ਚੰਡੀਗੜ੍ਹ: ਭਾਰਤ ਦੇ ਵੱਖ-ਵੱਖ ਹਿੱਸਿਆ ‘ਚ ਟਰੇਨ ਨੂੰ ਪਟੜੀ ਤੋਂ ਉਤਾਰਨ ਦੀਆਂ ਖਬਰਾਂ ਵਿਚਾਲੇ ਹੁਣ ਪੰਜਾਬ ਤੋਂ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਬਠਿੰਡਾ ‘ਚ ਰੇਲ ਗੱਡੀ ਨੂੰ ਪਟੜੀ ਤੋਂ ਉਤਾਰਨ ਦੀ ਸਾਜਿਸ਼ ਕੀਤੀ ਗਈ ਹੈ। ਅਣਪਛਾਤਿਆਂ ਵਲੋਂ ਟ੍ਰੈਕ ’ਤੇ ਲੋਹੇ ਦੇ ਸਰੀਆਦਾ ਪੂਰਾ ਬੰਡਲ ਰੱਖ ਦਿੱਤਾ, ਜਿਸ ਕਾਰਨ ਰੇਲਗੱਡੀ ਸੰਤੁਲਨ ਗੁਆ ਸਕਦੀ ਸੀ ਅਤੇ ਪਟੜੀ ਤੋਂ ਉੱਤਰ ਸਕਦੀ ਸੀ। ਹਾਲਾਂਕਿ ਟਰੇਨ ਪਾਇਲਟ ਦੀ ਸਿਆਣਪ ਕਾਰਨ ਵੱਡਾ ਹਾਦਸਾ ਟਲ ਗਿਆ। ਟਰੇਨ ਦੀ ਰਫਤਾਰ ਹੌਲੀ ਹੋਣ ਕਾਰਨ ਪਾਇਲਟ ਨੂੰ ਪਟੜੀ ‘ਤੇ ਪਏ ਸਰੀਏ ਨਜ਼ਰ ਆ ਗਏ ਤੇ ਉਹਨਾਂ ਨੇ ਸਮੇਂ ਸਿਰ ਰੇਲ ਗੱਡੀ ਨੂੰ ਰੋਕਿਆ ਅਤੇ ਆਰਪੀਐਫ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ’ਤੇ ਰੇਲਵੇ ਅਧਿਕਾਰੀ, ਰੇਲਵੇ ਪੁਲਿਸ ਅਤੇ ਜ਼ਿਲ੍ਹਾ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ ਘਟਨਾ ਇਹ ਘਟਨਾ ਅੱਜ ਤੜਕੇ ਕਰੀਬ 3 ਵਜੇ ਬਠਿੰਡਾ ਦੇ ਬੰਗੀ ਨਗਰ ਨੇੜੇ ਵਾਪਰੀ। ਦਿੱਲੀ ਤੋਂ ਇੱਥੇ ਮਾਲ ਗੱਡੀ ਆ ਰਹੀ ਸੀ। ਇਸ ਦੀ ਸਪੀਡ ਘੱਟ ਸੀ, ਇਸ ਲਈ ਪਾਇਲਟ ਦੀ ਨਜ਼ਰ ਅਚਾਨਕ ਰੇਲਵੇ ਟਰੈਕ ’ਤੇ ਰੱਖੀ ਕਿਸੇ ਚੀਜ਼ ’ਤੇ ਪਈ।
ਇਸ ਤੋਂ ਬਾਅਦ ਪਾਇਲਟ ਨੇ ਸਮੇਂ ’ਤੇ ਟਰੇਨ ’ਤੇ ਬ੍ਰੇਕ ਲਗਾ ਦਿੱਤੀ। ਜਦੋਂ ਉਹ ਹੇਠਾਂ ਉਤਰਿਆ ਅਤੇ ਪੈਦਲ ਜਾ ਕੇ ਅੱਗੇ ਦੇਖਿਆ ਤਾਂ ਟਰੈਕ ’ਤੇ ਕੁਝ ਸਰੀਏ ਪਏ ਨਜ਼ਰ ਆਏ। ਪਾਇਲਟ ਨੇ ਉਨ੍ਹਾਂ ਨੂੰ ਪਾਸੇ ਕਰ ਦਿੱਤਾ ਅਤੇ ਇਸ ਸਾਜ਼ਿਸ਼ ਬਾਰੇ ਆਰਪੀਐਫ ਨੂੰ ਸੂਚਿਤ ਕੀਤਾ। ਟਰੈਕ ‘ਤੇ ਇਸ ਰੁਕਾਵਟ ਕਾਰਨ ਟਰੇਨ ਆਪਣੇ ਨਿਰਧਾਰਿਤ ਸਮੇਂ ਤੋਂ ਕਰੀਬ 1 ਘੰਟਾ ਲੇਟ ਹੋ ਗਈ। ਜਦੋਂ ਸਭ ਕੁਝ ਠੀਕ ਲੱਗਿਆ ਤਾਂ ਅਧਿਕਾਰੀਆਂ ਨੇ ਗੱਡੀ ਨੂੰ ਰਵਾਨਾ ਕਰ ਦਿੱਤਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।