ਅਮਰੀਕਾ : ਮਿਊਜ਼ਿਕ ਫੈਸਟੀਵਲ ‘ਚ ਮਚੀ ਭਗਦੜ ‘ਚ 8 ਦੀ ਮੌਤ, ਸੈਂਕੜੇ ਜ਼ਖ਼ਮੀ

TeamGlobalPunjab
2 Min Read

ਟੈਕਸਾਸ : ਅਮਰੀਕਾ ਦੇ ਟੈਕਸਾਸ ‘ਚ ਐਸਟ੍ਰੋ ਵਰਲਡ ਮਿਊਜ਼ਿਕ ਫੈਸਟੀਵਲ ‘ਚ ਮਚੀ ਭਗਦੜ ‘ਚ ਅੱਠ ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ‘ਚ ਕਰੀਬ 300 ਲੋਕ ਜ਼ਖਮੀ ਹੋਏ ਹਨ। ਹਿਊਸਟਨ ਫਾਇਰ ਚੀਫ ਸੈਮੂਅਲ ਪੇਨਾ ਦੇ ਅਨੁਸਾਰ, ਇਹ ਘਟਨਾ ਰਾਤ 9 ਵਜੇ ਦੇ ਕਰੀਬ ਵਾਪਰੀ ਜਦੋਂ ਰੈਪਰ ਟ੍ਰੈਵਿਸ ਸਕਾਟ ਪ੍ਰਦਰਸ਼ਨ ਕਰ ਰਿਹਾ ਸੀ। ਸਕਾਟ ਨੇ ਹੀ 2019 ਵਿੱਚ ਇਸ ਫੈਸਟੀਵਲ ਦੀ ਸ਼ੁਰੂਆਤ ਕੀਤੀ ਸੀ।

 

ਰੈਪਰ ਟ੍ਰੈਵਿਸ ਸਕਾਟ

 

ਇਸ ਸ਼ੋਅ ਨੂੰ ਦੇਖਣ ਲਈ ਕਰੀਬ 50 ਹਜ਼ਾਰ ਲੋਕ ਇਕੱਠੇ ਹੋਏ ਸਨ। ਸ਼ੋਅ ਦੌਰਾਨ ਵੱਡੀ ਭੀੜ ਸਟੇਜ ਵੱਲ ਵਧਣ ਲੱਗੀ। ਇਸ ਕਾਰਨ ਕੁਝ ਲੋਕ ਡਰ ਗਏ ਅਤੇ ਧੱਕਾ-ਮੁੱਕੀ ਕਰਨ ਲੱਗੇ। ਕੁਝ ਲੋਕ ਭੱਜਣ ਲੱਗੇ ਅਤੇ ਕੁਝ ਲੋਕ ਉੱਥੇ ਹੀ ਬੇਹੋਸ਼ ਹੋ ਗਏ। ਇਸ ਕਾਰਨ ਸੰਗੀਤ ਸਮਾਰੋਹ ਵਿੱਚ ਕਾਫੀ ਹਫੜਾ-ਦਫੜੀ ਮੱਚ ਗਈ।

 

 

ਫਾਇਰ ਚੀਫ ਸੈਮੂਅਲ ਪੇਨਾ ਨੇ ਦੱਸਿਆ ਕਿ ਇਸ ਘਟਨਾ ‘ਚ 8 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਦੀ ਮੌਤ ਦੇ ਕਾਰਨਾਂ ਦਾ ਡਾਕਟਰੀ ਜਾਂਚ ਤੋਂ ਬਾਅਦ ਪਤਾ ਲੱਗੇਗਾ। 300 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ‘ਚੋਂ 23 ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ 11 ਲੋਕਾਂ ਨੂੰ ਦਿਲ ਦਾ ਦੌਰਾ ਪਿਆ ਸੀ । ਹਿਊਸਟਨ ਪੁਲਿਸ ਨੇ ਕਿਹਾ ਕਿ ਉਹ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਵੀਡੀਓ ਫੁਟੇਜ ਦੇਖ ਰਹੇ ਹਨ।

 

 

ਇਹ ਵੀਡੀਓ ਐਂਟਰੀ ਸਮੇਂ ਦੀ ਦੱਸੀ ਜਾ ਰਹੀ ਹੈ।

 

ਦੱਸਿਆ ਜਾ ਰਿਹਾ ਹੈ ਕਿ ਇਸ ਫੈਸਟੀਵਲ ‘ਚ ਐਂਟਰੀ ਦੇ ਸਮੇਂ ਵੀ ਲੋਕਾਂ ‘ਚ ਇਸੇ ਤਰ੍ਹਾਂ ਦੌੜ ਲੱਗੀ ਹੋਈ ਸੀ। ਲੋਕਾਂ ਨੇ ਐਂਟਰੀ ਲਈ ਬੈਰੀਕੇਡ ਤੋੜ ਦਿੱਤੇ। ਇਸ ਤੋਂ ਬਾਅਦ ਸਾਰਿਆਂ ਨੇ ਇੱਕ ਦੂਜੇ ਨੂੰ ਧੱਕਾ ਮਾਰਨਾ ਸ਼ੁਰੂ ਕਰ ਦਿੱਤਾ, ਇੱਕ ਦੂਜੇ ਦੇ ਉੱਪਰ ਚੜ੍ਹ ਕੇ ਫੈਸਟੀਵਲ ਵਿੱਚ ਦਾਖਲ ਹੋਏ। ਇਸ ਦੌਰਾਨ ਕਈ ਲੋਕ ਜ਼ਮੀਨ ‘ਤੇ ਡਿੱਗ ਪਏ ਅਤੇ ਬਾਕੀ ਉਨ੍ਹਾਂ ਦੇ ਉੱਪਰੋਂ ਲੰਘਦੇ ਰਹੇ।

Share This Article
Leave a Comment