ਨਿਊਜ਼ ਡੈਸਕ- ਹੁਣ ਪੰਜਾਬ ਦੀ ਸਿਆਸਤ ਵਿੱਚ ਬਾਲੀਵੁੱਡ ਦਾ ਤੜਕਾ ਸ਼ੁਰੂ ਹੋ ਗਿਆ ਹੈ। ਸੋਨੂੰ ਸੂਦ ਦੀ ਭੈਣ ਦੀ ਐਂਟਰੀ ਤੋਂ ਬਾਅਦ ਹੁਣ ਅਦਾਕਾਰਾ ਮਾਹੀ ਗਿੱਲ ਵੀ ਐਂਟਰੀ ਕਰਨ ਜਾ ਰਹੀ ਹੈ। ਕਿਸਾਨ ਅੰਦੋਲਨ ਦੌਰਾਨ ਅਸੀਂ ਸਭ ਨੇ ਦੇਖਿਆ ਕਿ ਕਿਵੇਂ ਪੂਰੇ ਪੰਜਾਬ ਦਾ ਸਿਨੇਮਾਘਰ ਧਰਨੇ ‘ਤੇ ਬੈਠੇ ਕਿਸਾਨਾਂ ਦੇ ਸਮਰਥਨ ‘ਚ ਨਿਕਲਿਆ ਸੀ।
ਹੁਣ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹਨ ਇਸ ਲਈ ਇੱਕ-ਇੱਕ ਕਰਕੇ ਸਿਤਾਰਿਆਂ ਦੀ ਐਂਟਰੀ ਦੀਆਂ ਖਬਰਾਂ ਸੁਣਦੇ ਰਹੋਗੇ। ਭਾਰਤੀ ਜਨਤਾ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਨਾਲ ਕੁਝ ਸਟਾਰ ਪਾਵਰ ਜੋੜਨ ਲਈ ਪੂਰੀ ਤਰ੍ਹਾਂ ਤਿਆਰ ਹੈ। ਸਾਹਿਬ ਬੀਬੀ ਔਰ ਗੈਂਗਸਟਰ ਦੀ ਅਦਾਕਾਰਾ ਮਾਹੀ ਗਿੱਲ ਦੇ ਅੱਜ ਚੰਡੀਗੜ੍ਹ ਵਿੱਚ ਪਾਰਟੀ ਦੀ ਪੰਜਾਬ ਇਕਾਈ ਵਿੱਚ ਸ਼ਾਮਿਲ ਹੋਣ ਦੀ ਸੰਭਾਵਨਾ ਹੈ।
ਦੱਸ ਦੇਈਏ ਕਿ ਮਾਹੀ ਹਿੰਦੀ ਅਤੇ ਪੰਜਾਬੀ ਫਿਲਮਾਂ ‘ਚ ਕੰਮ ਕਰ ਚੁੱਕੀ ਹੈ। ਉਨ੍ਹਾਂ ਨੂੰ ਅਨੁਰਾਗ ਕਸ਼ਯਪ ਦੀ ਫਿਲਮ ਪਾਰੋ ਤੋਂ ਪ੍ਰਸਿੱਧੀ ਮਿਲੀ। ਮਾਹੀ ਨੂੰ ਸਾਲ 2010 ਵਿੱਚ ਸਰਵੋਤਮ ਅਭਿਨੇਤਰੀ ਲਈ ਫਿਲਮਫੇਅਰ ਕ੍ਰਿਟਿਕਸ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਬਾਲੀਵੁੱਡ ਤੋਂ ਪਹਿਲਾਂ ਮਾਹੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪੰਜਾਬੀ ਫਿਲਮਾਂ ਨਾਲ ਕੀਤੀ ਸੀ।
ਮਾਹੀ ਨੇ ਗੁਲਾਲ, ਆਗੇ ਸੇ ਰਾਈਟ, ਦਬੰਗ, ਸਾਹੇਬ ਬੀਵੀ ਔਰ ਗੈਂਗਸਟਰ, ਪਾਨ ਸਿੰਘ ਤੋਮਰ, ਦਬੰਗ 2, ਸਾਹੇਬ ਬੀਵੀ ਔਰ ਗੈਂਗਸਟਰਸ ਰਿਟਰਨਸ, ਜੰਜੀਰ, ਬੁਲੇਟ ਰਾਜਾ, ਸਾਹੇਬ ਬੀਵੀ ਔਰ ਗੈਂਗਸਟਰ 3, ਦੁਰਗਾਮਤੀ ਅਤੇ ਦੂਰਦਰਸ਼ਨ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ।