ਪੁੱਤਰ ਦੇ ਆਨੰਦ ਕਾਰਜ ਲਈ ਖ਼ੁਦ ਗੱਡੀ ਚਲਾ ਕੇ ਪਰਿਵਾਰ ਨਾਲ ਗੁਰਦੁਆਰੇ ਪਹੁੰਚੇ CM ਚੰਨੀ

TeamGlobalPunjab
1 Min Read

ਮੋਹਾਲੀ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਡੇ ਪੁੱਤਰ ਨਵਜੀਤ ਸਿੰਘ ਦੇ ਵਿਆਹ ਦੀਆਂ ਰਸਮਾਂ ਅੱਜ ਹੋ ਰਹੀਆਂ ਹਨ। ਥੋੜ੍ਹੀ ਹੀ ਦੇਰ ਵਿੱਚ ਉਹ ਗੁਰਦੁਆਰਾ ਸਾਂਚਾ ਧੰਨ ਸਾਹਿਬ, ਫੇਜ਼ 3 ਬੀ 1, ਮੋਹਾਲੀ ਵਿਖੇ ਉਨ੍ਹਾਂ ਦਾ ਆਨੰਦ ਕਾਰਜ ਹੋਵੇਗਾ। ਅਜਿਹੇ ਵਿਚ ਗੁਰਦੁਆਰੇ ‘ਚ ਪੰਜਾਬ ਦੇ ਮੰਤਰੀ ਤੇ ਵੀਵੀਆਈਪੀ ਲੋਕ ਪਹੁੰਚਣੇ ਸ਼ੁਰੂ ਹੋ ਗਏ ਹਨ। ਖਾਸ ਗੱਲ ਇਹ ਰਹੀ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਰਿਵਾਰ ਦੇ ਨਾਲ ਖ਼ੁਦ ਗੱਡੀ ਡਰਾਈਵ ਕਰ ਕੇ ਗੁਰਦੁਆਰਾ ਸਾਹਿਬ ਪਹੁੰਚੇ ਹਨ।

ਦੱਸ ਦੇਈਏ ਕਿ ਨਵਜੀਤ ਸਿੰਘ ਦਾ ਵਿਆਹ ਡੇਰਾਬੱਸੀ ਦੇ ਅਮਲਾਲਾ ਮੂਲ ਦੇ ਪਰਿਵਾਰ ਦੀ ਸਿਮਰਨਧੀਰ ਕੌਰ ਨਾਲ ਹੋ ਰਿਹਾ ਹੈ। ਕਈ ਵੀਆਈਪੀਜ਼ ਦੇ ਗੁਰਦੁਆਰਾ ਸਾਹਿਬ ਵਿੱਚ ਪਹੁੰਚਣ ਦੀ ਉਮੀਦ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨੇ ਮੁਹਾਲੀ ਵਿੱਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ।ਉੱਥੇ ਹੀ ਹੁਣ ਤਕ ਮਿਲੀ ਜਾਣਕਾਰੀ ਮੁਤਾਬਕ ਨਵਜੀਤ ਤੇ ਸਿਮਰਨਧੀਰ ਦੀ ਸੋਮਵਾਰ ਨੂੰ ਮੋਹਾਲੀ ‘ਚ ਰਿਸੈਪਸ਼ਨ ਪਾਰਟੀ ਹੋਵੇਗੀ। ਮੋਹਾਲੀ ਦੇ ਅਰਿਸਤਾ ਰਿਜ਼ੋਰਟ ਨੂੰ ਸੀਐੱਮ ਦੇ ਬੇਟੇ ਦੀ ਰਿਸੈਪਸ਼ਨ ਪਾਰਟੀ ਲਈ ਬੁੱਕ ਕੀਤਾ ਗਿਆ ਹੈ। ਰਿਸੈਪਸ਼ਨ ਪਾਰਟੀ ‘ਚ ਪੰਜਾਬ ਦੇ ਸਮੁੱਚੇ ਮੰਤਰੀ ਮੰਡਲ ਨੂੰ ਸੱਦਾ ਦਿੱਤਾ ਗਿਆ ਹੈ।

- Advertisement -

Share this Article
Leave a comment