ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਉਦੋਂ ਵੱਡੀ ਸਫਲਤਾ ਮਿਲੀ ਜਦੋਂ ਕਿਸਾਨ ਅੰਦੋਲਨ ਦੇ ਸਬੰਧ ‘ਚ ਤਿੰਨ ਵੱਖ ਵੱਖ ਕੇਸਾਂ ਵਿਚ ਗਿ੍ਰਫਤਾਰ ਕੀਤੇ ਗਏ ਕਿਸਾਨਾਂ ਤੇ ਕਿਸਾਨ ਸਮਰਥਕਾਂ ਦੀਆਂ ਜ਼ਮਾਨਤਾਂ ਅਦਾਲਤਾਂ ‘ਚ ਮਨਜ਼ੂਰ ਹੋ ਗਈਆਂ।
ਇਸ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰਹਿਮਤ ਸਦਕਾ ਮਿਹਨਤ ਨੂੰ ਬੂਰ ਪਿਆ ਹੈ ਤੇ ਇਕੋ ਦਿਨ 18 ਲੋਕਾਂ ਦੀ ਜ਼ਮਾਨਤ ਮਨਜ਼ੂਰ ਹੋਈ ਹੈ। ਉਹਨਾਂ ਦੱਸਿਆ ਕਿ ਇਹਨਾਂ ਤਿੰਨ ਕੇਸਾਂ ਵਿਚ ਪੁਲਿਸ ਥਾਣਾ ਅਲੀਪੁਰ ਵਿਚ ਦਰਜ ਐਫ ਆਈ ਆਰ ਨੰਬਰ 48 ਅਤੇ ਨਾਂਗਲੋਈ ਪੁਲਿਸ ਥਾਣੇ ਵਿਚ ਦਰਜ ਐਫ ਆਈ ਆਰ ਨੰਬਰ 46 ਅਤੇ 47 ਸ਼ਾਮਲ ਹਨ। ਉਹਨਾਂ ਦੱਸਿਆ ਕਿ ਤਿੰਨਾਂ ਐਫ ਆਈ ਆਰਜ਼ ਦੇ ਵਿਚ ਧਾਰਾ 307 ਸਮੇਤ ਅਜਿਹੀ ਹਰ ਉਹ ਧਾਰਾ ਸ਼ਾਮਲ ਕੀਤੀ ਗਈ ਸੀ ਤਾਂ ਜੋ ਕਿਸਾਨਾਂ ਦੀਆਂ ਜ਼ਮਾਨਤਾਂ ਮਨਜ਼ੂਰ ਨਾ ਹੋਣ ਪਰ ਮਾਣਯੋਗ ਅਦਾਲਤਾਂ ਨੇ ਵੇਖ ਲਿਆ ਕਿ ਬੇਕਸੂਰ ਵਿਅਕਤੀ ਹੀ ਫਸਾਏ ਗਏ ਤੇ ਅਦਾਲਤਾਂ ਵੱਲੋਂ ਜ਼ਮਾਨਤਾਂ ਲਗਾਤਾਰ ਮਨਜ਼ੂਰ ਕੀਤੀਆਂ ਜਾ ਰਹੀਆਂ ਹਨ।
ਸਿਰਸਾ ਤੇ ਕਾਲਕਾ ਨੇ ਦੱਸਿਆ ਕਿ ਅੱਜ ਜਿਹਨਾਂ ਦੀ ਜ਼ਮਾਨਤ ਮਨਜ਼ੂਰ ਕੀਤੀ ਗਈ ਹੈ ਉਹਨਾਂ ਵਿਚ ਅਲੀਪੁਰ ਪੁਲਿਸ ਥਾਣੇ ਵਿਚ ਦਰਜ ਐਫ ਆਈ ਆਰ ਨੰਬਰ 49 ਤਹਿਤ ਗਿ੍ਰਫਤਾਰ ਕੀਤੇ ਗਏ ਜਗਸੀਰਨ ਸਿੰਘ ਉਰਫ ਜਗਸੀਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਗੰਡੂ ਕਲਾਂ ਜ਼ਿਲ੍ਹਾ ਮਾਨਸਾ, ਜਗਵਿੰਦਰ ਸਿੰਘ ਪੁੱਤਰ ਹੁਸ਼ੈਰ ਸਿੰਘ ਵਾਸੀ ਪਿੰਡ ਧੇਟਾ ਜ਼ਿਲ੍ਹਾ ਸੰਗਰੂਰ, ਜਗਬੀਰ ਸਿੰਘ ਪੁੱਤਰ ਧੰਨਾ ਸਿੰਘ ਵਾਸੀ ਪਿੰਡ ਦਿਲਰੋੜਾ ਜ਼ਿਲ੍ਹਾ ਸੰਗਰੂਰ, ਦਿਲਸ਼ਾਦ ਪੁੱਤਰ ਦਿਲਾਵਰ ਖਾਨ ਵਾਸੀ ਕਦੋਈਆਂ ਜ਼ਿਲ੍ਹਾ ਮੁਹਾਲੀ, ਨਵਜੋਤ ਪੁੰਤਰ ਜਗਬੀਰ ਸਿੰਘ ਪਿੰਡ ਕਦੋਈਆਂ ਜ਼ਿਲ੍ਹਾ ਮੁਹਾਲੀ, ਮਨਿੰਦਰ ਸਿੰਘ ਪੁੱਤਰ ਬੇਅੰਤ ਸਿੰਘ ਪਿੰਡ ਕੋਲਟਾ ਜ਼ਿਲ੍ਹਾ ਫਤਿਹਗੜ ਸਾਹਿਬ, ਸੁਖਪ੍ਰੀਤ ਸਿੰਘ ਪੁੱਤਰ ਮਰਨ!ੀਤ ਸਿੰਘ ਵਾਸੀ ਪਿੰਡ ਬੇਦੂਆ ਜ਼ਿਲ੍ਹਾ ਮੋਗਾ, ਮਲਕੀਤ ਸਿੰਘ ਪੁੱਤਰ ਜਹਾਂਗੀਰ ਸਿੰਘ ਵਾਸੀ ਹਿੰਮਤਪੁਰਾ ਜ਼ਿਲ੍ਹਾ ਫਤਿਹਾਬਾਦ ਹਰਿਆਣਾ, ਗੁਰਮੀਤ ਸਿੰਘ ਪੁੱਤਰ ਬੀਰ ਸਿੰਘ ਵਾਸੀ ਹਿੰਮਤਪੁਰਾ ਜ਼ਿਲ੍ਹਾ ਫਤਿਹਾਬਾਦ ਹਰਿਆਣਾ, ਜਤਿੰਦਰ ਸਿੰਘ ਪੁੰਤਰ ਦੇਵੇਂਦਰ ਸਿੰਘ ਪਿੰਡ ਖੇੜਾਸੁਲਤਾਨਾ ਜ਼ਿਲ੍ਹਾ ਗੁਰਦਾਸਪੁਰ, ਸੁਖਰਾਜ ਸਿੰਘ ਪੁੱਤਰ ਗੁਰਜੰਟ ਸਿੰਘ ਪਿੰਡ ਪੀਰੋਂ ਜ਼ਿਲ੍ਹਾ ਮਾਨਸਾ, ਕੁਲਦੀਪ ਸਿੰਘ ਪੁੱਤਰ ਗੁਰਲਾਲ ਸਿੰਘ ਪਿੰਡ ਪੀਰੋਂ ਜ਼ਿਲ੍ਹਾ ਮਾਨਸਾ, ਇਕਬਾਲ ਸਿੰਘ ਪੁੱਤਰ ਤੇਜਿੰਦਰ ਸਿੰਘ ਵਾਸੀ ਪਿੰਡ ਤੂਸਾ ਜ਼ਿਲ੍ਹਾ ਲੁਧਿਆਣਾ, ਗੁਰਜੰਟ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਭਰਥ ਜ਼ਿਲ੍ਹਾ ਗੁਰਦਾਸਪੁਰ, ਗੁਰਪ੍ਰੀਤ ਸਿੰਘ ਪੁੱਤਰ ਹਰਭਜਨ ਸਿੰਘ ਪਿੰਡ ਭਰਥ ਜ਼ਿਲ੍ਹਾ ਗੁਰਦਾਸਪੁਰ ਅਤੇ ਜਸਵਿੰਦਰ ਸਿੰਘ ਪੁੱਤਰ ਜਨ ਸਿੰਘ ਵਾਸੀ ਪੀਰੋਂ ਜ਼ਿਲ੍ਹਾ ਮਾਨਸਾ ਦੀ ਜ਼ਮਾਨਤ ਮਨਜ਼ੂਰ ਹੋਈ ਹੈ।
ਸਿਰਸਾ ਤੇ ਕਾਲਕਾ ਨੇ ਦੱਸਿਆ ਕਿ ਇਸੇ ਤਰੀਕੇ ਪੁਲਿਸ ਥਾਣਾ ਨਾਂਗਲੋਈ ਵਿਚ ਦਰਜ ਐਫ ਆਈ ਆਰ ਨੰਬਰ 47 ਤਹਿਤ ਗੁਰਸੇਵਕ ਸਿੰਘ ਪੁੱਤਰ ਨਾਇਬ ਸਿੰਘ ਪਿੰਡ ਕੋਟੜਾ ਜ਼ਿਲ੍ਹਾ ਮਾਨਸਾ ਤੇ ਐਫ ਆਈ ਆਰ ਨੰਬਰ 46ਤਹਿਤ ਦਲਜਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਪਿੰਡ ਟਟਰਾਈਵਾਲਾ ਜ਼ਿਲ੍ਹਾ ਮੋਗਾ ਦੀ ਜ਼ਮਾਨਤ ਅੱਜ ਅਦਾਲਤ ਨੇ ਮਨਜ਼ੂਰ ਕਰ ਲਈ ਹੈ।
ਦੋਹਾਂ ਆਗੂਆਂ ਨੇ ਇਹਨਾਂ ਵਿਅਕਤੀਆਂ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਜ਼ਮਾਨਤੀ ਨਾਲ ਲਿਆ ਕੇ ਇਹਨਾਂ ਦੀ ਜੇਲ ਵਿਚੋਂ ਰਿਹਾਈ ਲਈ ਤੁਰੰਤ ਦਿੱਲੀ ਗੁਰਦੁਆਰਾ ਕਮੇਟੀ ਨਾਲ ਸੰਪਰਕ ਕਰਨ।
ਦੋਹਾਂ ਆਗੂਆਂ ਨੇ ਲੀਗਲ ਸੈਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ ਤੇ ਟੀਮ ਮੈਂਬਰ ਐਡਵੋਕੇਟ ਜਸਦੀਪ ਸਿੰਘ ਢਿੱਲੋਂ, ਕਪਿਲ ਮਦਾਨ, ਵਰੇਂਦਰ ਸਿੰਘ ਸੰਧੂ, ਜਸਪ੍ਰੀਤ ਸਿੰਘ ਰਾਏ, ਰਾਕੇਸ਼ ਚਾਹਰ, ਯਸ਼ਵੀਰ ਸਿੰਘ, ਨੀਲ ਸਿੰਘ, ਸੰਕਲਪ ਕੋਹਲੀ, ਹਰਪ੍ਰੀਤ ਰਾਏ, ਅਸ਼ਨੀਤ ਸਿੰਘ ਆਨੰਦ, ਪ੍ਰਤੀਕ ਕੋਹਲੀ, ਗੁਰਮੁੱਖ ਸਿੰਘ ਤੇ ਐਡਵੋਕੇਟ ਨਿਤਿਨ ਸਭ ਦਾ ਤਹਿ ਦਿਲੋਂ ਧੰਨਵਾਦ ਕੀਤਾ ਜੋ ਹਮੇਸ਼ਾ ਵੱਧ ਚੜ ਕੇ ਦਿੱਲੀ ਕਮੇਟੀ ਵੱਲੋਂ ਕਿਸਾਨਾਂ ਦੇ ਇਹ ਕੇਸ ਲੜ ਰਹੇ ਹਨ। ਉਹਨਾਂ ਨੇ ਕਿਸਾਨ ਜਥੇਬੰਦੀਆਂ ਤੇ ਸੰਯੁਕਤ ਕਿਸਾਨ ਮੋਰਚੇ ਦਾ ਵੀ ਉਚੇਚਾ ਧੰਨਵਾਦ ਕੀਤਾ।
ਦੋਹਾਂ ਆਗੂਆਂ ਨੇ ਦੱਸਿਆ ਕਿ ਕੱਲ 26 ਫਰਵਰੀ ਨੂੰ ਵੀ ਕੁਝ ਕੇਸਾਂ ਵਿਚ ਜ਼ਮਾਨਤਾਂ ਲੱਗੀਆਂ ਹਨ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਅਗਲੇ ਇਕ ਹਫਤੇ ਵਿਚ ਸਾਰੇ ਲੋਕ ਜਿਹੜੇ ਨਜਾਇਜ਼ ਫੜੇ ਸੀ ਉਹ ਬਾਹਰ ਆ ਜਾਣਗੇ। ਉਹਨਾਂ ਕਿਹਾ ਕਿ ਅਸੀਂ ਸਿਰਫ ਜ਼ਮਾਨਤਾਂ ਤੱਕ ਸੀਮਤ ਨਹੀਂ ਬਲਕਿ ਕਮੇਟੀ ਇਹਨਾਂ ਸਭ ਦੇ ਕੇਸ ਵੀ ਲੜੇਗੀ ਤੇ ਸਭ ਨੁੰ ਬਾਇੱਜ਼ਤ ਬਰੀ ਵੀ ਕਰਵਾਏਗੀ।