Ayodhya LIVE UPDATES
(1 : 01) ਅਯੁੱਧਿਆ ਮਾਮਲੇ ‘ਤੇ ਆਰਐਸਐਸ ਮੁਖੀ ਮੋਹਨ ਭਾਗਵਤ ਨੇ ਵੀ ਸਵਾਗਤ ਕੀਤਾ ਹੈ।
(12 : 42) ਅਯੁੱਧਿਆ ਮਾਮਲੇ ‘ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨੂੰ ਦੇਸ਼ ਦੀ ਜਿੱਤ ਹਾਰ ਦੇ ਤੌਰ ‘ਤੇ ਨਹੀਂ ਦੇਖਿਆ ਜਾ ਸਕਦਾ।
देश के सर्वोच्च न्यायालय ने अयोध्या पर अपना फैसला सुना दिया है। इस फैसले को किसी की हार या जीत के रूप में नहीं देखा जाना चाहिए।
रामभक्ति हो या रहीमभक्ति, ये समय हम सभी के लिए भारतभक्ति की भावना को सशक्त करने का है। देशवासियों से मेरी अपील है कि शांति, सद्भाव और एकता बनाए रखें।
— Narendra Modi (@narendramodi) November 9, 2019
(12 : 39) ਅਯੁੱਧਿਆ ਮਾਮਲੇ ਨੂੰ ਲੈ ਕੇ ਅਮਿਤ ਸ਼ਾਹ ਵੱਲੋਂ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਉਨ੍ਹਾਂ ਕਿਹਾ ਕਿ ਇਹ ਫੈਸਲਾ ਦੇਸ਼ ਦੀ ਏਕਤਾ ਅਤੇ ਅਖੰਡਤਾ ਬਣਾਉਣ ਲਈ ਬੜਾ ਅਹਿਮ ਫੈਸਲਾ ਹੈ
मुझे पूर्ण विश्वास है कि सर्वोच्च न्यायालय द्वारा दिया गया यह ऐतिहासिक निर्णय अपने आप में एक मील का पत्थर साबित होगा। यह निर्णय भारत की एकता, अखंडता और महान संस्कृति को और बल प्रदान करेगा।
— Amit Shah (@AmitShah) November 9, 2019
श्री राम जन्मभूमि कानूनी विवाद के लिए प्रयासरत; सभी संस्थाएं, पूरे देश का संत समाज और अनगिनत अज्ञात लोगों जिन्होंने इतने वर्षों तक इसके प्रयास किया मैं उनके प्रति कृतज्ञता व्यक्त करता हूँ।
— Amit Shah (@AmitShah) November 9, 2019
श्रीराम जन्मभूमि पर सर्वसम्मति से आये सर्वोच्च न्यायालय के फैसले का मैं स्वागत करता हूँ।
मैं सभी समुदायों और धर्म के लोगों से अपील करता हूँ कि हम इस निर्णय को सहजता से स्वीकारते हुए शांति और सौहार्द से परिपूर्ण ‘एक भारत-श्रेष्ठ भारत’ के अपने संकल्प के प्रति कटिबद्ध रहें।
— Amit Shah (@AmitShah) November 9, 2019
ਅਯੁੱਧਿਆ ਵਿਵਾਦ
ਸੁਪਰੀਮ ਕੋਰਟ
ਇਨ੍ਹਾਂ ਜੱਜਾਂ ਨੇ ਸੁਣਾਇਆ ਫੈਸਲਾ
(11 : 57) ਸੁਪਰੀਮ ਕੋਰਟ ਦੇ ਫੈਸਲੇ ‘ਤੇ ਪ੍ਰਸਿੱਧ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
Shri Ram Jai Ram Jai Jai Ram 🙏🏼🌸 pic.twitter.com/FmpRkpY5Ay
— Virender Sehwag (@virendersehwag) November 9, 2019
(11 : 52) ਸੁਪਰੀਮ ਕੋਰਟ ਦੇ ਫੈਸਲੇ ‘ਤੇ ਆਲ ਇੰਡੀਆ ਮੁਸਲਿਮ ਲੀਗ ਵੱਲੋਂ ਸਖਤ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਦਾ ਸਤਿਕਾਰ ਕਰਦੇ ਹਨ ਪਰ ਇਹ ਫੈਸਲਾ ਸੰਤੁਸ਼ਟੀਜਨਕ ਨਹੀਂ ਹੈ।
(11 : 49) ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਇਸ ‘ਤੇ ਸਿਆਸੀ ਆਗੂਆਂ ਦੀ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਇਸ ਬਾਰੇ ਬੋਲਦਿਆਂ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫੈਸਲੇ ਦਾ ਸਤਿਕਾਰ ਕਰਦਿਆਂ ਇਸ ਨੂੰ ਇਤਿਹਾਸਿਕ ਫੈਸਲਾ ਦੱਸਿਆ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
(11 : 40) ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਇਸ ‘ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਉਹ ਇਸ ਫੈਸਲੇ ਦਾ ਸਨਮਾਨ ਕਰਦੇ ਹਨ।
सभी पक्षों की दलीलें सुनने के बाद SC की बेंच के पाँचों जजों ने एकमत से आज अपना निर्णय दिया। हम SC के फ़ैसले का स्वागत करते हैं। कई दशकों के विवाद पर आज SC ने निर्णय दिया। वर्षों पुराना विवाद आज ख़त्म हुआ। मेरी सभी लोगों से अपील है कि शांति एवं सौहार्द बनाए रखें
— Arvind Kejriwal (@ArvindKejriwal) November 9, 2019
(11 : 38) 2.77 ਏਕੜ ਭੂਮੀ ਅਦਾਲਤ ਵੱਲੋਂ ਟਰੱਸਟ ਬਣਾ ਕੇ ਮੰਦਰ ਬਣਾਉਣ ਲਈ ਉਸ ਨੂੰ ਸੌਂਪੀ ਜਾਵੇਗੀ
(11 : 34) ਹਿੰਦੂ ਮਹਾਂਸਭਾ ਦੇ ਵਕੀਲ ਵਰੁਣ ਕੁਮਾਰ ਸਿਨਹਾ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਨਮਾਨ ਕਰਦਿਆਂ ਇਸ ਨੂੰ ਇਤਿਹਾਸਕ ਫੈਸਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਸੁਪਰੀਮ ਕੋਰਟ ਨੇ ਵਿਭਿੰਨਤਾ ਵਿੱਚ ਏਕਤਾ ਦਾ ਸੰਦੇਸ਼ ਦਿੱਤਾ ਹੈ।
(11 : 31) ਸੁਪਰੀਮ ਕੋਰਟ ਦਾ ਫੈਸਲਾ ਆ ਗਿਆ ਹੈ। ਇਸ ਬਾਰੇ ਬੋਲਦਿਆਂ ਸੁੰਨੀ ਵਕਫ਼ ਬੋਰਡ ਦੇ ਵਕੀਲ ਜ਼ਫ਼ਰਿਆਬ ਜਿਲਾਨੀ ਨੇ ਕਿਹਾ ਕਿ ਅਸੀਂ ਫੈਸਲੇ ਦਾ ਸਨਮਾਨ ਕਰਦੇ ਹਾਂ ਪਰ ਅਸੀਂ ਇਸ ਫੈਸਲੇ ਤੋਂ ਸੰਤੁਸ਼ਟ ਨਹੀਂ ਹਾਂ ਅਤੇ ਹੁਣ ਅਸੀਂ ਅਗਲੇਰੀ ਕਾਰਵਾਈ ਦਾ ਫੈਸਲਾ ਕਰਾਂਗੇ।
(11 : 18) ਸੁਪਰੀਮ ਕੋਰਟ ਨੇ ਕਿਹਾ ਕਿ ਮੰਦਰ ਬਣਾਉਣ ਲਈ ਬਣਾਇਆ ਜਾਵੇਗਾ ਟਰੱਸਟ
(11: 17) ਸੁਪਰੀਮ ਕੋਰਟ ਕੁਝ ਹੀ ਪਲਾਂ ਵਿੱਚ ਸੁਣਾਏਗਾ ਅੰਤਿਮ ਫੈਸਲਾ
(11 : 08) ਸੁਪਰੀਮ ਕੋਰਟ ਨੇ ਕਿਹਾ ਕਿ ਸੁੰਨੀ ਵਕਫ ਬੋਰਡ ਨੂੰ ਦਿੱਤੀ ਜਾਵੇਗੀ ਪੰਜ ਏਕੜ ਵਿਕਲਪ ਦੇ ਤੌਰ ‘ਤੇ ਜ਼ਮੀਨ
(11 : 04) ਰਾਜਸਥਾਨ ‘ਚ ਇੰਟਰਨੈੱਟ ਸੇਵਾਵਾਂ ਅਸਥਾਈ ਰੂਪ ‘ਚ ਕੀਤੀਆਂ ਬੰਦ
(11 : 03) ਜੰਮੂ ‘ਚ ਹਟਾਈ ਧਾਰਾ 144
(11 : 02) ਸੁਪਰੀਮ ਕੋਰਟ ਨੇ ਮੁਸਲਮਾਨਾਂ ਨੂੰ ਵਿਕਲਪੀ ਜ਼ਮੀਨ ਦੇਣ ਦੇ ਦਿੱਤੇ ਆਦੇਸ਼
(11 : 01) ਸੁਪਰੀਮ ਕੋਰਟ: ਇਹ ਸਪੱਸ਼ਟ ਨਹੀਂ ਹੈ ਕਿ ਮੁਸਲਮਾਨ ਅੰਦਰੂਨੀ ਵਿਹੜੇ ਦੇ ਅੰਦਰ ਨਾਮਾਜ਼ ਅਦਾ ਕਰਦੇ ਸਨ ਅਤੇ ਹਿੰਦੂ ਬਾਹਰੀ ਵਿਹੜੇ ਵਿਚ ਪ੍ਰਰਾਥਨਾਂ ਕਰਦੇ ਸਨ।
(10 : 57) 1949 ਵਿੱਚ ਮਸਜਿਦ ਢਾਹੁਣ ਦਾ ਮਾਮਲਾ ਸੁਪਰੀਮ ਕੋਰਟ ਦੇ ਹੁਕਮਾਂ ਦੇ ਵਿਰੁੱਧ ਸੀ।
(10 : 53) ਮੁੰਬਈ ਵਿੱਚ ਵੀ ਧਾਰਾ 144 ਕੱਲ੍ਹ ਤੱਕ ਲਈ ਕੀਤੀ ਲਾਗੂ।
(10 : 49) ਸੁਪਰੀਮ ਕੋਰਟ: ਹਿੰਦੂਆਂ ਦਾ ਵਿਸ਼ਵਾਸ ਹੈ ਕਿ ਭਗਵਾਨ ਰਾਮ ਦਾ ਜਨਮ ਗੁੰਬਦ ਦੇ ਹੇਠਾਂ ਹੋਇਆ ਸੀ। ਇਹ ਵਿਅਕਤੀਗਤ ਵਿਸ਼ਵਾਸ ਦਾ ਮਾਮਲਾ ਹੈ।
(10 : 41) ਫੈਸਲਾ ਸੁਣਾ ਰਹੇ ਜੱਜਾਂ ਦੇ ਬੈਂਚ ਨੇ ਕਿਹਾ ਕਿ ਬਾਬਰੀ ਮਸਜਿਦ ਖਾਲੀ ਜ਼ਮੀਨ ‘ਤੇ ਨਹੀਂ ਬਣੀ ਸੀ।
(10:39) ਦੱਸ ਦਈਏ ਕਿ ਬਾਬਰੀ ਮਸਜਿਦ ਬਾਬਰ ਦੇ ਸਮੇਂ ਵਿੱਚ ਮੀਰ ਬਾਕੀ ਨੇ ਬਣਾਈ ਸੀ।
(10: 35 ) ਅੱਜ ਦੇਸ਼ ਦੇ ਸਭ ਤੋਂ ਅਹਿਮ ਫੈਸਲੇ ਅਯੁੱਧਿਆ ‘ਤੇ ਜੱਜਾਂ ਦੇ ਬੈਂਚ ਵੱਲੋਂ ਆਪਣਾ ਫੈਸਲਾ ਸੁਣਾਇਆ ਜਾ ਰਿਹਾ ਹੈ। ਰਾਜਨ ਗੋਗੋਈ ਨੇ ਕਿਹਾ ਹੈ ਕਿ ਮਸਜਿਦ ਦੇ ਸਮਰਥਕਾਂ ਅਤੇ ਮਸਜਿਦ ਦੇ ਤੱਥਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਉਨ੍ਹਾਂ ਵੱਲੋਂ ਫੈਸਲਾ ਸੁਣਾਇਆ ਜਾਵੇਗਾ।
ਨਵੀਂ ਦਿੱਲੀ : ਚੀਫ ਜਸਟਿਸ ਰੰਜਨ ਗੋਗੋਈ ਸਮੇਤ ਪੰਜਾਂ ਜੱਜਾਂ ਦਾ ਬੈਂਸ ਸੁਪਰੀਮ ਕੋਰਟ ਪਹੁੰਚ ਗਿਆ ਹੈ ਅਤੇ ਥੋੜੀ ਹੀ ਦੇਰ ਬਾਅਦ ਅਯੁੱਧਿਆ ਮਾਮਲੇ ‘ਤੇ ਫੈਸਲਾ ਸੁਣਾਇਆ ਜਾਵੇਗਾ। 6 ਅਗਸਤ ਤੋਂ 16 ਅਕਤੂਬਰ ਤੱਕ 40 ਦਿਨ ਹਿੰਦੂ ਅਤੇ ਮੁਸਲਿਮ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅੱਜ ਇਸ ਦਾ ਅੰਤਿਮ ਫੈਸਲਾ ਸੁਣਾਇਆ ਜਾਵੇਗਾ।
ਦੱਸ ਦਈਏ ਕਿ ਫੈਸਲੇ ਦੇ ਮੱਦੇਨਜ਼ਰ ਧਾਰਾ 144 ਲਾਗੂ ਕੀਤੀ ਗਈ ਹੈ। ਇੱਥੇ ਹੀ ਬੱਸ ਨਹੀਂ ਰਾਜਾਂ ਨੂੰ ਵੀ ਅਲਰਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਰਨਾਟਕ, ਜੰਮੂ-ਕਸ਼ਮੀਰ, ਰਾਜਸਥਾਨ ਅਤੇ ਦਿੱਲੀ ਦੇ ਸਕੂਲ ਵੀ ਸ਼ਨੀਵਾਰ ਨੂੰ ਬੰਦ ਰਹਿਣਗੇ।