ਹਨੀ ਸਿੰਘ ਨੇ ਬਾਦਸ਼ਾਹ ਨੂੰ ਦਿੱਤਾ ਧੋਖਾ? ਰੈਪਰ ਨੇ ਫ਼ੋਨ ਚੁੱਕਣਾ ਕੀਤਾ ਬੰਦ, ਕੋਰੇ ਕਾਗਜ਼ਾਂ ‘ਤੇ ਕਰਵਾਏ ਸਾਈਨ!

Prabhjot Kaur
3 Min Read

ਨਿਊਜ਼ ਡੈਸਕ: ਹਨੀ ਸਿੰਘ ਅਤੇ ਬਾਦਸ਼ਾਹ ਨੇ ‘ਮਾਫੀਆ ਮੁੰਡੀਰ’ ਨਾਮ ਦਾ ਬੈਂਡ ਬਣਾਇਆ ਸੀ, ਜੋ ਇੱਕ ਸਮੇਂ ‘ਤੇ ਆ ਕੇ ਖਤਮ ਹੋ ਗਿਆ। ਰੈਪਰ ਅਤੇ ਗਾਇਕ ਬਾਦਸ਼ਾਹ ਨੇ ਲੰਬੇ ਸਮੇਂ ਬਾਅਦ ਇਸ ‘ਤੇ ਆਪਣੀ ਚੁੱਪੀ ਤੋੜੀ ਹੈ। ਬਾਦਸ਼ਾਹ ਨੇ ਆਪਣੇ ਨਵੇਂ ਇੰਟਰਵਿਊ ‘ਚ ਹਨੀ ਸਿੰਘ ‘ਤੇ ਕੁਝ ਅਜਿਹੇ ਇਲਜ਼ਾਮ ਲਗਾਏ ਹਨ, ਜੋ ਦੋਵਾਂ ਸੁਪਰਸਟਾਰ ਰੈਪਰਾਂ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰਨ ਵਾਲੇ ਹਨ। ਬਾਦਸ਼ਾਹ ਨੇ ਦਾਅਵਾ ਕੀਤਾ ਹੈ ਕਿ ਇਕ ਸਮੇਂ ਤੋਂ ਬਾਅਦ, ਹਨੀ ਸਿੰਘ ਨੇ ਨਾਂ ਸਿਰਫ ਉਸ ਦੇ ਫੋਨ ਚੁੱਕਣੇ ਬੰਦ ਕਰ ਦਿੱਤੇ, ਸਗੋਂ ਕੁਝ ਕੁਝ ਕੋਰੇ ਕਾਗਜ਼ਾ ‘ਤੇ ਦਸਤਖਤ ਵੀ ਕਰਵਾਏ।

ਬਾਦਸ਼ਾਹ ਨੇ ਇਹ ਖੁਲਾਸੇ ‘ਰਾਜ ਸ਼ਿਮਾਨੀ’ ਦੇ ਪੋਡਕਾਸਟ ‘ਚ ਕੀਤੇ। ਉਸ ਨੇ ਦੱਸਿਆ ਕਿ ਸ਼ੁਰੂ ‘ਚ ਸਿਰਫ ਉਹ ਅਤੇ ਹਨੀ ਸਿੰਘ ‘ਮਾਫੀਆ ਮੁੰਡੀਰ’ ਗਰੁੱਪ ‘ਚ ਸਨ, ਪਰ ਬਾਅਦ ‘ਚ ਹਨੀ ਸਿੰਘ ਨੇ ਇਕੱਲੇ ਹੀ ਆਪਣਾ ਕਰੀਅਰ ਬਣਾਉਣ ਦਾ ਫੈਸਲਾ ਕੀਤਾ ਅਤੇ ਇੱਥੋਂ ਹੀ ਉਨ੍ਹਾਂ ਵਿਚਾਲੇ ਵਿਵਾਦ ਸ਼ੁਰੂ ਹੋ ਗਿਆ। ਬਾਦਸ਼ਾਹ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਗਰੁੱਪ ‘ਚ ਰਫਤਾਰ, ਇੱਕਾ ਅਤੇ ਲਿਲ ਗੋਲੂ ਵੀ ਸਨ ਪਰ ਹਨੀ ਸਿੰਘ ਦੇ ਕਾਰਨ ਇਹ ਗਰੁੱਪ ਟੁੱਟ ਗਿਆ ਅਤੇ ਉਹ 5 ਸਾਲਾਂ ਤੱਕ ਬੁਰੇ ਦੌਰ ‘ਚੋਂ ਲੰਘਿਆ।

ਬਾਦਸ਼ਾਹ ਨੇ ਕਿਹਾ, “ਮਾਫੀਆ ਮੁੰਡੀਰ ਇੱਕ ਵਿਚਾਰ ਸੀ ਅਤੇ ਅਸੀਂ ਇੱਕੋ ਜਿਹੀ ਸੋਚ ਰੱਖਣ ਵਾਲੇ ਲੋਕ ਇਕੱਠੇ ਹੋਏ। ਮੁੱਖ ਤੌਰ ‘ਤੇ ਇਹ ਸਿਰਫ ਮੈਂ ਅਤੇ ਹਨੀ ਸੀ। 2009 ਵਿੱਚ ਮੇਰਾ ਅਤੇ ਹਨੀ ਦਾ ਬ੍ਰੇਕਅੱਪ ਹੋ ਗਿਆ ਸੀ। ਮੈਂ ਨੌਕਰੀ ਕਰਦਾ ਸੀ ਅਤੇ ਮੈਨੂੰ ਬਹੁਤ ਡਰ ਲੱਗਦਾ ਸੀ। ਹਨੀ ਵੀ ਮੇਰੇ ਰਾਡਾਰ ਤੋਂ ਬਾਹਰ ਸੀ ਅਤੇ ਜਦੋਂ ਮੈਂ ਉਸਨੂੰ ਕਾਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਮੇਰੀ ਕਾਲ ਨਹੀਂ ਚੁੱਕੀ। ਪਰ ਅਸੀਂ ਜਦੋਂ ਤੱਕ ਮਾਫੀਆ ਮੰਦੀਰ ਵਿੱਚ ਸੀ ਤਾਂ ਕਦੇ ਨਹੀਂ ਮਿਲੇ। ਜੇ ਅਸੀਂ ਮਿਲੇ ਹੁੰਦੇ ਤਾਂ ਸ਼ਾਇਦ ਗੱਲ ਹੋਰ ਹੋਣੀ ਸੀ।

ਹਨੀ ਸਿੰਘ ਨਾਲ ਆਪਣੇ ਰਿਸ਼ਤੇ ਦੀ ਚਰਚਾ ਕਰਦੇ ਹੋਏ ਰੈਪਰ ਬਾਦਸ਼ਾਹ ਨੇ ਕਿਹਾ, ‘ਹਨੀ ਪੂਰੀ ਤਰ੍ਹਾਂ ਆਪਣੇ ਕਰੀਅਰ ‘ਤੇ ਧਿਆਨ ਦੇ ਰਿਹਾ ਸੀ। ਅਸੀਂ ਗੀਤ ਬਣਾਏ, ਪਰ ਰਿਲੀਜ਼ ਨਹੀਂ ਹੋਏ। ਹਨੀ ਨੂੰ ਸਿਰਫ਼ ਆਪਣੇ ਕਰੀਅਰ ‘ਤੇ ਧਿਆਨ ਦੇਣਾ ਸੀ। ਮੈਂ 2006 ਤੋਂ ਮਾਫੀਆ ਮੁੰਡੀਰ ਨਾਲ ਜੁੜਿਆ ਹੋਇਆ ਸੀ ਅਤੇ 2009 ਤੱਕ ਮੇਰੇ ਮਾਤਾ-ਪਿਤਾ ਮੇਰੇ ਲਈ ਬਹੁਤ ਚਿੰਤਤ ਸਨ। ਹਨੀ ਦੇ ਨਾਲ ਮੇਰਾ ਪਹਿਲਾ ਗੀਤ 2011 ਵਿੱਚ ਆਇਆ ਸੀ- ਗੇਟ ਅੱਪ ਜਵਾਨੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment