ਬਾਬਾ ਰਾਮਦੇਵ ਨੂੰ ਝਟਕਾ, ਸਰਕਾਰ ਨੇ ਕੋਰੋਨਾ ਦੀ ਦਵਾਈ ਦੇ ਪ੍ਰਚਾਰ ‘ਤੇ ਲਾਈ ਰੋਕ

TeamGlobalPunjab
2 Min Read

ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਮਾਰੀ ਤੋਂ ਬਚਣ ਲਈ ਪਤੰਜਲੀ ਗਰੁੱਪ ਵਲੋਂ ਮੰਗਲਵਾਰ ਨੂੰ ਲਾਂਚ ਕੀਤੀ ਗਈ ਕੋਰੋਨਾ ਆਯੁਰਵੈਦਿਕ ਕਿੱਟ ਨੂੰ ਲੈ ਕੇ ਆਯੂਸ਼ ਮੰਤਰਾਲੇ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਪਤੰਜਲੀ ਦੀ ਕੋਰੋਨਾ ਟੈਬਲੇਟ ਦੇ ਮਾਮਲੇ ‘ਚ ਆਯੂਸ਼ ਮੰਤਰਾਲੇ ਨੇ ਨੋਟਿਸ ਲੈਂਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਦਵਾਈ ਵਾਰੇ ਸਾਇੰਟਫਿਕ ਸਟਡੀ ਦੀ ਸੂਚਨਾ ਨਹੀ ਹੈ।

ਇਹੀ ਨਹੀਂ ਆਯੂਸ਼ ਮੰਤਰਾਲੇ ਨੇ ਪਤੰਜਲੀ ਆਯੁਰਵੈਦਿਕ ਲਿਮਿਟੇਡ ਨੂੰ ਕੋਵਿਡ ਦੀ ਦਵਾਈ ਦੀ ਕੰਪੋਜਿਸ਼ਨ, ਰਿਸਰਚ ਸ‍ਟਡੀ ਅਤੇ ਸੈਂਪਲ ਸਣੇ ਸਾਰੀ ਜਾਣਕਾਰੀ ਸਾਂਝੀ ਕਰਨ ਨੂੰ ਕਿਹਾ ਹੈ। ਮੰਤਰਾਲੇ ਨੇ ਪਤੰਜਲੀ ਗਰੁੱਪ ਨੂੰ ਕਿਹਾ ਹੈ ਕਿ ਜਦੋਂ ਤੱਕ ਇਸ ਦਾਅਵੇ ਦਾ ਪ੍ਰੀਖਣ ਨਹੀਂ ਹੁੰਦਾ ਉਦੋਂ ਤੱਕ ਇਸ ਦਵਾਈ ਦਾ ਪ੍ਰਚਾਰ ਨਾਂ ਕੀਤਾ ਜਾਵੇ, ਇਸ ਦੇ ਨਾਲ ਹੀ ਉਤਰਾਖੰਡ ਸਰਕਾਰ ਨਾਲ ਸਬੰਧਤ ਲਾਇਸੈਂਸਿੰਗ ਅਥਾਰਿਟੀ ਵੱਲੋਂ ਇਸ ਪ੍ਰੋਡਕਟ ਦੀ ਪ੍ਰਵਾਨਗੀ ਦੀ ਕਾਪੀ ਵੀ ਮੰਗੀ ਗਈ ਹੈ।

ਧਿਆਨ ਯੋਗ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਵਿੱਚ ਯੋਗਗੁਰੂ ਬਾਬਾ ਰਾਮਦੇਵ ਦੇ ਪਤੰਜਲੀ ਗਰੁੱਪ ਨੇ ਮੰਗਲਵਾਰ ਨੂੰ ਕੋਰੋਨਾ ਆਯੁਰਵੈਦਿਕ ਕਿੱਟ ਲਾਂਚ ਕੀਤੀ। ਪਤੰਜਲੀ ਗਰੁੱਪ ਦਾ ਦਾਅਵਾ ਹੈ ਕਿ ਕਲੀਨਿਕਲ ਟਰਾਇਲ ਦੌਰਾਨ ਦਵਾਈ ਦੇ 100 ਫ਼ੀਸਦੀ ਨਤੀਜੇ ਦਿਖਾ ਹਨ। ਗਰੁੱਪ ਅਨੁਸਾਰ, ਇਸ ਨਾਲ ਸੱਤ ਦਿਨ ਵਿੱਚ 100 ਫ਼ੀਸਦੀ ਕੋਰੋਨਾ ਮਰੀਜ਼ ਠੀਕ ਹੋਏ ਹਨ। ਦਵਾਈ ਦਾ ਨਾਮ ਕੋਰੋਨਿਲ ਅਤੇ ਸਵਾਸਰੀ ਹੈ। ਕੰਪਨੀ ਵੱਲੋਂ ਇਹ ਦਾਅਵਾ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਪੂਰੀ ਦੁਨੀਆ ਕੋਰੋਨਾ ਸੰਕਟ ਨਾਲ ਜੂਝ ਰਹੀ ਹੈ ਅਤੇ ਕਈ ਦੇਸ਼ ਵਾਇਰਸ ਦੀ ਦਵਾਈ ਬਣਾਉਣ ਵਿੱਚ ਲੱਗੇ ਹਨ।

Share this Article
Leave a comment