ਆਸਟ੍ਰੇਲੀਆ ‘ਚ 13 ਸਾਲਾਂ ਮੁੰਡੇ ਨੇ 4 ਘੰਟੇ ਤੈਰ ਕੇ ਬਚਾਈਆਂ ਤਿੰਨ ਜਾਨਾਂ

Global Team
2 Min Read

ਆਸਟ੍ਰੇਲੀਆ: ਇੱਕ 13 ਸਾਲ ਦੇ ਮੁੰਡੇ ਦੀ ਹਿੰਮਤ ਨੇ ਪੱਛਮੀ ਆਸਟ੍ਰੇਲੀਆ ਦੇ ਤੱਟ ਤੇ ਸਮੁੰਦਰ ਦੀਆਂ ਖਤਰਨਾਕ ਲਹਿਰਾਂ ਨੂੰ ਵੀ ਹਰਾ ਦਿੱਤਾ ਹੈ। 13 ਸਾਲ ਦੇ ਆਸਟ੍ਰੇਲੀਆਈ ਬੱਚੇ ਓਸਟਿਨ ਐਪਲਬੀ ਨੇ ਸਮੁੰਦਰ ‘ਚ ਲਗਾਤਾਰ ਕਰੀਬ 4 ਘੰਟੇ ਤੈਰ ਕੇ ਆਪਣੀ ਮਾਂ ਅਤੇ ਦੋ ਛੋਟੇ ਭੈਣ-ਭਰਾਵਾਂ ਦੀ ਜਾਨ ਬਚਾਈ।

ਓਸਟਿਨ ਐਪਲਬੀ ਦਾ ਪਰਿਵਾਰ ਪੱਛਮੀ ਆਸਟ੍ਰੇਲੀਆ ਦੇ ਕੁਇੰਡਾਲੁਪ ਦੇ ਕੋਲ ਸਮੁੰਦਰ ‘ਤੇ ਛੁੱਟੀਆਂ ਮਨਾਉਣ ਆਇਆ ਸੀ। ਪਰਥ ਤੋਂ ਆਏ ਇਸ ਪਰਿਵਾਰ ਨੇ ਹੋਟਲ ਦੇ ਕੋਲੋਂ ਪੈਡਲ ਬੋਰਡ ਕਿਰਾਏ ‘ਤੇ ਲਏ ਸਨ। ਤੇਜ਼ ਹਵਾਵਾਂ ਅਤੇ ਉੱਚੀਆਂ ਲਹਿਰਾਂ ਕਾਰਨ ਉਨ੍ਹਾਂ ਦੀ ਬੋਟ ਪਲਟ ਗਈ। ਬੋਟ ਪਲਟਣ ਕਾਰਨ ਸਾਰੇ ਰੁੜ੍ਹਦੇ ਹੋਏ ਸਮੁੰਦਰ ਵਿੱਚ ਦੂਰ ਨਿਕਲ ਗਏ। ਜਿਸ ਤੋਂ ਬਾਅਦ ਓਸਟਿਨ ਨੇ ਖਤਰਨਾਕ ਲਹਿਰਾਂ ਦਾ ਸਾਹਮਣਾ ਕਰਦੇ ਹੋਏ ਚਾਰ ਘੰਟੇ ਤੈਰ ਕੇ ਅਧਿਕਾਰੀਆਂ ਨੂੰ ਸੁਚੇਤ ਕਰਨ ਲਈ ਕਿਨਾਰੇ ਤੱਕ ਪਹੁੰਚਿਆ। ਉਸਨੇ ਕਿਨਾਰੇ ‘ਤੇ ਪਹੁੰਚ ਕੇ ਅਧਿਕਾਰੀਆਂ ਨੂੰ ਸੁਚੇਤ ਕੀਤਾ, ਜਿਸ ਨਾਲ ਪਰਿਵਾਰ ਨੂੰ ਬਚਾਇਆ ਗਿਆ।

ਆਸਟਿਨ ਨੇ ਕਿਹਾ ਕਿ ਤੈਰਦੇ ਸਮੇ ਲਾਈਫ ਜੈਕੇਟ ਉਸਦੀ ਤੈਰਾਕੀ ਵਿੱਚ ਰੁਕਾਵਟ ਪਾ ਰਹੀ ਸੀ, ਇਸ ਲਈ ਉਸਨੇ ਇਸਨੂੰ ਵੀ ਉਤਾਰ ਦਿੱਤਾ। ਉਸਨੇ ਸਕਾਰਾਤਮਕ ਵਿਚਾਰਾਂ ‘ਤੇ ਧਿਆਨ ਕੇਂਦਰਿਤ ਕੀਤਾ। ਓਸਟਿਨ ਨੇ ਦੱਸਿਆ, “ਲਹਿਰਾਂ ਬਹੁਤ ਉੱਚੀਆਂ ਸਨ। ਮੈਂ ਬੱਸ ਇਹੀ ਸੋਚਦਾ ਰਿਹਾ, ‘ਬੱਸ ਤੈਰਦੇ ਰਹੋ, ਬੱਸ ਤੈਰਦੇ ਰਹੋ।’ ਅਖੀਰ ਮੈਂ ਕਿਨਾਰੇ ਪਹੁੰਚਿਆ ਅਤੇ ਉੱਥੇ ਹੀ ਡਿੱਗ ਪਿਆ।” ਕਿਨਾਰੇ ਪਹੁੰਚ ਕੇ ਸ਼ਾਮ ਕਰੀਬ 6 ਵਜੇ ਉਸਨੇ ਪੁਲਿਸ ਅਤੇ ਬਚਾਅ ਟੀਮ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਰੈਸਕਿਊ ਟੀਮ ਪਹੁੰਚੀ ਅਤੇ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ।

ਮਾਂ ਅਤੇ ਦੋਵੇਂ ਛੋਟੇ ਬੱਚੇ 14 ਕਿਲੋਮੀਟਰ ਦੂਰ ਵਹਿ ਗਏ ਸਨ। ਉਹ ਕਰੀਬ 10 ਘੰਟੇ ਤੱਕ ਸਮੁੰਦਰ ਵਿੱਚ ਰਹੇ। ਪੁਲਿਸ ਇੰਸਪੈਕਟਰ ਜੇਮਸ ਬ੍ਰੈਡਲੀ ਨੇ ਕਿਹਾ, “13 ਸਾਲ ਦੇ ਲੜਕੇ ਦੇ ਕੰਮ ਦੀ ਬਹੁਤ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ। ਉਸਦੀ ਦਲੇਰੀ ਨੇ ਉਸਦੀ ਮਾਂ ਅਤੇ ਭੈਣ-ਭਰਾਵਾਂ ਦੀ ਜਾਨ ਬਚਾਈ।”

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment