ਕੈਨੇਡਾ ਦੇ ਇਸ ਸੂਬੇ ‘ਚ ਕਾਮਿਆਂ ਦੀਆਂ ਮੌਜਾਂ, ਤਨਖਾਹਾਂ ‘ਚ ਹੋਇਆ ਵਾਧਾ

Global Team
2 Min Read

ਵੈਨਕੂਵਰ: ਬ੍ਰਿਟਿਸ਼ ਕੋਲੰਬੀਆਂ (British Columbia) ‘ਚ ਪਹਿਲੀ ਜੂਨ ਤੋਂ ਘੱਟੋਂ-ਘੱਟ ਉਜਰਤ ਦਰ (Minimum wages)  16.75 ਡਾਲਰ ਪ੍ਰਤੀ ਘਟਾ ਹੋ ਜਾਵੇਗੀ ਅਤੇ ਇਕ ਡਾਲਰ 10 ਸੈਂਟ ਦੇ ਵਾਧੇ ਰਾਹੀਂ ਮਹਿੰਗਾਈ ਨਾਲ ਨਜਿੱਠਣ ਵਿਚ ਮਦਦ ਮਿਲੇਗੀ। ਕਿਰਤੀ ਜਥੇਬੰਦੀਆਂ ਵੱਲੋਂ ਮਿਹਨਤਾਨੇ ‘ਚ ਵਾਧੇ ਦਾ ਸਵਾਗਤ ਕੀਤਾ ਗਿਆ ਹੈ ਪਰ ਉਥੇ ਹੀ ਦੂਜੇ ਪਾਸੇ ਛੋਟੇ ਕਾਰੋਬਾਰੀਆਂ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦਾ ਪਹਿਲਾਂ ਕਚੂਮਰ ਨਿਕਲਿਆ ਹੋਇਆ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਰਤ ਮੰਤਰੀ ਹੈਰੀ ਬੈਂਸ ਨੇ ਕਿਹਾ ਕਿ ਮੁਸ਼ਕਲ ਸਮੇਂ ਵਿਚ ਘੱਟ ਆਮਦਨ ਵਾਲੇ ਕਿਰਤੀਆਂ ਨੂੰ ਪਿੱਛੇ ਨਹੀਂ ਛੱਡਿਆ ਜਾ ਸਕਦਾ। ਘੱਟੋ ਘੱਟ ਉਜਰਤ ਦਰ ਹਾਸਲ ਕਰਦਿਆਂ ਰਹਿਣ-ਸਹਿਣ ਦਾ ਖਰਚਾ ਬਰਦਾਸ਼ਤ ਕੀਤਾ ਜਾ ਸਕਦਾ ਅਤੇ ਲੋਕਾਂ ਨੂੰ ਗਰੀਬੀ ਵਿੱਚੋਂ ਬਾਹਰ ਕੱਢਣ ਲਈ ਇਹ ਇੱਕ ਵੱਡਾ ਕਦਮ ਹੈ।

ਦੱਸ ਦਈਏ ਕਿ ਯੂਕੰਨ ਤੋਂ ਬਾਅਦ ਬੀ.ਸੀ., ਕੈਨੇਡਾ ਦਾ ਸਭ ਤੋਂ ਵੱਧ ਉਜਰਤ ਦਰ ਵਾਲਾ ਸੂਬਾ ਬਣ ਗਿਆ ਹੈ। ਯੂਕੋਨ ‘ਚ 16.77 ਡਾਲਰ ਪ੍ਰਤੀ ਘੰਟਾ ਉਜਰਤ ਮਿਲ ਰਹੀ ਹੈ ਅਤੇ ਬੀ.ਸੀ. ਵਿੱਚ 16.75 ਕਰਨ ਦਾ ਐਲਾਨ ਕੀਤਾ ਗਿਆ ਹੈ। ਕਿਰਤੀਆਂ ਦੀ ਆਵਾਜ਼ ਉਠਾਉਣ ਵਾਲੀ ਜਥੇਬੰਦੀ ਲਿਵਿੰਗ ਵੇਜ ਫੌਰ ਫੈਮਿਲੀਜ਼, ਬੀ.ਸੀ. ਦੀ ਸੂਬਾਈ ਮੈਨੇਜਰ ਐਨਸਟੀਜ਼ੀਆ ਫਰੈਂਚ ਨੇ ਕਿਹਾ ਕਿ ਹਜ਼ਾਰਾਂ ਕਾਮਿਆਂ ਲਈ ਇਹ ਚੰਗੀ ਖਬਰ ਹੈ, ਪਰ ਨਵੀਂ ਉਜਰਤ ਦਰ, ਬੁਨਿਆਦੀ ਆਮਦਨ ਤੋਂ ਹਾਲੇ ਵੀ 7 ਡਾਲਰ ਪ੍ਰਤੀ ਘੰਟਾ ਘੱਟ ਬਣਦੀ ਹੈ।

ਮੈਟਰੋ ਵੈਨਕੂਵਰ (Vancouver) ਵਿੱਚ ਗੁਜ਼ਾਰਾ ਕਰਨ ਲਈ ਘੱਟੋਂ-ਘੱਟ ਮਿਹਨਤਾਨਾ 24 ਡਾਲਰ ਪ੍ਰਤੀ ਘੰਟਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਘੱਟੋ-ਘੱਟ ਉਜਰਤ ਦਰ ਅਤੇ ਗੁਜ਼ਾਰਾ ਕਰਨ ਲਈ ਲੋੜੀਂਦੇ ਮਿਹਨਤਾਨੇ ਵਿੱਚ ਖੱਪਾ ਵਧਦਾ ਜਾ ਰਿਹਾ ਹੈ। ਉਧਰ ਕੈਨੇਡੀਅਨ ਫੈਡਰੇਸ਼ਨ ਆਫ਼ ਇੰਡੀਪੈਂਡੈਂਟ ਬਿਜ਼ਨਸ (Canadian Federation of Independent Business) ਦੀ ਬੀ.ਸੀ. ਬਰਾਂਚ ਨਾਲ ਸਬੰਧਤ ਐਨੀ ਡੌਰਮਥ ਨੇ ਕਿਹਾ ਕਿ ਉਜਰਤ ‘ਚ ਵਾਧੇ ਨਾਲ ਛੋਟੇ ਕਾਰੋਬਾਰੀਆਂ ‘ਤੇ ਹੋਰ ਬੋਝ ਪਵੇਗਾ ਜੋ ਪਹਿਲਾਂ ਹੀ ਵਧੇ ਹੋਏ ਖਰਚਿਆਂ ਨਾਲ ਜੂਝ ਰਹੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share This Article
Leave a Comment