ਕਰਨਾਟਕ: ਕਰਨਾਟਕ ਦੇ ਹਾਵੇਰੀ ਕਸਬੇ ਵਿੱਚ ਆਰਐਸਐਸ ਵਰਕਰਾਂ ਉੱਤੇ ਹੋਏ ਹਮਲੇ ਦੇ ਮਾਮਲੇ ਵਿੱਚ 20 ਮੁਸਲਿਮ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਾਰਿਆਂ ਖਿਲਾਫ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲਿਸ ਨੇ ਦੱਸਿਆ ਕਿ RSS ਦੇ ਕੁਝ ਵਰਕਰ 14 ਤਰੀਕ ਨੂੰ ਹੋਣ ਵਾਲੇ ਆਰਐਸਐਸ ਦੇ ਮਾਰਚ ਦੇ ਰਸਤੇ ਦਾ ਜਾਇਜ਼ਾ ਲੈਣ ਲਈ ਮੰਗਲਵਾਰ ਰਾਤ ਨੂੰ ਹਾਵੇਰੀ ਦੇ ਰਤੀਹੱਲੀ ਇਲਾਕੇ ਵਿੱਚ ਗਏ ਸਨ। ਫਿਰ ਉੱਥੇ ਮੌਜੂਦ ਕੁਝ ਮੁਸਲਿਮ ਲੋਕਾਂ ਨਾਲ ਉਨ੍ਹਾਂ ਦੀ ਬਹਿਸ ਹੋ ਗਈ। ਜਲਦੀ ਹੀ ਮੁਲਜ਼ਮਾਂ ਨੇ RSS ਵਰਕਰਾਂ ’ਤੇ ਹਮਲਾ ਕਰ ਦਿੱਤਾ। ਇੱਕ ਨੌਜਵਾਨ ਨੇ RSS ਵਰਕਰ ‘ਤੇ ਪੱਥਰ ਨਾਲ ਹਮਲਾ ਕੀਤਾ। ਪੀੜਤ ਦੇ ਸਿਰ ‘ਤੇ ਸੱਟ ਲੱਗੀ ਹੈ।
ਇਸ ਘਟਨਾ ਵਿੱਚ RSS ਆਗੂ ਗੁਰੂਰਾਜ ਕੁਲਕਰਨੀ ਅਤੇ ਉਨ੍ਹਾਂ ਦੇ 3 ਸਾਥੀਆਂ ਉੱਤੇ ਹਮਲਾ ਕੀਤਾ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਜਦੋਂ ਗੁਰੂਰਾਜ ਦੇ ਸਿਰ ‘ਤੇ ਪੱਥਰ ਨਾਲ ਵਾਰ ਕੀਤਾ ਗਿਆ ਤਾਂ ਬਾਕੀ ਵਰਕਰ ਭੱਜਣ ਲੱਗੇ ਤਾਂ ਉਨ੍ਹਾਂ ਨੂੰ ਭੱਜ ਕੇ ਫੜ ਲਿਆ ਗਿਆ। ਇਸ ਦੌਰਾਨ ਪੁਲਿਸ ਟੀਮ ਨੇ ਉੱਥੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ ਅਤੇ ਸਾਰੇ RSS ਵਰਕਰਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ।
ਗੁਰੂਰਾਜ ਕੁਲਕਰਨੀ ਦੀ ਸ਼ਿਕਾਇਤ ‘ਤੇਪੁਲਿਸ ਨੇ ਸਥਾਨਕ ਅੰਜੁਮਨ ਕਮੇਟੀ ਦੇ ਪ੍ਰਧਾਨ ਸਮੇਤ 20 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਘਟਨਾ ਤੋਂ ਬਾਅਦ ਸ਼ਹਿਰ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ।