ਕੈਨਬਰਾ: ਆਸਟਰੇਲੀਆ ਵਿੱਚ ਲੱਗੀ ਜੰਗਲੀ ਅੱਗ ਨੇ ਜ਼ਿੰਦਗੀ ਅਤੇ ਜ਼ਾਇਦਾਦ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਪਰ ਇਸ ਅੱਗ ਤੋਂ ਵੀ ਖਤਰਨਾਕ ਕੁੱਝ ਅਜਿਹਾ ਹੈ ਜਿਸਦੇ ਵਾਰੇ ਜਾਣ ਤੁਸੀ ਵੀ ਸੋਚਣ ਲੱਗੋਗੇ ਕਿ ਵਾਤਾਵਰਣ ਨੂੰ ਲੈ ਕੇ ਅਸੀ ਕਿਸ ਦਿਸ਼ਾ ਵਿੱਚ ਅੱਗੇ ਵੱਧ ਰਹੇ ਹਾਂ। ਆਸਟਰੇਲਿਆ ਵਿੱਚ 5,000 ਊਠਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ।
ਹੈਲੀਕਾਪਟਰ ਤੋਂ ਪ੍ਰੋਫੈਸ਼ਨਲ ਸ਼ੂਟਰ ਨੇ ਇਨ੍ਹਾਂ ਜੰਗਲੀ ਊਠਾਂ ਨੂੰ ਮਾਰ ਗਿਰਾਇਆ। ਅਸਲ ‘ਚ ਦੱਖਣੀ ਆਸਟਰੇਲੀਆ ਸੋਕੇ ਦੀ ਸਮੱਸਿਆ ਤੋਂ ਗੁਜ਼ਰ ਰਿਹਾ ਹੈ। ਦੱਖਣੀ ਆਸਟਰੇਲੀਆ ਦੇ ਆਦਿਵਾਸੀ ਆਗੂਆਂ ਨੇ ਕਿਹਾ ਕਿ ਪਾਣੀ ਦੀ ਘਾਟ ਦੇ ਚਲਦੇ ਵੱਡੀ ਗਿਣਤੀ ਵਿੱਚ ਉੱਠ ਪਿੰਡਾਂ ਵੱਲ ਜਾ ਰਹੇ ਹਨ ਜਿਸ ਕਾਰਨ ਪਿੰਡਾਂ ਵਿੱਚ ਮੌਜੂਦ ਭੋਜਨ ਅਤੇ ਪਾਣੀ ‘ਤੇ ਖ਼ਤਰਾ ਮੰਡਰਾ ਰਿਹਾ ਸੀ ਜਿਸ ਦੇ ਚਲਦੇ ਇਹ ਕਦਮ ਚੁੱਕਿਆ ਗਿਆ ਹੈ।
The culling of camels in #Australia began on Wednesday. It is estimated that around 10k camels will be culled bkz of the water crisis, being #Australia the country with the largest population of wild camels. It seems it was not enough the amount of animals that have perished 😡 pic.twitter.com/81bZNyzhmG
— 💞Ale Zapata💞 (@AleZ2016) January 10, 2020
ਇਸ ਤੋਂ ਪਹਿਲਾਂ ਦੱਖਣੀ ਆਸਟਰੇਲੀਆ ਵਿੱਚ ਪਾਣੀ ਦੀ ਕਮੀ ਕਾਰਨ ਉੱਥੋਂ ਦੇ 10,000 ਜੰਗਲੀ ਊਠਾਂ ( Feral Camels ) ਨੂੰ ਮਾਰਨ ਦੇ ਅਨਾਂਗੁ ਪਿਤਜੰਤਜਤਜਾਰਾ ਯਨਕੁਨਿਤੱਜਤਜਾਰਾ ਲੈਂਡਸ ( Anangu Pitjantjatjara Yankunytjatjara lands ) ਯਾਨੀ ਕਿ APY ਦੇ ਆਦਿਵਾਸੀ ਆਗੂ ਨੇ ਆਦੇਸ਼ ਜਾਰੀ ਕੀਤੇ ਸਨ।
APY ਕਾਰਜਕਾਰੀ ਬੋਰਡ ਦੀ ਮੈਂਬਰ ਮਾਰੀਆ ਬੇਕਰ ਨੇ ਕਿਹਾ, ਅਸੀ ਪਰੇਸ਼ਾਨ ਹਾਂ, ਕਿਉਂਕਿ ਉੱਠ ਘਰਾਂ ਵਿੱਚ ਆ ਰਹੇ ਹਨ ਅਤੇ ਏਅਰਕੰਡੀਸ਼ਨਰਾਂ ਤੋਂ ਪਾਣੀ ਪੀਣ ਦੀ ਕੋਸ਼ਿਸ਼ ਕਰ ਰਹੇ ਹਨ। ਨੈਸ਼ਨਲ ਪੈੱਸਟ ਊਠ ਪ੍ਰਬੰਧਨ ਦੀ ਯੋਜਨਾ ਦਾ ਦਾਅਵਾ ਹੈ ਕਿ ਜੰਗਲੀ ਉੱਠ ਦੀ ਆਬਾਦੀ ਹਰ ਨੌਂ ਸਾਲ ਵਿੱਚ ਦੁੱਗਣੀ ਹੋ ਜਾਂਦੀ ਹੈ। ਉੱਥੇ ਹੀ ਉੱਠ ਜ਼ਿਆਦਾ ਪਾਣੀ ਪੀਂਦੇ ਹਨ ਤੇ ਇਸ ਵਜ੍ਹਾ ਕਾਰਨ ਇਨ੍ਹਾਂ ਨੂੰ ਮਾਰਨ ਦਾ ਫੈਸਲਾ ਲਿਆ ਗਿਆ ਹੈ। ਇਸ ਦੇ ਨਾਲ ਹੀ ਇਹ ਜਾਨਵਰ ਗਲੋਬਲ ਵਾਰਮਿੰਗ ਨੂੰ ਵਧਾ ਰਹੇ ਹਨ ਕਿਉਂਕਿ ਉਹ ਇੱਕ ਸਾਲ ਵਿੱਚ ਇੱਕ ਟਨ ਕਾਰਬਨ ਡਾਇਆਕਸਾਈਡ ਦੇ ਬਰਾਬਰ ਮੀਥੇਨ ਛੱਡਦੇ ਹਨ।