ਹੁਣ ਮੁੱਖ ਮੰਤਰੀ ਨੂੰ ਪੁੱਛੋ ਸਵਾਲ ਤਾਂ LIVE ਮਿਲਣਗੇ ਜਵਾਬ!

TeamGlobalPunjab
1 Min Read

ਚੰਡੀਗੜ੍ਹ : ਵਿਰੋਧੀ ਪਾਰਟੀਆਂ ਵਲੋਂ ਅਕਸਰ ਇਹ ਦੋਸ਼ ਜਾਂਦਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਾਂ ਆਪਣੇ ਪਾਰਟੀ ਮੈਂਬਰਾਂ ਨੂੰ ਵੀ ਮਿਲਣ ਲਈ ਸਮਾਂ ਨਹੀਂ ਦਿੰਦੇ । ਪਰ ਸ਼ਾਇਦ ਹੁਣ ਅਜਿਹੇ ਦੋਸ਼ ਨਹੀਂ ਲਗ ਸਕਣਗੇ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੌਕ ਡਾਉਨ ਦੌਰਾਨ ਇਕ ਨਿਵੇਕਲੀ ਪਹਿਲਕਦਮੀ ਕੀਤੀ ਜਾ ਰਹੀ ਹੈ । ਇਸ ਪਹਿਲਕਦਮੀ ਨਾਲ ਸਰਕਾਰ ਅਤੇ ਜਨਤਾ ਦੀਆਂ ਆਪਸੀ ਦੂਰੀਆਂ ਖਤਮ ਹੋ ਜਾਣਗੀਆਂ ।

https://m.facebook.com/story.php?story_fbid=3162422463810064&id=189701787748828

ਦਰਅਸਲ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਨਵੀਂ ਮੁਹਿੰਮ ਤਹਿਤ ਇਹ ਐਲਾਨ ਕੀਤਾ ਗਿਆ ਹੈ ਕਿ ਜੇਕਰ ਕੋਈ ਵੀ ਉਨ੍ਹਾਂ ਨੂੰ ਸਵਾਲ ਪੁਛਣਾ ਚਾਹੁੰਦਾ ਹੈ ਤਾਂ ਉਹ ਲਾਈਵ ਹੋ ਕੇ ਉਸ ਦੇ ਸਵਾਲਾਂ ਦੇ ਜਵਾਬ ਦੇਣਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਦੀ ਜਾਣਕਾਰੀ ਖੁਦ ਆਪਣੇ ਫੇਸਬੁਕ ਪੇਜ ਰਾਹੀਂ ਦਿੱਤੀ ਹੈ । ਉਨ੍ਹਾਂ ਲਿਖਿਆ ਕਿ “ਮੈਂ, ਕੱਲ (16 ਮਈ) ਨੂੰ ਫੇਸਬੁੱਕ ‘ਤੇ ਲਾਈਵ ਹੋਵਾਂਗਾ ਤੇ ਇਸ ਦੌਰਾਨ ਤੁਸੀਂ ਮੈਨੂੰ ਕੋਵਿਡ-19 ਸਬੰਧੀ ਕਿਸੇ ਵੀ ਤਰ੍ਹਾਂ ਦਾ ਸਵਾਲ ਪੁੱਛ ਸਕਦੇ ਜਿਸਦਾ ਜਵਾਬ ਮੈਂ ਤੁਹਾਨੂੰ ਆਪਣੇ ਲਾਈਵ ਸੈਸ਼ਨ ਵਿੱਚ ਹੀ ਦਵਾਂਗਾ। ਤੁਸੀਂ #AskCaptain ਇਹ ਹੈਸ਼ਟੈਗ ਵਰਤ ਕੇ ਮੈਨੂੰ ਆਪਣੇ ਸਵਾਲ ਭੇਜ ਵੀ ਸਕਦੇ ਹੋ। ਇਸ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਮੈਨੂੰ ਤੁਹਾਡੇ ਸਵਾਲਾਂ ਦੀ ਉਡੀਕ ਰਹੇਗੀ… ਇਸਦਾ ਹਿੱਸਾ ਜ਼ਰੂਰ ਬਣਿਓ।”

Share this Article
Leave a comment