ਆਸਟ੍ਰੇਲੀਆ: ਭਾਰਤ ‘ਚ ਕੋਰੋਨਾ ਵਾਇਰਸ ਦੇ ਕਹਿਰ ਨੂੰ ਦੇਖਦਿਆਂ ਕਈ ਦੇਸ਼ਾਂ ਨੇ ਯਾਤਰਾ ਪਾਬੰਦੀਆਂ ਲਗਾ ਦਿੱਤੀਆਂ ਹਨ। ਇਸੇ ਤਹਿਤ ਆਸਟ੍ਰੇਲੀਆ ਨੇ ਵੀ ਅੱਜ ਯਾਨੀ 3 ਮਈ ਤੋਂ 14 ਮਈ ਤੱਕ ਭਾਰਤ ਤੋਂ ਆਉਣ ਵਾਲੇ ਯਾਤਰੀਆਂ ‘ਤੇ ਰੋਕ ਲਗਾ ਦਿੱਤੀ ਹੈ। ਇਸ ਪ੍ਰੋਟੋਕੋਲ ਨੂੰ ਤੋੜਣ ਜਾਂ ਕਿਸੇ ਹੋਰ ਦੇਸ਼ ਰਾਹੀਂ ਆਸਟ੍ਰੇਲੀਆ ਦਾਖਲ ਹੋਣ ਵਾਲੇ ਨਾਗਰਿਕਾਂ ਨੂੰ 5 ਸਾਲ ਤੱਕ ਦੀ ਸਜ਼ਾ ਜਾਂ ਜ਼ੁਰਮਾਨੇ ਦੀ ਵਿਵਸਥਾ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਫੈਸਲੇ ਤੋਂ ਬਾਅਦ ਪ੍ਰਧਾਨ ਮੰਤਰੀ ਮੌਰੀਸਨ ਦੀ ਆਸਟ੍ਰੇਲੀਆ ‘ਚ ਖੂਬ ਆਲੋਚਨਾ ਹੋਈ।
ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਇਸ ਫੈਸਲੇ ਦਾ ਬਚਾਅ ਕਰਦਿਆਂ ਇਕ ਬਿਆਨ ਦਿੱਤਾ ਹੈ। ਮੌਰੀਸਨ ਨੇ ਕਿਹਾ ਕਿ, ਫ਼ੈਸਲਾ ਦੇਸ਼ ਦੇ ‘ਸਰਬੋਤਮ ਹਿੱਤ’ ‘ਚ ਹੈ ਅਤੇ ਇਹ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਨੂੰ ਰੋਕੇਗਾ।
ਉਨ੍ਹਾਂ ਨੇ ਕਿਹਾ, ‘ਇਹ ਫੈਸਲਾ ਇਸ ਲਈ ਲਿਆ ਗਿਆ ਹੈ ਤਾਂ ਜੋ ਆਸਟ੍ਰੇਲੀਆ ‘ਚ ਕੋਵਿਡ-19 ਦੀ ਤੀਜੀ ਲਹਿਰ ਨਾ ਆਵੇ ਅਤੇ ਸਾਡੀ ਕੁਆਰੰਟੀਨ ਵਿਵਸਥਾ ਮਜ਼ਬੂਤ ਬਣੀ ਰਹੇ।”