ਚੈਨਲ ਦੇ ਮੁੱਖ ਸੰਪਾਦਕ ‘ਤੇ ਜਾਨ ਲੇਵਾ ਹਮਲਾ, ਕਾਂਗਰਸ ਪਾਰਟੀ ਤੇ ਲਗੇ ਗੰਭੀਰ ਦੋਸ਼!

TeamGlobalPunjab
1 Min Read

ਮੁੰਬਈ: ਮੁੰਬਈ ਵਿੱਚ ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਅਤੇ ਉਸਦੀ ਪਤਨੀ ‘ਤੇ 2 ਅਣਪਛਾਤੇ ਵਿਅਕਤੀਆਂ ਨੇ ਉਸ ਵੇਲੇ ਹਮਲਾ ਕਰ ਦਿੱਤਾ ਜਦੋਂ ਉਹ ਵੀਰਵਾਰ ਸਵੇਰੇ ਸਟੂਡੀਓ ਤੋਂ ਘਰ ਜਾ ਰਹੇ ਸਨ।ਇਸ ਤੋਂ ਬਾਅਦ ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਰਨਬ ਗੋਸਵਾਮੀ ਅਤੇ ਉਸਦੀ ਪਤਨੀ ‘ਤੇ ਹੋਏ ਹਮਲੇ ਦੇ ਮਾਮਲੇ ਵਿਚ 2 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਜਾਣਕਾਰੀ ਮੁਤਾਬਕ ਐਨਐਮ ਜੋਸ਼ੀ ਮਾਰਗ ਥਾਣੇ ਵੱਲੋਂ ਆਈਪੀਸੀ ਦੀ ਧਾਰਾ 341 ਅਤੇ 504 ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।ਹਮਲੇ ਦੌਰਾਨ ਅਰਨਬ ਖੁਦ ਕਾਰ ਚਲਾ ਰਿਹਾ ਸੀ ਅਤੇ ਉਸ ਦੀ ਪਤਨੀ ਵੀ ਉਨ੍ਹਾਂ ਦੇ ਨਾਲ ਮੌਜੂਦ ਸੀ। ਜਦੋਂ ਉਹ ਆਪਣੇ ਘਰ ਤੋਂ ਮਹਿਜ 500 ਮੀਟਰ ਦੀ ਦੂਰੀ ‘ਤੇ ਸੀ ਤਾਂ ਕੁੁਝ ਵਿਅਕਤੀਆਂ ਨੇ ਉਸ ਉੱਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਕਾਰ ਦਾ ਸ਼ੀਸ਼ਾ ਤੋੜਨ ਦੀ ਕੋਸ਼ਿਸ਼ ਕੀਤੀ।

ਦਸ ਦੇਈਏ ਕਿ ਅਰਨਬ ਵੱਲੋ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਮਲਾ ਕਰਨ ਵਾਲੇ ਨੌਜਵਾਨ ਕਾਂਗਰਸ ਦੇ ਵਰਕਰ ਸਨ।

ਇਸ ਹਮਲੇ ਤੋਂ ਤੁਰੰਤ ਬਾਅਦ, ਕਾਂਗਰਸ ਨੇਤਾ ਅਲਕਾ ਲਾਂਬਾ ਦਾ ਇੱਕ ਟਵੀਟ ਸਾਹਮਣੇ ਆਇਆ ਹੈ। ਇਸ ਟਵੀਟ ਵਿੱਚ ਅਲਕਾ ਲਾਂਬਾ ਨੇ ਲਿਖਿਆ, ‘ਯੂਥ ਕਾਂਗਰਸ ਜ਼ਿੰਦਾਬਾਦ’। ਅਰਨਬ ਨੇ ਵੀ ਅਲਕਾ ਲਾਂਬਾ ਦੇ ਇਸ ਟਵੀਟ ਦਾ ਜ਼ਿਕਰ ਮੁੰਬਈ ਪੁਲਿਸ ਨੂੰ ਕੀਤੀ ਆਪਣੀ ਸ਼ਿਕਾਇਤ ਵਿੱਚ ਕੀਤਾ ਹੈ।

Share This Article
Leave a Comment