ਸ਼ੇਅਰ ਬਾਜ਼ਾਰ ‘ਚ ਬਾਬਾ ਰਾਮਦੇਵ ਕਰਨ ਜਾ ਰਹੇ ਹਨ ਵੱਡਾ ਧਮਾਕਾ

Rajneet Kaur
2 Min Read

ਨਿਊਜ਼ ਡੈਸਕ: ਯੋਗ ਗੁਰੂ ਰਾਮਦੇਵ ਦੀਆਂ ਘੱਟੋ-ਘੱਟ 5 ਕੰਪਨੀਆਂ ਦੀ ਸ਼ੁਰੂਆਤੀ ਜਨਤਕ ਪੇਸ਼ਕਸ਼ (IPO) ਲਾਂਚ ਹੋਣ ਵਾਲੀ ਹੈ। ਇਸ ਦੇ ਜ਼ਰੀਏ ਕੰਪਨੀਆਂ ਨੂੰ ਸ਼ੇਅਰ ਬਾਜ਼ਾਰ ‘ਚ ਸੂਚੀਬੱਧ ਕੀਤਾ ਜਾਵੇਗਾ। ਰਿਪੋਰਟ ਮੁਤਾਬਕ ਰਾਮਦੇਵ ਸ਼ੁੱਕਰਵਾਰ ਨੂੰ ਇਸ ਸਬੰਧ ‘ਚ ਪ੍ਰੈੱਸ ਕਾਨਫਰੰਸ ਕਰਨਗੇ। ਇਸ ਵਿੱਚ ਪਤੰਜਲੀ ਸਮੂਹ ਦੀਆਂ 5 ਕੰਪਨੀਆਂ ਦੇ ਆਈਪੀਓ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਰਾਮਦੇਵ ਅਗਲੇ ਪੰਜ ਸਾਲਾਂ ‘ਚ ਇਨ੍ਹਾਂ IPO ਨੂੰ ਲਾਂਚ ਕਰਨ ਦੀ ਯੋਜਨਾ ਬਣਾ ਰਹੇ ਹਨ।

ਇਸ ਨਾਲ ਰਾਮਦੇਵ ਆਪਣੇ ਕਾਰਪੋਰੇਟ ਪ੍ਰਦਰਸ਼ਨ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣਾ ਚਾਹੁੰਦੇ ਹਨ। ਇਸ ਤੋਂ ਪਹਿਲਾਂ ਇੱਕ ਇੰਟਰਵਿਊ ਵਿੱਚ ਰਾਮਦੇਵ ਨੇ ਦੱਸਿਆ ਸੀ ਕਿ ਉਹ ਪਤੰਜਲੀ ਆਯੁਰਵੇਦ, ਪਤੰਜਲੀ ਲਾਈਫਸਟਾਈਲ, ਪਤੰਜਲੀ ਵੈਲਨੈਸ ਅਤੇ ਪਤੰਜਲੀ ਮੈਡੀਸਨ ਦੇ ਆਈਪੀਓ ਲਾਂਚ ਕਰਨ ਦੀ ਯੋਜਨਾ ਬਣਾ ਰਹੇ ਹਨ।

ਵਿੱਤੀ ਸਾਲ 2022 ‘ਚ ਪਤੰਜਲੀ ਦੀ ਆਮਦਨ ਵਧ ਕੇ 10,664.46 ਕਰੋੜ ਰੁਪਏ ਹੋ ਗਈ। ਪਿਛਲੇ ਵਿੱਤੀ ਸਾਲ ‘ਚ ਇਹ 9,810.74 ਕਰੋੜ ਰੁਪਏ ਸੀ। ਹਾਲਾਂਕਿ, ਵਿੱਤੀ ਸਾਲ 22 ਵਿੱਚ ਕੰਪਨੀ ਦਾ ਸ਼ੁੱਧ ਲਾਭ ਮਾਮੂਲੀ ਤੌਰ ‘ਤੇ 740.38 ਕਰੋੜ ਰੁਪਏ ਰਿਹਾ। ਪਿਛਲੇ ਵਿੱਤੀ ਸਾਲ ‘ਚ ਇਹ 745.03 ਕਰੋੜ ਰੁਪਏ ਸੀ।ਦੱਸ ਦੇਈਏ ਕਿ 2019 ਵਿੱਚ ਰਾਮਦੇਵ ਦੀ ਅਗਵਾਈ ਵਾਲੀ ਪਤੰਜਲੀ ਆਯੁਰਵੇਦ ਨੇ ਇੱਕ ਸੰਕਲਪ ਪ੍ਰਕਿਰਿਆ ਦੇ ਤਹਿਤ ਰੁਚੀ ਸੋਇਆ ਨੂੰ 4,350 ਕਰੋੜ ਰੁਪਏ ਵਿੱਚ ਖਰੀਦਿਆ ਸੀ। ਇਹ ਕੰਪਨੀ ਪਹਿਲਾਂ ਹੀ ਸਟਾਕ ਐਕਸਚੇਂਜ ‘ਤੇ ਸੂਚੀਬੱਧ ਸੀ। ਇਸੇ ਸਾਲ ਕੰਪਨੀ ਦਾ ਨਾਂ ਬਦਲ ਕੇ ਪਤੰਜਲੀ ਫੂਡਸ ਕਰ ਦਿੱਤਾ ਗਿਆ ਹੈ। ਵੀਰਵਾਰ ਨੂੰ BSE ‘ਤੇ ਪਤੰਜਲੀ ਫੂਡਜ਼ ਦਾ ਸਟਾਕ 0.86 ਫੀਸਦੀ ਜਾਂ 11.65 ਰੁਪਏ ਦੀ ਗਿਰਾਵਟ ਨਾਲ 1342.90 ਰੁਪਏ ‘ਤੇ ਬੰਦ ਹੋਇਆ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment