ਆਸਟ੍ਰੇਲੀਆ ‘ਚ ਸਕੂਲਾਂ ਨੂੰ ਬੰਬ ਨਾਲ ਉਡਾਉਣ ਧਮਕੀ ਦੇਣ ਦੇ ਮਾਮਲੇ ‘ਚ ਇਕ ਨੌਜਵਾਨ ਗ੍ਰਿਫ਼ਤਾਰ

TeamGlobalPunjab
1 Min Read

ਸਿਡਨੀ: ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ‘ਚ ਬੀਤੇ ਦਿਨੀਂ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਧਮਕੀ ਈ-ਮੇਲ ਜ਼ਰੀਏ ਦਿੱਤੀ ਗਈ ਸੀ। ਨਿਊ ਸਾਊਥ ਵੇਲਜ਼ ਦੀ ਰਾਜਧਾਨੀ ਸਿਡਨੀ ਦੇ ਇਕ ਹਾਈ ਸਕੂਲ ਵਿਚ ਬੰਬ ਧਮਾਕਾ ਕਰਨ ਵਾਲਾ ਈ-ਮੇਲ ਭੇਜਣ ਅਤੇ ਐਚ.ਐਸ.ਸੀ. ਦੀ ਪ੍ਰੀਖਿਆ ਵਿਚ ਵਿਘਨ ਪਾਉਣ ਦੇ ਦੋਸ਼ ਵਿਚ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਪਿਛਲੇ ਮੰਗਲਵਾਰ ਨੂੰ ਸਿਡਨੀ ਦੇ 20 ਤੋਂ ਵੱਧ ਹਾਈ ਸਕੂਲਾਂ ਨੂੰ ਈਮੇਲ ਰਾਹੀਂ ਅਣਪਛਾਤੀਆਂ ਧਮਕੀਆਂ ਮਿਲੀਆਂ ਸਨ, ਜਿਸ ਤੋਂ ਬਾਅਦ ਵੱਡੇ ਪੱਧਰ ‘ਤੇ ਵਿਦਿਆਰਥੀਆਂ ਨੂੰ ਬਾਹਰ ਕੱਢਣਾ ਪਿਆ। ਬੁੱਧਵਾਰ ਨੂੰ ਖੇਤਰੀ ਐਨ.ਐਸ.ਡਬਲਿਯੂ. ਦੇ 10 ਤੋਂ ਵੱਧ ਹਾਈ ਸਕੂਲਾਂ ਨੂੰ ਇਕ ਸਮਾਨ ਈਮੇਲ ਭੇਜੀ ਗਈ ਸੀ। ਫਿਰ ਵੀਰਵਾਰ ਨੂੰ ਨੌਰਥ ਸਿਡਨੀ ਬੁਆਏਜ਼ ਹਾਈ ਸਕੂਲ ਨੂੰ ਇਕ ਸਪੱਸ਼ਟ ਕਾਪੀਕੈਟ ਦੀ ਧਮਕੀ ਭੇਜੀ ਗਈ। ਸਥਾਨਕ ਅਧਿਕਾਰੀਆਂ ਨੇ ਮਾਹਰ ਪੁਲਸ ਦੀ ਸਹਾਇਤਾ ਨਾਲ ਹਰੇਕ ਸਕੂਲ ਦੀ ਤਲਾਸ਼ੀ ਲਈ ਗਈ ਪਰ ਕੋਈ ਸ਼ੱਕੀ ਚੀਜ਼ਾਂ ਨਹੀਂ ਮਿਲੀਆਂ।

Share this Article
Leave a comment