ਧਰਨਾ ਦੇ ਕੇ ਘਰ ਜਾ ਰਹੇ ਕਿਸਾਨ ਲੀਡਰ ਤੇ ਜਾਨਲੇਵਾ ਹਮਲਾ

TeamGlobalPunjab
1 Min Read

ਮਾਨਸਾ : ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀ ਬਾਘਾ ਉਪਰ ਅਚਾਨਕ ਹਮਲਾ ਹੋਣ ਦੀ ਜਾਣਕਾਰੀ ਮਿਲੀ ਹੈ। ਜਥੇਬੰਦੀ ਨੇ ਇਸ ਮਾਮਲੇ ਸੰਬੰਧੀ ਮਾਨਸਾ ਪੁਲਿਸ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਜਥੇਬੰਦੀ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਨੇ ਪੱਤਰਕਾਰ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਹਮਲਾ ਬੀਤੀ ਰਾਤ ਉਸ ਵੇਲੇ ਹੋਇਆ, ਜਦੋਂ ਕਿਸਾਨ ਆਗੂ ਰੇਲ ਪਟੜੀਆਂ ‘ਤੇ ਦਿੱਤੇ ਜਾ ਰਹੇ ਧਰਨੇ ਤੋਂ ਬਾਅਦ ਆਪਣੇ ਪਿੰਡ ਭੈਣੀ ਬਾਘਾ ਨੂੰ ਮੋਟਰਸਾਈਕਲ ‘ਤੇ ਸਵਾਰ ਹੋਕੇ ਜਾ ਰਹੇ ਸਨ।

ਉਨ੍ਹਾਂ ਕਿਹਾ ਕਿ ਉਹ ਮੋਟਰਸਾਈਕਲ ‘ਤੇ ਸਵਾਰ ਸਨ ਅਤੇ ਹਮਲਾਵਰਾਂ ਨੇ ਉਨ੍ਹਾਂ ਦੇ ਸਿਰ ਅਤੇ ਮੂੰਹ ਉੱਤੇ ਡਾਂਗਾਂ ਮਾਰੀਆਂ,ਜਿਸ ਨਾਲ ਉਨ੍ਹਾਂ ਦੇ ਤਿੰਨ ਦੰਦ ਟੁੱਟ ਗਏ ਹਨ ਅਤੇ ‌ਗੁੱਝੀਆਂ ਸੱਟਾਂ ਲੱਗੀਆਂ ਹਨ।

ਉਨ੍ਹਾਂ ਨੂੰ ਰਾਤ ਹੀ ਸਿਵਲ ਹਸਪਤਾਲ ਮਾਨਸਾ ਵਿਖੇ ਭਰਤੀ ਕਰਵਾਇਆ ਗਿਆ ਹੈ ਅਤੇ ਡਾਕਟਰਾਂ ਵੱਲੋਂ ਉਨ੍ਹਾਂ ਦੀਆਂ ਸੱਟਾ ਲਈ ਐਕਸਰੇ ਕਰਵਾਏ ਗਏ ਹਨ।

- Advertisement -

Share this Article
Leave a comment