ਆਸਟ੍ਰੇਲੀਆ: ਦੋ ਭਾਰਤੀ ਮੂਲ ਦੇ ਨੌਜਵਾਨਾਂ ਦੀ ਨਦੀ ‘ਚ ਡੁੱਬਣ ਕਾਰਨ ਮੌਤ

Global Team
2 Min Read

ਨਿਊ ਸਾਊਥ ਵੇਲਜ਼ : ਆਸਟ੍ਰੇਲੀਆ ‘ਚ ਦੋ ਭਾਰਤੀ ਮੂਲ ਦੇ ਨੌਜਵਾਨਾਂ ਦਾ ਮਾਮਲਾ ਸਾਹਮਣੇ ਆਇਆ ਹੈ ਮਿਲੀ ਜਾਣਕਾਰੀ ਅਨੁਸਾਰ ਨਿਊ ਸਾਊਥ ਵੇਲਜ਼ ਦੇ ਮੱਧ ਉੱਤਰੀ ਤੱਟ ‘ਤੇ ਇੱਕ ਨਦੀ ਵਿੱਚ ਡੁੱਬਣ ਕਾਰਨ ਦੋ ਭਾਰਤੀਆਂ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਸਚਿਨ ਖਿਲਨ ਅਤੇ ਸਾਹਿਲ ਬਤਰਾ ਵਜੋਂ ਹੋਈ ਹੈ ਅਤੇ ਦੋਵਾਂ ਦੀ ਉਮਰ 30 ਸਾਲ ਦੇ ਆਸ-ਪਾਸ ਹੈ

ਇਹ ਦੋਵੇਂ ਐਤਵਾਰ ਸ਼ਾਮ ਨੂੰ ਲਗਭਗ 6:45 ਵਜੇ ਗਲੈਨੀਫਰ ਇਲਾਕੇ ਵਿੱਚ ਨੇਵਰ ਨੇਵਰ ਨਦੀ ਵਿੱਚ ਨਹਾਉਣ ਗਏ ਸਨ। ਕੁਝ ਹੀ ਪਲਾਂ ਵਿੱਚ, ਪਾਣੀ ਦਾ ਵਹਾਅ ਅਚਾਨਕ ਵੱਧ ਗਿਆ, ਅਤੇ ਦੋਵੇਂ ਨੌਜਵਾਨ ਆਪਣਾ ਸੰਤੁਲਨ ਗੁਆ ​​ਬੈਠੇ। ਪਰਿਵਾਰ ਦੇ ਅਨੁਸਾਰ, ਉਹ ਸਿਰਫ ਘੱਟ ਡੂੰਘੇ ਪਾਣੀ ਵਿੱਚ ਹੀ ਉਤਰੇ ਸਨ ਕਿ ਅਚਾਨਕ ਆਈ ਇੱਕ ਤੇਜ਼ ਲਹਿਰ ਉਹਨਾਂ ਨੂੰ ਰੋੜ੍ਹ ਕੇ ਲੈ ਗਈ।

ਇਸ ਤਤੋ ਤੁਰੰਤ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਘਟਨਾ ਵਾਲੀ ਥਾਂ ‘ਤੇ ਬੁਲਾਇਆ ਗਿਆ, ਪਰ ਨਦੀ ਵਿੱਚੋਂ ਕੱਢੇ ਜਾਣ ਤੋਂ ਬਾਅਦ ਦੋਵਾਂ ਵਿਅਕਤੀਆਂ ਨੂੰ ਬਚਾਇਆ ਨਹੀਂ ਜਾ ਸਕਿਆ। ਸਚਿਨ ਦੀ ਮੰਗੇਤਰ ਮਦਦ ਕਰਨ ਦੀ ਕੋਸ਼ਿਸ਼ ਵਿੱਚ ਜ਼ਖਮੀ ਹੋ ਗਈ ਅਤੇ ਉਸਨੂੰ ਕਾਫ਼ਸ ਹਾਰਬਰ ਹੈਲਥ ਕੈਂਪਸ ਲਿਜਾਇਆ ਗਿਆ, ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ।

ਇਸ ਅਚਾਨਕ ਹੋਈ ਮੌਤ ਨੇ ਪਰਿਵਾਰਾਂ ਲਈ ਵਿੱਤੀ ਅਤੇ ਭਾਵਨਾਤਮਕ ਪ੍ਰੇਸ਼ਾਨੀ ਪੈਦਾ ਕਰ ਦਿੱਤੀ ਹੈ।ਪਰਿਵਾਰ ਨੇ ਅੰਤਿਮ ਸਸਕਾਰ ਅਤੇ ਲਾਸ਼ਾਂ ਨੂੰ ਭਾਰਤ ਵਾਪਸ ਲਿਆਉਣ ਲਈ ਲੋੜੀਂਦੇ 200,000 ਡਾਲਰ ਇਕੱਠੇ ਕਰਨ ਵਾਸਤੇ ਇੱਕ GoFundMe ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਵਿੱਚ 125,000 ਡਾਲਰ ਤੋਂ ਵੱਧ ਦੀ ਰਾਸ਼ੀ ਜਮ੍ਹਾਂ ਹੋ ਚੁੱਕੀ ਹੈ ਜਿਸ ਨੂੰ ਆਸਟ੍ਰੇਲੀਆਈ ਅਤੇ ਭਾਰਤੀ ਦੋਵਾਂ ਭਾਈਚਾਰਿਆਂ ਦਾ ਸਮਰਥਨ ਪ੍ਰਾਪਤ ਹੋਇਆ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment