਿੱਟਾ ਨਿਕਲਦਾ ਹੈ ਕਿ ਖਾਲਸਾ ਜਾਂ ਸੱਚੇ ਮੁਰੀਦਾਂ ਦੀ ਇਹ ਸੰਸਥਾ, ਜੋ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੇ ਜੀਵਨ, ਮਾਣ ਅਤੇ ਧਰਮ ਦੀ ਰੱਖਿਆ ਲਈ ਹੀ ਤਲਵਾਰ ਚੁੱਕਦੀ ਹੈ। ਇਹ ਤਲਵਾਰ ਜੁਲਮ ਵਿਰੁਧ ਅਤੇ ਧਰਮ ਦੀ ਰੱਖਿਆ ਲਈ ਹੀ ਹੈ, ’ਕਿਸੇ ਧਰਮ ਜਾਂ ਫਿਰਕੇ ਵਿਰੁਧ ਨਹੀਂ ? ਖਾਲਸਾ ਪੰਥ ਦੀ ਸਾਜਨਾ ਨੇ ਸਿੱਧੇ ਤੌਰ ‘ਤੇ ਪੁਰਾਣੇ ਪਰੰਪਰਾਵਾਦੀ ਸਮਾਜ, ਪੱਛੜਿਆ ਅਤੇ ਪਿਛਾਂਹ ਖਿਚੂ ਸੀ ‘ਤੇ ਸੱਟ ਮਾਰੀ ਜਿਸ ਕਾਰਨ ਪੁਜਾਰੀਵਾਦ ਅਤੇ ਸਾਮੰਤਵਾਦ ਨਾਲ ਟਕਰਾਅ ਪੈਦਾ ਹੋਣਾ ਲਾਜਮੀ ਸੀ।

ਪੰਜ ਕਕਾਰਾਂ ਦੀ ਧਾਰਨਾ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਨੂੰ ਇਕ ਅਜਿਹੀ ਦਿੱਖ ਪ੍ਰਦਾਨ ਕੀਤੀ ਸੀ ਕਿ ’’ਸਿੱਖ ਇਕ ਨਿਆਰਾ ਅਤੇ ਨਿਰਭਊ ਰੂਪ ਵਿੱਚ ਲੋਕਾਂ ਅੰਦਰ ਵਿਚਰੇ। ਖੰਡੇ ਦੀ ਪਾਹੁਲ ਦੀ ਮਹਾਨਤਾ ਦਾ ਭਾਵ ਸਵੈਮਾਨ ਅਤੇ ਮਨੁੱਖੀ ਉਚਤਮਤਾ ਨੂੰ ਪਹਿਲ ਦੇਣੀ। ਜਾਤ-ਪਾਤ ਦੇ ਬੰਧਨਾਂ ਤੋਂ ਮੁਕਤ ਹੋ ਕੇ ਧਾਰਮਿਕ ਅਤੇ ਅਖੀਰ ’ਚ ਰਾਜਸੀ ਏਕਤਾ ਅਤੇ ਸਾਂਝ ਵਿੱਚ ਬੰਨਣਾ ਸੀ ?’’ ਇਹੀ ਕਾਰਨ ਸੀ ਕਿ ਦੱਬੇ ਕੁਚਲੇ ਅਤੇ ਦਲਿਤ ਲੋਕ ਸਿੱਖ ਧਰਮ ਵਲ ਖਿੱਚੇ ਗਏ ਪਰ ਬਾਅਦ ਵਿੱਚ ਜਿਉਂ ਜਿਉਂ ਕੁਰਬਾਨੀ ਦਾ ਜਜ਼ਬਾ ਖਤਮ ਹੁੰਦਾ ਗਿਆ। ਸਮੂਹਿਕ ਸੋਚ, ਪੰਗਤ ਅਤੇ ਸੰਗਤ ਰਸਮੀ ਰਹਿ ਗਈਆਂ ਤਾਂ ਸਿੱਖ ਧਰਮ ਵੀ ਮੁੜ ਬ੍ਰਾਹਮਣਵਾਦ ਅਤੇ ਪੁਜਾਰੀਵਾਦ ਦੇ ਤੰਦੂਆਂ ਜਾਲ ਵਿੱਚ ਫਸ ਗਿਆ। ਗੁਰੂ ਜੀ ਨੇ ਜਿਸ ਧਾਰਨਾ ਰਾਹੀ ਖਾਲਸੇ ਦੇ ਫਰਜ਼, ਨਿਤ-ਨੇਮ, ਜੀਵਨ ਦੇ ਸਰੋਕਾਰ ਦਿੱਤੇ ਸਨ, ’ਹੌਲੀ ਹੌਲੀ ਉਹ ਅਲੋਪ ਹੋ ਗਏ। ਅੱਜ ਰਸਮਾਂ ਹੀ ਰਹਿ ਗਈਆਂ ਹਨ। ਜਾਤ-ਪਾਤ ਨੂੰ ਸਭ ਤੋਂ ਵੱਡੀ ਸੱਟ ਸਿੱਖ ਧਰਮ ਨੇ ਮਾਰੀ ਸੀ? ਅੱਜ ਇਹੋ ਧਰਮ, ਇਸ ਦੀਆਂ ਧਾਰਮਿਕ ਸੰਸਥਾਵਾਂ ਅਤੇ ਫਿਰਕੇ ਵੱਖੋ ਵੱਖ ਜਾਤਾਂ, ਗੋਤਾਂ ਅਤੇ ਵਰਗਾਂ ਵਿੱਚ ਸਾਰੇ ਸੰਸਾਰ ਅੰਦਰ ਦਿਸ ਰਹੇ ਹਨ? ਗੁਰੂ ਜੀ ਦੀਆਂ ਭਾਵਨਾਵਾਂ ਜੋ ਲੋਕਾਂ ਨੂੰ ਮਨੁੱਖਤਾ ਵਿੱਚ ਪਰੋਅ ਕੇ ਇਕ ਮਾਲਾ ਦਾ ਰੂਪ ਦੇਣ ਵਾਲੀਆਂ ਸਨ, ਅੱਜ ਤਾਰ ਤਾਰ ਹੋ ਗਈਆਂ ਹਨ (ਜਾਤਿ ਜਨਮੁ ਨਹ ਪੂਛੀਐ, ਸਭ ਘਰੁ ਲੇਹ ਬਤਾਇ। ਸਾ ਜਾਤਿ ਸਾ ਪਤਿਹਿ, ਜੇਹੇ ਕਰਮ ਕਮਾਇ।। ਪ੍ਰਭਾਤੀ ਮਹਲਾ ਨੂੰ) ਇਸਤਰੀ ਜਾਤੀ ਦੇ ਹੱਕ ’ਚ ਵੀ ਆਵਾਜ਼ ਉਠਾਈ ਗਈ। ਪਤੀ ਨੂੰ ਗ੍ਰਹਿਸਥੀ ਜੀਵਨ ’ਚ ਇਕ ਹਿੱਸਾ ਤਾਂ ਦੱਸਿਆ ਜਾ ਸਕਦਾ ਹੈ, ਪਰ ਪਰਮੇਸ਼ਵਰ ਨਹੀਂ, ਇਸਤਰੀ ਖਰੀਦੀ ਹੋਈ ਕੋਈ ਦਾਸੀ ਨਹੀਂ, ਸਗੋਂ ਸਾਰੇ ਕਾਰਜਾਂ ਵਿੱਚ ਮਰਦ ਸਮਾਨ ਹੈ। ਪਰ ਅੱਜ ਪੰਜਾਬ ਕੁੜੀਮਾਰ ਬਣ ਗਿਆ ਹੈ। ਲੜਕੀ ਨੂੰ ਜੰਮਣ ਹੀ ਨਹੀਂ ਦਿੱਤਾ ਜਾਂਦਾ (ਭੰਡਿ ਜੰਮੀਐ, ਭੰਡਿ ਨਿੰਮੀਐ, ਭੰਡਿ ਮੰਗਣੁ ਵੀ ਆਹੁ। ਭੰਡਹੁ ਹੋਵੈ ਦੋਸਤੀ, ਭੰਡਹੁ ਚਲੈ ਰਾਹੂ।।)

ਅੰਮ੍ਰਿਤ ਛਕਾਉਣ ਦਾ ਜਮਹੂਰੀ ਢੰਗ ਸੀ। ਗੁਰੂ ਜੀ ਨੇ ਕਿਹਾ ਸੀ ਕਿ ਜਿਥੇ ਕਿਤੇ ਵੀ ਪੰਜ ਸਿੱਖ ਹੋਣ (ਸਮੂਹਿਕ ਸੋਚ) ਤਾਂ ਸਮਝੋ ਕਿ ਮੈਂ ਉਥੇ ਹੀ ਹਾਜ਼ਰ ਨਜ਼ਰ ਹਾਂ। ਗੁਰੂ ਜੀ ਨੇ ਆਪ ਸੰਗਤਾਂ ਨੂੰ ਸਤਿਕਾਰ ਅਤੇ ਮਾਣ ਦਿੱਤਾ ਅਤੇ ਪਹਿਚਾਣਿਆ। ਸੋ ਖਾਲਸੇ ਨੇ ਕੁਦਰਤੀ ਅਤੇ ਮਨੁੱਖੀ ਮਨੋਰਥ ਤੋਂ ਉਤਸ਼ਹਿਤ ਹੋ ਕੇ ਦੁਨੀਆਂ ਅੰਦਰ ਔਗੁਣਾਂ ਦਾ ਟਾਕਰਾ ਕਰਨ ਲਈ ਆਪਣੇ ਆਪ ਨੂੰ ਤਤਪਰ ਕੀਤਾ। ਗੁਰੂ ਜੀ ਨੇ ਖਾਲਸੇ ਦੀ ਸਾਜਨਾ ਕਰਕੇ ਪੰਜਾਬ ਅੰਦਰ ਵਹਿਮਾਂ ਭਰਮਾਂ ਤੋਂ ਮੁਕਤ ਹੋਣ, ਭਾਈਚਾਰੇ ਦਾ ਅਤੇ ਬਰਾਬਰੀ ਦਾ ਜਜ਼ਬਾ ਉਤਪੰਨ ਕੀਤਾ ਜੋ ਉਨ੍ਹਾਂ ਨੂੰ ਸਾਂਝ ਅਤੇ ਏਕਤਾ ਨਾਲ ਜੋੜਦਾ ਹੈ। ਡਰ ਅਤੇ ਬੁਜ਼ਦਿਲ ਲੋਕਾਂ ਨੂੰ ਫੌਜੀ ਪਹਿਰਾਵਾ ਅਤੇ ਕਵਾਇਦ ਦੇ ਕੇ ਗਰੀਬਾਂ ਦੀ ਰੱਖਿਆ ਲਈ ਤਿਆਰ ਕੀਤਾ ? ਜਿਸ ਦੇ ਸਿੱਟੇ ਵਜੋਜ਼ ਸਾਂਝਾ ਮਿਸ਼ਨ, ਜੁਲਮਾਂ ਵਿਰੁਧ ਲੜਾਈ ਅਤੇ ਇਕ ਰਾਜਨੀਤਕ ਸ਼ਕਤੀ ਦੇ ਰੂਪ ਵਿੱਚ ਬੰਦਾ ਸਿੰਘ ਬਹਾਦਰ ਦਾ ਉਠਾਨ ਹੋਇਆ। ਇਨ੍ਹਾਂ ਸੰਕਟਾਂ ਵਿਰੁਧ ਲੜਨ ਲਈ ਗੁਰੂ ਗੋਬਿੰਦ ਸਿੰਘ ਜੀ ਇਕ ਚਰਿਤਰਵਾਨ ਇਨਸਾਨ, ਗੁਰੂ ਦੇ ਰੂਪ ਵਿਚ, ਫੌਜੀ ਦੇ ਰੂਪ ਵਿੱਚ, ਇਕ ਉਸਾਰੂ ਸੋਚ ਵਾਲਾ ਨੀਤੀਵਾਨ, ਕੱਟੜਵਾਦ ਵਿਰੁਧ, ਧਾਰਮਿਕ ਇਨਸਾਫ ਲਈ, ਇਕ ਸਮਾਜ ਸੁਧਾਰਕ, ਇਕ ਕਵੀ, ਸਾਹਿਤਕਾਰ ਅਤੇ ਸੰਤ ਸਿਪਾਹੀ ਦੇ ਰੂਪ ਵਿੱਚ ਭਾਰਤ ਦੇ ਇਤਿਹਾਸ ਵਿੱਚ ਸਾਹਮਣੇ ਆਇਆ। ਇਹ ਗੁਰੂ ਜੀ ਦੀਆਂ ਨੀਤੀਆਂ, ਕੁਰਬਾਨੀਆਂ ਅਤੇ ਕਾਰਵਾਈਆਂ ਸਨ ਕਿ ਜਿਨ੍ਹਾਂ ਨੇ ਮੁਗਲ ਰਾਜ ਦੀ ਅੱਧੋਗਤੀ ਲਈ ਰਾਹ ਪੱਧਰਾ ਕੀਤਾ ? ਜਿਸ ਨੇ ਆਉਣ ਵਾਲੇ ਸਮੇਂ ਵਿੱਚ ਮੁਗਲਾਂ ਨੂੰ ਪੰਜਾਬ ਛੱਡ ਦੇਣ ਲਈ ਮਜਬੂਰ ਕੀਤਾ ?’’

ਖਾਲਸੇ ਦੀ ਸਾਜਨਾ ਨੇ ਪੰਜਾਬ ਅੰਦਰ ਸਿੱਖੀ ਚਿੰਨ੍ਹ ਰਾਹੀਂ ਇਕ ਅਜਿਹਾ ਵਾਤਾਵਰਨ ਪੈਦਾ ਕਰ ਦਿੱਤਾ, ’ਜਿਸ ਨੇ ਸਿੱਖ ਮਤ ਨੂੰ ਹਿੰਦੂ ਧਰਮ ਤੋਜ਼ ਪੂਰਨ ਤੌਰ ਤੇ ਵੱਖ ਕਰ ਦਿੱਤਾ। ਪੰਜ ਕਕਾਰਾਂ: ਕੇਸ, ਕੰਘਾ, ਕਿਰਪਾਨ, ਕੱਛਾ, ਕੜਾ, ਦੀ ਧਾਰਨਾ ਨੇ ’’ਕੌਰ’’ ਤੇ ’’ਸਿੰਘ’’ ਦੇ ਅਸਾਧਰਨ ਨਾਂ ਦੀ ਵਰਤੋਂ ਕਰਨੀ, ਨਵੀਂ ਕਿਸਮ ਦੇ ਸੰਸਕਰਣ ਅਤੇ ਹੁੱਕਾਂ ਪੀਣ ਦੀ ਬਿਲਕੁਲ ਮਨਾਹੀ ਕੁਝ ਮਹਾਨ ਗੱਲਾਂ ਸਨ, ’ਜਿਨ੍ਹਾਂ ਕਾਰਨ ਸਿੱਖ ਮੱਤ ਹਿੰਦੂ ਮਤ ਤੋਂ ਬਿਲਕੁਲ ਅਲੱਗ ਦਿੱਸਣ ਲੱਗ ਪਿਆ। ਜਦੋਂ ਹਾਕਮ ਗ਼ੁਲਮ ਕਰਨ ਲਈ ਮਗਨ ਸਨ ਤਾਂ ਅਜਿਹੇ ਸਮੇਂ ਖਾਲਸੇ ਦੀ ਸਥਾਪਨਾ ਮਹਾਨਤਾ ਰੱਖਦੀ ਸੀ। ਇਹੀ ਮਤ ਅੱਗੋਂ ਹਿੰਦੂ ਧਰਮ ਦਾ ਰੱਖਿਅਕ ਬਣਿਆ।’’ ਗੁਰੂ ਗੋਬਿੰਦ ਸਿੰਘ ਜੀ ਦੇ ਵਿਛੋੜੇ ਤੋਂ ਬਾਅਦ ਸਾਰੀਆਂ ਕਠਿਨਾਈਆਂ ਦੇ ਹੁੰਦੇ ਹੋਏ ਵੀ, ਸਿੱਖ ਲਗਾਤਾਰ ਅੱਤਿਆਚਾਰਾਂ ਵਿਰੁੱਧ ਲੜਦੇ ਰਹੇ। ਇਹੀ ਕਾਰਨ ਸੀ ਇਕ ਧਾਰਮਿਕ ਸੰਸਥਾ ਅੱਗੋਂ ਰਾਜਨੀਤਕ ਉਨਤੀ ਦੇ ਸਾਧਨ ਦਾ ਰੂਪ ਧਾਰ ਗਈ ?

ਅੱਜ ਦੇ ਪਰਿਪੇਖ ’ਚ, ਖਾਲਸੇ ਦਾ ਨਿਰਮਾਣ ਕਰਕੇ ਗੁਰੂ ਜੀ ਨੇ ਜਿਸ ਨੂੰ ਇਕ ਅਜਿਹੀ ਸੰਸਥਾ ਦਾ ਰੂਪ ਦਿੱਤਾ ਸੀ, ਦਾ ਮਹੱਤਵ ਸਮਝਣਾ ਜਰੂਰੀ ਹੈ। ਇਸ ਸੰਸਥਾ ਦੇ ਜੋ ਸਿਧਾਂਤ ਸਿਰਜੇ ਗਏ ਸਨ। ਉਨ੍ਹਾਂ ਦੀ ਪੂਰਤੀ ਲਈ ਅਸੀਜ਼ ਕਿੰਨੇ ਕੁ ਪੂਰੇ ਉਤਰ ਰਹੇ ਹਾਂ ? ਗੁਰੂ ਜੀ ਨੇ ਖਾਲਸੇ ਦੀ ਸੰਸਥਾ ਵਿੱਚ ਜੋ ਏਕਤਾ, ਵਿਸਥਾਰ ਅਤੇ ਕੁਰਬਾਨੀ ਦੇ ਗੁਣ ਭਰੇ ਸਨ, ’ਅੱਜ ਉਨ੍ਹਾਂ ਦੀ ’’ਮਹੱਤਤਾ ਅਤੇ ਅਮਲ ਦਾ ਮੁਲਅੰਕਣ’’ ਕਰਨਾ ਜ਼ਰੂਰੀ ਹੈ ?

- Advertisement -

ਅੱਜ ਜਦੋਂ ਸੰਸਾਰ ਵਰਗਾਂ ਵਿੱਚ ਵੰਡਿਆ ਹੋਇਆ ਹੈ ਤਾਂ ਖਾਲਸਾ ਪੰਥ ਦੇ ਸਿਰਜਕ ਵਲੋਂ ਜੋ ਗਰੀਬ ਗੁਰਬੇ ਦੀ ਰੱਖਿਆ, ਹੱਕ ਲਈ ਸੰਘਰਸ਼ ਅਤੇ ਬਰਾਬਰਤਾ ਦਾ ਸੰਦੇਸ਼ ਦਿੱਤਾ ਹੈ, ਨੂੰ ਅਮਲੀ ਰੂਪ ਦੇਣ ਲਈ ਵਿਚਾਰਵਾਨ ਬਣਨਾ ਪਏਗਾ। ਅੱਜ ਜਾਤ ਪਾਤ, ਛੂਆ ਛਾਤ, ਊਚ ਨੀਚ ਅਤੇ ਅਸਮਾਨਤਾ ਪਹਿਲਾਂ ਨਾਲੋਂ ਵੀ ਵਧੀ ਹੈ। ਭਾਈ ਲਾਲੋ ਦਾ ਪ੍ਰੀਵਾਰ ਹਰ ਤਰ੍ਹਾਂ ਦੀਆਂ ਦੁਸ਼ਵਾਰੀਆਂ ਨਾਲ ਨਪੀੜਿਆ ਜਾ ਰਿਹਾ ਹੈ। ਉਸ ਦੀ ਬਾਂਹ ਫੜਨ ਲਈ ਅੱਜ ਮੁੜ ਖਾਲਸੇ ਦੀ ਸਥਾਪਨਾ ਤੇ ਪੁਨਰ ਜਾਗਰਣ ਦੀ ਲੋੜ ਹੈ। ਕਿਰਤ ਦੀ ਲੁੱਟ ਅਤੇ ਮਾਲਕ ਭਾਗੋਆਂ ਵਲੋਂ ਮਚਾਇਆ ਜਾ ਰਿਹਾ ਹੜਦੁੰਗ ਰੋਕਣ ਲਈ ਫਿਰ ਖਾਲਸੇ ਦੇ ਮੁੜ ਆਉਣ ਦੀ ਸਾਨੂੰ ਉਡੀਕ ਹੈ। ਵਿਸਾਖੀ ਜੋ ਖੁਸ਼ੀਆਂ ਭਰਿਆ ਤਿਉਹਾਰ ਹੈ, ਖਾਲਸਾ ਪੰਥ ਦਾ ਸਥਾਪਨਾ ਦਿਵਸ ਹੈ ? ਉਸ ਤੋਂ ਜਨ ਸਮੂਹ ਇਹੀ ਆਸ ਰੱਖਦਾ ਹੈ ਕਿ ਇਹ ਸੰਸਾਰ ਅਮਨ, ਬਰਾਬਰਤਾ, ਖੁਸ਼ੀਆਂ ਖੇੜੇ ਅਤੇ ਅਧਰਮੀਆਂ ਦੇ ਨਾਮ ਵਾਲਾ ਸਿਰਜਿਆ ਜਾਵੇ।
ਅਮਲੁ ਕਰਿ ਧਰਤੀ, ਬੀਜੁ Îਬਦ ਕਰਿ,
ਸਚ ਕੀ ਆਬ, ਨਿਤ ਦੇਹਿ ਪਾਣੀ।।
ਹੋਇ ਕਿਰਸਾਣੁ, ਈਮਾਨੁ ਜੰਮਾਇ ਲੈ,
ਭਿਸਤੁ ਦੋਜਕੁ ਮੂੜੇ ਏਵ ਜਾਣੀ ।।ਨੂੰ।। – (ਸਿਰੀ ਰਾਗੁ ਮਹਲਾ)

ਮੋਬਾਇਲ: 98725-44738

Share this Article
Leave a comment