ਆਸਟ੍ਰੇਲੀਆ ਦੀ ਨਾਗਰਿਕਤਾ ਹਾਸਲ ਕਰਨ ‘ਚ ਭਾਰਤੀ ਮੋਹਰੀ

TeamGlobalPunjab
2 Min Read

ਨਿਊਜ਼ ਡੈਸਕ: ਆਸਟ੍ਰੇਲੀਆ ‘ਚ ਵੀਰਵਾਰ 26 ਜਨਵਰੀ ਕੌਮੀ ਦਿਹਾੜੇ ਮੌਕੇ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ 16,000 ਤੋਂ ਵੀ ਵੱਧ ਪ੍ਰਵਾਸੀਆਂ ਨੂੰ ਨਾਗਰਿਕਤਾ ਦਿੱਤੀ ਗਈ ਹੈ। ਕੋਵਿਡ-19 ਦੇ ਕਹਿਰ ਦੇ ਬਾਵਜੂਦ ਆਸਟ੍ਰੇਲੀਆ ਦੇ ਕੌਮੀ ਦਿਹਾੜੇ ਮੌਕੇ ਸਮਾਗਮਾਂ ਦੋਰਾਨ ਭਾਰੀ ਇਕੱਠ ਦੇਖਣ ਨੂੰ ਮਿਲਿਆ।

ਕੈਨਬਰਾ ਵਿੱਚ ਨਾਗਰਿਕਤਾ ਸਬੰਧੀ ਸਮਾਗਮ ਦੌਰਾਨ, ਪ੍ਰਧਾਨ ਮੰਤਰੀ ਸਕੌਟ ਮੋਰਿਸਨ ਨੇ ਪੱਕੇ ਹੋਏ ਪ੍ਰਵਾਸੀਆਂ ਦਾ ਸਵਾਗਤ ਕੀਤਾ। ਦੱਸਣਯੋਗ ਹੈ ਕਿ ਵਿਸ਼ਵ ਭਰ ਤੋਂ 150 ਦੇ ਲਗਭਗ ਦੇਸ਼ਾਂ ਨਾਲ ਸਬੰਧਤ ਲੋਕਾਂ ਨੂੰ ਆਸਟ੍ਰੇਲੀਆ ‘ਚ ਨਾਗਰਿਕਤਾ ਦਿੱਤੀ ਗਈ ਹੈ ਜਿਹੜੇ ਇਥੇ ਆਪਣੀ ਜ਼ਿੰਦਗੀ ਬਿਹਤਰ ਬਣਾਉਣ ਲਈ ਆਏ ਹਨ।

ਰਿਪੋਰਟਾਂ ਮੁਤਾਬਕ ਨਾਗਰਿਕਤਾ ਹਾਸਲ ਕਰਨ ਵਾਲਿਆਂ ‘ਚ ਜ਼ਿਆਦਾਤਰ ਭਾਰਤੀ ਸ਼ਾਮਲ ਹਨ ਤੇ ਇਸ ਗਿਣਤੀ ਵਿਚ ਪਿਛਲੇ ਸਾਲ ਦੇ ਮੁਕਾਬਲੇ 35 ਫ਼ੀਸਦੀ ਵਾਧਾ ਹੋਇਆ ਹੈ।

ਆਸਟ੍ਰੇਲੀਆ ਦੇ ਗ੍ਰਹਿ ਮੰਤਰਾਲੇ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਭਾਰਤ ਦੇ 918, ਯੂਕੇ ਦੇ 517, ਫਿਲੀਪਾਈਨਜ਼ ਦੇ 323, ਚੀਨ ਦੇ 239 ਅਤੇ ਹੋਰ ਦੇਸ਼ਾਂ ਦੇ ਲੋਕਾਂ ਨੂੰ ਨਾਗਰਿਕਤਾ ਦਿੱਤੀ ਗਈ ਹੇੈ।

- Advertisement -

ਇਮੀਗ੍ਰੇਸ਼ਨ ਮੰਤਰੀ ਡੇਵਿਡ ਕੋਲਮੈਨ ਨੇ ਦੱਸਿਆ ਕਿ ਪਰਵਾਸੀਆਂ ਦੇ ਲਈ ਕੌਮੀ ਦਿਹਾੜਾ ਅਹਿਮ ਹੁੰਦਾ ਹੈ। ਨਾਗਰਿਕਤਾ ਹਾਸਲ ਕਰਨ ਵਾਲਿਆਂ ‘ਚ ਸ਼ਾਮਲ ਭਾਰਤੀ ਮੂਲ ਦੀ ਏਕਤਾ ਕੱਕੜ ਕੈਨਬਰਾ ਵਿੱਚ ਇੱਕ ਸਫਲ ਕੈਫੇ ਚਲਾਉਂਦੀ ਹੈ। ਏਕਤਾ ਨੇ ਕਿਹਾ ਕਿ ਉਹ ਆਪਣਾ ਨਾਗਰਿਕਤਾ ਸਰਟੀਫ਼ਿਕੇਟ ਪ੍ਰਾਪਤ ਕਰਨ ਲਈ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਹੀ ਸੀ ਅਤੇ ਅੱਜ ਦਾ ਦਿਨ ਉਸਦੇ ਪਰਿਵਾਰ ਲਈ ਬਹੁਤ ਵੱਡਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment