ATM ‘ਤੇ ਨਕਲੀ ਪਿਸਤੌਲ ਵਿਖਾ ਕੇ ਲੁਟੇਰਿਆਂ ਨੇ ਬਜ਼ੁਰਗ ਤੋਂ ਲੁੱਟੇ ਹਜ਼ਾਰਾਂ ਰੁਪਏ, ਸੀਸੀਟੀਵੀ ‘ਚ ਕੈਦ

TeamGlobalPunjab
2 Min Read

ਅੰਮ੍ਰਿਤਸਰ: ਗੁਰੂ ਕੀ ਨਗਰੀ ਅੰਮ੍ਰਿਤਸਰ ‘ਚ ਅੱਜਕੱਲ੍ਹ ਅਪਰਾਧਕ ਵਾਰਦਾਤਾਂ ਵਧਦੀਆਂ ਹੀ ਜਾ ਰਹੀਆਂ ਹਨ। ਤਾਜ਼ਾ ਮਾਮਲਾ ਬਸੰਤ ਐਵਨਿਊ ਦਾ ਹੈ, ਜਿੱਥੇ ਇੱਕ ਨਰਿੰਦਰ ਕਪੂਰ ਨਾਮ ਦੇ ਇੱਕ ਬਜੁਰਗ ਤੋਂ ਲੁਟੇਰਿਆਂ ਨੇ ਪਿਸਤੌਲ ਦੀ ਨੋਕ ‘ਤੇ 35 ਹਜ਼ਾਰ ਰੁਪਏ ਲੁੱਟ ਲਏ । ਲੁੱਟ ਦੀ ਇਹ ਵਾਰਦਾਤ ਸੀਸੀਟੀਵੀ ‘ਚ ਵੀ ਕੈਦ ਹੋ ਗਈ ਹੈ। ਸੀਸੀਟੀਵੀ ‘ਚ ਕੈਦ ਹੋਈਆਂ ਤਸਵੀਰਾਂ ‘ਚ ਵੇਖਿਆ ਜਾ ਸਕਦਾ ਹੈ ਕਿ ਇੱਕ ਬਜ਼ੁਰਗ ਏਟੀਐੱਮ ‘ਚੋਂ ਪੈਸੇ ਕੱਢਵਾਉਂਦਾ ਹੈ ਜਿਸ ਦੇ ਪਿੱਛੇ ਇੱਕ ਨੌਜਵਾਨ ਖੜਾ ਹੈ ਤੇ ਇੱਕ ਕੁਰਸੀ ‘ਤੇ ਬੈਠਾ ਹੁੰਦਾ ਹੈ।

ਪੈਸੇ ਕੱਢਵਾ ਕੇ ਇਹ ਬਜ਼ੁਰਗ ਜਦੋਂ ਏਟੀਐੱਮ ‘ਤੇ ਰੱਖਿਆ ਆਪਣਾ ਮੋਬਾਇਲ ਚੁੱਕ ਕੇ ਬਾਹਰ ਜਾਣ ਲੱਗਦਾ ਹੈ ਤਾਂ ਕੁਰਸੀ ‘ਤੇ ਬੈਠਾ ਨੌਜਵਾਨ ਉੱਠ ਕੇ ਉੱਸ ਨੂੰ ਪਿੱਛੋਂ ਫੜ ਲੈਂਦਾ ਹੈ ਅਤੇ ਏਟੀਐੱਮ ਦੇ ਸਾਹਮਣੇ ਫਰਸ਼ ‘ਤੇ ਸੁੱਟ ਕੇ ਆਪ ਉੱਪਰ ਬੈਠ ਜਾਂਦਾ ਹੈ ਤੇ ਦੋਵੇਂ ਨੌਜਵਾਨ ਇਸ ਬਜ਼ੁਰਗ ਦੀ ਜੇਬ ‘ਚੋਂ ਸਾਰੇ ਪੈਸੇ ਕੱਢ ਲੈਂਦੇ ਹਨ ਕੁਝ ਦੇਰ ਬਾਅਦ ਇਹ ਬਜ਼ੁਰਗ ਉੱਠ ਕੇ ਬੈਠ ਜਾਂਦਾ ਹੈ ਤੇ ਇਹ ਨੌਜਵਾਨ ਬਜ਼ੁਰਗ ਨਾਲ ਗੱਲ ਕਰਦੇ ਹਨ ਅਤੇ ਉਸਨੂੰ ਕੁੱਝ ਵਾਪਸ ਮੋੜਦੇ ਨਜ਼ਰ ਆਉਂਦੇ ਹਨ।

ਉਸ ਤੋਂ ਬਾਅਦ ਇਹ ਬਜੁਰਗ ਖੜਾ ਹੋ ਜਾਂਦਾ ਹੈ ਉੱਧਰ ਲੁੱਟ ਕਰਨ ਵਾਲਾ ਇੱਕ ਨੌਜਵਾਨ ਉਸ ‘ਤੇ ਪਿਸਤੌਲ ਤਾਣ ਦਿੰਦਾ ਹੈ, ਜਿਸ ਨੂੰ ਵੇਖ ਕੇ ਇਹ ਬਜ਼ੁਰਗ ਆਪਣੀ ਜਾਨ ਬਚਾਉਣ ਲਈ ਉਨ੍ਹਾਂ ਦੇ ਪੈਰੀਂ ਹੱਥ ਲਗਾਉਂਦਾ ਹੈ, ਜਿਸ ਤੋਂ ਬਾਅਦ ਇਹ ਨੌਜਵਾਨ ਏਟੀਐੱਮ ਵਾਲੇ ਕਮਰੇ ਤੋਂ ਬਾਹਰ ਨਿੱਕਲ ਜਾਂਦੇ ਹਨ ਜਿਨ੍ਹਾਂ ਦੇ ਪਿੱਛੇ-ਪਿੱਛੇ ਇਹ ਬਜ਼ੁਰਗ ਵੀ ਬਾਹਰ ਆ ਜਾਂਦਾ ਹੈ। ਪੁਲਿਸ ਨੇ ਪੀੜਤ ਬਜ਼ੁਰਗ ਦੇ ਬਿਆਨਾਂ ਦੇ ਅਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ ਤੇ ਸੀਸੀਟੀਵੀ ਫੁਟੇਜ ਵੀ ਕਬਜੇ ‘ਚ ਲੈ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ।

ਪੁਲਿਸ ਦੇ ਮੁਤਾਬਕ ਪੀੜਤ ਨਰਿੰਦਰ ਕਪੂਰ ਨੇ ਏਟੀਐੱਮ ‘ਚੋਂ 20 ਹਜ਼ਾਰ ਰੁਪਏ ਕੱਢਵਾਏ ਸਨ ਅਤੇ 15 ਹਜ਼ਾਰ ਰੁਪਏ ਉਨ੍ਹਾਂ ਦੀ ਜੇਬ੍ਹ ‘ਚ ਸਨ। ਫਿਲਹਾਲ ਪੁਲਿਸ ਨੇ ਪੀੜਤ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਕੇ ਜਾਂਚ ਤਾਂ ਸ਼ੁਰੂ ਕਰ ਦਿੱਤੀ ਹੈ।

- Advertisement -

Share this Article
Leave a comment