ਆਸਟਰੇਲੀਆ ‘ਚ ਨੋਟ ਛਾਪਣ ਵੇਲੇ ਹੋਈ ਗਲਤੀ ਕਾਰਨ ਦੇਸ਼ ਨੂੰ ਹੋਇਆ 11 ਹਜ਼ਾਰ ਕਰੋੜ ਦਾ ਨੁਕਸਾਨ

TeamGlobalPunjab
2 Min Read

ਅਕਸਰ ਟਾਈਪਿੰਗ ਕਰਦੇ ਹੋਏ ਗਲਤੀ ਹੋ ਜਾਣਾ ਆਮ ਗੱਲ ਹੈ ਪਰ ਕਈ ਵਾਰ ਇਹ ਗਲਤੀ ਇੰਨੀ ਮਹਿੰਗੀ ਵੀ ਪੈ ਸਕਦੀ ਹੈ ਕਿ ਤੁਸੀ ਕਲਪਨਾ ਵੀ ਨਹੀਂ ਕਰ ਸਕਦੇ।ਦੁਨੀਆ ਦੇ ਸਭ ਤੋਂ ਐਡਵਾਂਸ ਨੋਟ ਛਾਪਣ ਵਾਲਾ ਦੇਸ਼ ਆਸਟਰੇਲੀਆ ਨੂੰ ਟਾਈਪਿੰਗ ਦੀ ਇੱਕ ਛੋਟੀ ਜਿਹੀ ਗਲਤੀ ਭਾਰੀ ਪੈ ਗਈ।ਆਸਟਰੇਲੀਆ ਦੇ 50 ਡਾਲਰ ਦੇ ਨੋਟ ਚ ਅੱਖਰ ਟਾਈਪ ਕਰਨ ਵੇਲੇ ਅਜਿਹੀ ਗਲਤੀ ਹੋ ਗਈ ਕਿ ਜਿਸ ਕਾਰਨ ਦੇਸ਼ ਨੂੰ 11 ਹਜ਼ਾਰ ਕਰੋੜ ਦਾ ਨੁਕਸਾਨ ਹੋ ਗਿਆ। ਆਸਟਰੇਲੀਆ ਦੇ ਸੈਂਟਰਲ ਬੈਂਕ ਆਰ ਬੀ ਏ ਦੇ ਅਧੀਕਾਰੀਆਂ ਨੇ ਸਵੀਕਾਰ ਕੀਤਾ ਕਈ ਸੁਰੱਖਿਆ ਫੀਚਰਾਂ ਨਾਲ ਲੈਸ 50 ਆਸਟਰੇਲੀਅਨ ਡਾਲਰ ਦੇ ਨੋਟਾਂ ‘ਤੇ ਟਾਈਪੋ ਏਰਰ ਰਹਿ ਗਿਆ। ਅਧਿਕਾਰੀਆਂ ਨੇ ਕਿਹਾ ਅਗਲੀ ਵਾਰ ਨੋਟ ਦੀ ਛਪਾਈ ਕਰਨ ਸਮੇਂ ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ।

ਕੌਣ ਹੈ ਇਸਦਾ ਜ਼ਿੰਮੇਦਾਰ ?
ਨਕਲੀ ਨੋਟਾਂ ਨੂੰ ਰੋਕਣ ਲਈ ਇਸ ਨੋਟ ‘ਚ ਕਈ ਸਕਿਉਰਿਟੀ ਫੀਚਰਸ ਜੋੜੇ ਗਏ ਹਨ ਤੇ ਇਸ ਵਿੱਚ ਆਸਟ੍ਰੇਲੀਆ ਦੀ ਪਹਿਲੀ ਮਹਿਲਾ ਪਾਰਲੀਆਮੈਂਟ ਮੈਂਬਰ ਐਡਿਥ ਕੋਵਨ ਦੀ ਤਸਵੀਰ ਅਤੇ ਉਸ ਦਾ ਭਾਸ਼ਣ ਇਸ ਨੋਟ ‘ਤੇ ਛਪੇ ਹਨ। ਉਸ ਵਲੋਂ ਦਿੱਤੇ ਗਏ ਇਸ ਭਾਸ਼ਣ ‘ਚ ਰਿਸਪੋਨਸੀਬਿਲਟੀ (responsibility) ਸ਼ਬਦ ਵੀ ਹੈ, ਜਿਸ ਦੇ ਸਪੈਲਿੰਗ ਗਲਤ ਲਿਖੇ ਹੋਏ ਹਨ। ਇਸ ‘ਚ ਆਈ (I) ਅੱਖਰ ਪਾਇਆ ਹੀ ਨਹੀਂ ਗਿਆ (responsibility ਦੀ ਥਾਂ responsibilty) ਲਿਖਿਆ ਗਿਆ ਹੈ । ਐਡਿਥ ਕੋਵਨ ਨੇ ਇਹ ਭਾਸ਼ਣ 1921 ‘ਚ ਦਿੱਤਾ ਸੀ। ਅਸਲ ‘ਚ ਇਹ ਭਾਸ਼ਣ ਇੰਨਾ ਬਰੀਕ ਛਪਿਆ ਹੋਇਆ ਹੈ ਕਿ ਲੰਬੇ ਸਮੇਂ ਤਕ ਕਿਸੇ ਦਾ ਇਸ ‘ਤੇ ਧਿਆਨ ਹੀ ਨਹੀਂ ਗਿਆ।

ਜ਼ਿਕਰਯੋਗ ਹੈ ਕਿ ਹੁਣ ਤਕ 46 ਮਿਲੀਅਨ ਨੋਟ ਜਾਰੀ ਕੀਤੇ ਜਾ ਚੁੱਕੇ ਹਨ। ਤੁਹਾਨੂੰ ਦੱਸ ਦਈਏ ਕਿ ਐਡਿਥ ਕੋਵਨ ਨੇ ਔਰਤਾਂ ਤੇ ਬੱਚਿਆਂ ਦੇ ਬਹੁਪੱਖੀ ਵਿਕਾਸ ਲਈ ਆਵਾਜ਼ ਉਠਾਈ ਸੀ ਅਤੇ 60 ਸਾਲ ਦੀ ਉਮਰ ਚ ਉਸ ਨੇ ਸੰਸਦ ‘ਚ ਕਦਮ ਰੱਖਿਆ ਸੀ। ਇਸੇ ਲਈ ਸਨਮਾਨ ਵਜੋਂ ਉਸ ਦੀ ਤਸਵੀਰ ਨੋਟ ‘ਤੇ ਛਾਪੀ ਗਈ ਸੀ।

Share this Article
Leave a comment