ਅਸਾਮ : ਗੈਸ ਦੇ ਖੂਹ ‘ਚ ਲੱਗੀ ਭਿਆਨਕ ਅੱਗ ਅਜੇ ਵੀ ਕਾਬੂ ਤੋਂ ਬਾਹਰ, ਸਰਕਾਰ ਨੇ ਬੁਲਾਈ ਸੈਨਾ

TeamGlobalPunjab
2 Min Read

ਗੁਹਾਟੀ : ਅਸਾਮ ਦੇ ਤਿਨਸੁਕੀਆ ਜ਼ਿਲ੍ਹੇ ਵਿੱਚ ਆਇਲ ਇੰਡੀਆ ਦੇ ਬਾਗਜਾਨ ਗੈਸ ਦੇ ਖੂਹ ‘ਚ ਲੱਗੀ ਭਿਆਨਕ ਅੱਗ ‘ਤੇ ਅਜੇ ਵੀ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਖੂਹ ‘ਚ ਗੈਸ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਅੱਗ ਹੋਰ ਤੇਜ਼ੀ ਨਾਲ ਫੈਲ ਰਹੀ ਹੈ। ਜਿਸ ਤੋਂ ਬਾਅਦ ਸੋਮਵਾਰ ਨੂੰ ਸਰਕਾਰ ਨੂੰ ਇਸ ਭਿਆਨਕ ਅੱਗ ‘ਤੇ ਕਾਬੂ ਪਾਉਣ ਲਈ ਸੈਨਾ ਦੀ ਮਦਦ ਲੈਣੀ ਪਈ। ਰਾਜ ਸਰਕਾਰ ਨੂੰ ਉਮੀਦ ਹੈ ਕਿ ਸੈਨਾ ਦੀ ਮਦਦ ਨਾਲ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾਇਆ ਜਾ ਸਕੇਗਾ।

ਆਇਲ ਇੰਡੀਆ ਲਿਮਟਿਡ ਦੇ ਬਿਆਨ ਅਨੁਸਾਰ ਗੈਸ ਦੇ ਖੂਹ ‘ਚ ਲੱਗੀ ਅੱਗ ‘ਤੇ ਕਾਬੂ ਪਾਉਣ ਦੀ ਮੁਹਿੰਮ ਦੇ ਮੱਦੇਨਜ਼ਰ ਐਮਰਜੈਂਸੀ ਦੀ ਸਥਿਤੀ ‘ਚ ਤਿਨਸੁਕੀਆ ਦੇ ਡਿਪਟੀ ਕਮਿਸ਼ਨਰ ਭਾਸਕਰ ਪੇਗੂ ਨੇ ਕੂਏ ਦੇ ਨਾਲ ਲੱਗਦੇ ਪਾਣੀ ਦੇ ਖੇਤਰ ‘ਤੇ 150 ਮੀਟਰ ਲੰਬੇ ਪੁਲ ਨੂੰ ਬਣਾਉਣ ਲਈ ਸੈਨਾ ਦੀ ਮਦਦ ਲੈਣ ਲਈ ਬੇਨਤੀ ਕੀਤੀ ਸੀ। ਜਿਸ ਤੋਂ ਬਾਅਦ ਪ੍ਰਸ਼ਾਸਨ ਦੀ ਬੇਨਤੀ ਨੂੰ ਸਵੀਕਾਰ ਕਰਦਿਆਂ ਭਾਰਤੀ ਸੈਨਾ ਮਿਸ਼ਾਮਾਰੀ ਅਤੇ ਤੇਜੂ ਤੋਂ ਬਾਗਜਾਨ ਖੇਤਰ ‘ਚ ਸਾਮਾਨ ਅਤੇ ਕਰਮਚਾਰੀਆਂ ਨੂੰ ਲਿਆਉਣ ‘ਚ ਮਦਦ ਕਰ ਰਹੀ ਹੈ।

ਦੱਸ ਦੇਈਏ ਕਿ ਅਸਾਮ ਦੇ ਤਿਨਸੁਕੀਆ ਜ਼ਿਲੇ ਵਿਚ ਆਇਲ ਇੰਡੀਆ ਲਿਮਟਿਡ ਦੁਆਰਾ ਸੰਚਾਲਿਤ ਬਾਗਜਾਨ ਖੇਤਰ ‘ਚ ਇਕ ਖੂਹ ‘ਚੋਂ 27 ਮਈ 2020 ਨੂੰ ਕੁਦਰਤੀ ਗੈਸ ਲੀਕ ਹੋ ਗਈ ਸੀ। ਜਿਸ ਕਾਰਨ ਇੱਕ ਵੱਡਾ ਧਮਾਕਾ ਹੋਣ ਕਾਰਨ 8 ਜੂਨ ਨੂੰ ਕੂਏ ‘ਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ‘ਚ ਫਾਇਰ ਬ੍ਰਿਗੇਡ ਦੇ ਦੋ ਕਰਮਚਾਰੀ ਮਾਰੇ ਗਏ ਸਨ ਅਤੇ ਇਕ ਜ਼ਖਮੀ ਹੋ ਗਿਆ ਸੀ।

ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਧਰਮਿੰਦਰ ਪ੍ਰਧਾਨ ਸ਼ਨੀਵਾਰ ਨੂੰ ਘਟਨਾ ਦਾ ਜਾਇਜ਼ਾ ਲੈਣ ਲਈ ਅਸਾਮ ਪਹੁੰਚੇ ਸਨ। ਪੈਟਰੋਲੀਮ ਮੰਤਰੀ ਨੇ ਕਿਹਾ ਕਿ ਆਇਲ ਇੰਡੀਆ ਦੇ ਬਾਗਜਾਨ ਗੈਸ ਖੂਹ ਦੇ ਪੀੜਤਾਂ ਨੂੰ ਉਚਿਤ ਮੁਆਵਜ਼ਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਰਾਹਤ ਕੈਂਪਾਂ ਵਿਚ ਰਹਿੰਦੇ ਲੋਕਾਂ ਨੂੰ ਵੀ ਭਰੋਸਾ ਦਿੱਤਾ ਕਿ ਸਰਕਾਰ ਸਾਰੇ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦੇਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਰਾਜ ਨੇ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਅਤੇ ਇਸ ‘ਚ ਦੋਸ਼ੀ ਪਾਏ ਗਏ ਲੋਕਾਂ ਨੁੰ ਬਖਸਿਆ ਨਹੀਂ ਜਾਵੇਗਾ।

- Advertisement -

Share this Article
Leave a comment