ਆਸਟਰੇਲੀਆ ਵਿੱਚ ਪਿੱਛਲੇ ਚਾਰ ਮਹੀਨੇ ਤੋਂ ਜੰਗਲੀ ਅੱਗ ਦੀ ਮਾਰ ਝੇਲ ਰਿਹਾ ਹੈ। ਇਸ ਅੱਗ ਵਿੱਚ ਵਿਕਟੋਰੀਆ ਅਤੇ ਨਿਊ ਸਾਉਥ ਵੇਲਸ ਦਾ ਤੱਟੀ ਇਲਾਕਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ ਜਿੱਥੇ ਰਾਹਤ ਅਤੇ ਬਚਾਵ ਦਾ ਕਾਰਜ ਜਾਰੀ ਹੈ।
ਇਸ ਦੇ ਵਿੱਚ ਜਿੱਥੇ ਆਸਟਰੇਲਿਆ ਦੇ ਫਾਇਰ ਬ੍ਰਿਗੇਡ ਕਰਮੀ ਆਪਣੀ ਜੀ ਜਾਨ ਨਾਲ ਲੱਗੇ ਹੋਏ ਹਨ। ਉੱਥੇ ਹੀ, ਦੂਜੇ ਪਾਸੇ ਆਸਟਰੇਲੀਆ ਦਾ ਸਿੱਖ ਭਾਈਚਾਰਾ ਵੀ ਰਾਹਤ ਕਾਰਜ ਵਿੱਚ ਲੱਗਿਆ ਹੈ। ਸਿੱਖ ਭਾਈਚਾਰੇ ਦੇ ਵਲੰਟੀਅਰਜ਼ ਅੱਗ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਭਾਰੀ ਮਾਤਰਾ ਵਿੱਚ ਰਾਹਤ ਸਮਗਰੀ ਪਹੁੰਚਾ ਰਹੇ ਹਨ ਤੇ ਪੀੜਤਾਂ ਦੀ ਸਹਾਇਤਾ ਕਰ ਰਹੇ ਹਨ।
ਪੀੜਤਾਂ ਦੀ ਸਹਾਇਤਾ ਲਈ ਅੱਗੇ ਆਏ ਸਿੱਖ ਭਾਈਚਾਰੇ ਦੁਆਰਾ ਵੀ ਪੀੜਤ ਲੋਕਾਂ ਦੀ ਦਿਲ ਖੋਲ੍ਹ ਕੇ ਸਹਾਇਤਾ ਕੀਤੀ ਜਾ ਰਹੀ ਹੈ। ਆਸਟਰੇਲੀਆ ਦੇ ਬਹੁਤ ਸਾਰੇ ਗੁਰਦੁਆਰਿਆਂ ਅਤੇ ਸਿੱਖ ਵਲੰਟੀਅਰਜ਼ ਆਸਟਰੇਲੀਆ, ਆਸਟਰੇਲੀਅਨ ਸਿੱਖ ਸਪੋਰਟ, ਯੂਨਾਈਟਿਡ ਸਿੱਖਸ, ਟਰਬਨਸ 4 ਆਸਟਰੇਲੀਆ, ਆਸਟ੍ਰੇਲੀਅਨ ਸਿੱਖ ਵਲੰਟੀਅਰਜ਼, ਖਾਲਸਾ ਸ਼ੌਨੀ ਪਲੰਪਟਨ, ਸਣੇ ਹੋਰ ਸਿੱਖ ਸੰਸਥਾਵਾਂ ਦੁਆਰਾ ਪੀੜਤਾਂ ਦੇ ਕੈਪਾਂ ਵਿਚ ਜਾ ਕੇ ਲੰਗਰ ਦੇ ਨਾਲ ਨਾਲ ਉਨ੍ਹਾਂ ਲਈ ਜ਼ਰੂਰਤ ਦਾ ਹਰ ਤਰ੍ਹਾਂ ਦਾ ਸਮਾਨ ਮੁਹੱਇਆ ਕਰਵਾਇਆ ਜਾ ਰਿਹਾ ਹੈ।
ਕੁੱਲ 24 ਲੋਕ ਇਸ ਅੱਗ ਦੀ ਚਪੇਟ ਵਿੱਚ ਆ ਚੁੱਕੇ ਹਨ ਜਦਕਿ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਵਾਲੰਟੀਅਰਾਂ ਦੀਆਂ ਟੀਮਾਂ ਸਾਮੂਹਕ ਰੂਪ ਨਾਲ ਬੇਘਰ ਹੋਏ ਲੋਕਾਂ ਨੂੰ ਗੁਰਦੁਆਰੇ ਅਤੇ ਰੈਸਟੋਰੈਂਟਾਂ ਵਿੱਚ ਮੁਫਤ ਭੋਜਨ ਅਤੇ ਜ਼ਰੂਰੀ ਸਮਾਨ ਵੰਡ ਰਹੇ ਹਨ।
ਉਥੇ ਹੀ ਵੀਰਵਾਰ ਨੂੰ ਅਧਿਕਾਰੀਆਂ ਨੇ ਕਿਹਾ ਕਿ ਆਸਟਰੇਲੀਆ ਦੇ ਇਤਿਹਾਸ ਵਿੱਚ ਇਹ ਭਿਆਨਕ ਸੰਕਟ ਹੁਣ ਤੱਕ ਸਭ ਤੋਂ ਖ਼ਰਾਬ ਹੈ। ਭਿਆਨਕ ਅੱਗ ਨੇ ਹੁਣ ਤੱਕ 24 ਲੋਕਾਂ ਦੀ ਜਾਨ ਲੈ ਲਈ ਹੈ ਅਤੇ ਲੱਖਾਂ ਹੈਕਟੇਅਰ ਭੂਮੀ ਜਲਕੇ ਰਾਖ ਹੋ ਚੁੱਕੀ ਹੈ। ਇਸਦੇ ਨਾਲ ਹੀ ਜੰਗਲੀ ਜੀਵਾਂ ਦੀਆਂ ਅਣਗਿਣਤ ਪ੍ਰਜਾਤੀਆਂ ਵਿਲੁਪਤੀ ਦੀ ਕਗਾਰ ‘ਤੇ ਪਹੁੰਚ ਗਈਆਂ ਹਨ।