ਕੋਰੋਨਾਵਾਇਰਸ: 15 ਅਪ੍ਰੈਲ ਤੱਕ ਬੰਦ ਰਹੇਗਾ ਅਟਾਰੀ–ਵਾਹਗਾ ਬਾਰਡਰ

TeamGlobalPunjab
2 Min Read

ਅੰਮ੍ਰਿਤਸਰ: ਪੰਜਾਬ ਵਿੱਚ ਹੁਣ ਤੱਕ ਕੋਰੋਨਾਵਾਇਰਸ ਦਾ ਇੱਕ ਮਾਮਲਾ ਪਾਜ਼ਿਟਿਵ ਪਾਇਆ ਗਿਆ, ਉੱਥੇ ਹੀ ਚੰਡੀਗੜ੍ਹ ਅਤੇ ਹਰਿਆਣਾ ਵਿੱਚ ਕਈ ਸ਼ੱਕੀ ਇਸ ਸਮੇਂ ਆਇਸੋਲੇਸ਼ਨ ਵਾਰਡ ਵਿੱਚ ਇਲਾਜ ਕਰਾ ਰਹੇ ਹਨ। ਕੁੱਝ ਦੀ ਜਾਂਚ ਰਿਪੋਰਟ ਆ ਚੁੱਕੀ ਹੈ ਅਤੇ ਕੁੱਝ ਦੀ ਰਿਪੋਰਟ ਦਾ ਹਾਲੇ ਇੰਤਜ਼ਾਰ ਹੈ। ਪਰ ਹਾਲੇ ਤੱਕ ਜਿੰਨੀ ਰਿਪੋਰਟਾਂ ਆਈਆਂ ਹਨ, ਸਾਰੀ ਨੈਗੇਟਿਵ ਹਨ ਪਰ ਸਾਵਧਾਨੀ ਦੇ ਤੌਰ ‘ਤੇ ਪੰਜਾਬ ਵਿੱਚ ਅਟਾਰੀ – ਵਾਹਗਾ ਬਾਰਡਰ ਨੂੰ ਵਿਦੇਸ਼ੀ ਯਾਤਰੀਆਂ ਲਈ ਬੰਦ ਕਰ ਦਿੱਤਾ ਜਾਵੇਗਾ। ਇਹ ਬਾਰਡਰ ਅੱਜ ਸ਼ਾਮ ਤੋਂ ਬੰਦ ਕਰ ਦਿੱਤਾ ਗਿਆ ਹੈ ਕੇਂਦਰ ਸਰਕਾਰ ਨੇ ਅਜਿਹਾ ਫ਼ੈਸਲਾ ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਲਿਆ ਹੈ।

ਇਸ ਬਾਰਡਰ ਤੋਂ ਹੁਣ ਨਾ ਤਾਂ ਕੋਈ ਕਾਰੋਬਾਰ ਹੋ ਸਕੇਗਾ ਤੇ ਨਾ ਹੀ ਕੋਈ ਵਿਦੇਸ਼ੀ ਵਿਅਕਤੀ ਭਾਰਤ ’ਚ ਦਾਖ਼ਲ ਹੋ ਸਕੇਗਾ। ਅਜਿਹੀ ਪਾਬੰਦੀ ਆਉਂਦੀ 15 ਅਪ੍ਰੈਲ ਤੱਕ ਲੱਗੀ ਰਹੇਗੀ।

ਉੱਥੇ ਹੀ ਹਰਿਆਣਾ ਵਿੱਚ ਸਾਰੇ ਕਾਲਜ ਅਤੇ ਯੂਨਿਵਰਸਿਟੀ ਵਿੱਚ 31 ਮਾਰਚ ਤੱਕ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਸਕੂਲਾਂ ਵਿੱਚ ਵੀ ਛੁੱਟੀ ਕਰਨ ਦੀ ਤਿਆਰੀ ਚੱਲ ਰਹੀ ਹੈ। ਪੰਜ ਜ਼ਿਲ੍ਹਿਆਂ ਦੇ ਸਕੂਲਾਂ ਵਿੱਚ ਵੀ ਛੁੱਟੀਆਂ ਕਰ ਦਿੱਤੀ ਗਈਆਂ ਹਨ। ਸੋਨੀਪਤ, ਰੋਹਤਕ, ਝੱਜਰ, ਫਰੀਦਾਬਾਦ, ਗੁਰੁਗਰਾਮ ਦੇ ਸਰਕਾਰੀ-ਨਿੱਜੀ ਸਕੂਲ 31 ਮਾਰਚ ਤੱਕ ਲਈ ਬੰਦ ਕਰ ਦਿੱਤੇ ਗਏ ਹਨ ਪਰ ਬੋਰਡ ਪ੍ਰਿਖਿਆਵਾਂ ਵਿੱਚ ਵਿਦਿਆਰਥੀਆਂ ਨੂੰ ਹਿੱਸਾ ਲੈਣਾ ਹੋਵੇਗਾ।

ਪੰਜਾਬ ਵਿੱਚ ਪਿਛਲੀ 9 ਮਾਰਚ ਨੂੰ ਕੋਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਚਾਰ ਮਾਰਚ ਨੂੰ ਇਟਲੀ ਤੋਂ ਵਾਇਆ ਦਿੱਲੀ ਸ੍ਰੀ ਗੁਰੂ ਰਾਮ ਦਾਸ ਜੀ ਇੰਟਰਨੈਸ਼ਨਲ ਏਅਰਪੋਰਟ ‘ਤੇ ਪੁੱਜੇ ਹੁਸ਼ਿਆਰਪੁਰ ਨਿਵਾਸੀ ਪਿਤਾ-ਪੁੱਤਰ ‘ਚੋਂ ਪਿਤਾ ਦੀ ਕੋਰੋਨਾਵਾਇਰਸ ਦੀ ਜਾਂਚ ਰਿਪੋਰਟ ਪਾਜ਼ਿਟਿਵ ਪਾਈ ਗਈ, ਜਦਕਿ ਉਨ੍ਹਾਂ ਦੇ ਪੁੱਤਰ ਦੀ ਰਿਪੋਰਟ ਨੈਗੇਟਿਵ ਆਈ ਹੈ। ਦੋਵੇਂ ਇਸ ਸਮੇਂ ਗੁਰੁ ਨਾਨਕ ਦੇਵ ਹਸਪਤਾਲ ਦੇ ਆਇਸੋਲੇਸ਼ਨ ਵਾਰਡ ਵਿੱਚ ਭਰਤੀ ਹਨ।

- Advertisement -

Share this Article
Leave a comment