ਚੰਡੀਗਡ਼੍ਹ: ਪੰਜਾਬ ਦੇ ਸਬ ਇੰਸਪੈਕਟਰ ਹਰਜੀਤ ਸਿੰਘ ਨੂੰ ਪੀਜੀਆਈ ਤੋਂ ਵੀਰਵਾਰ ਸਵੇਰੇ ਡਿਸਚਾਰਜ ਕਰ ਦਿੱਤਾ ਗਿਆ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਖੁਦ ਏਐੱਸਆਈ ਹਰਜੀਤ ਸਿੰਘ ਨੂੰ ਪੀਜੀਆਈ ਤੋਂ ਡਿਸਚਾਰਜ ਕਰਵਾਉਣ ਲਈ ਪੁੱਜੇ। ਇਸਦੇ ਨਾਲ ਹੀ ਹਰਜੀਤ ਸਿੰਘ ਦੇ ਬੇਟੇ ਨੂੰ ਬਹਾਦਰੀ ਬਦਲੇ ਅਰਸ਼ਪ੍ਰੀਤ ਨੂੰ ਬਤੌਰ ਕਾਂਸਟੇਬਲ ਭਰਤੀ ਕੀਤਾ ਗਿਆ ਹੈ। ਪੀਜੀਆਈ ਵਿੱਚ ਹਰਜੀਤ ਦਾ ਪਿਛਲੇ 10 ਦਿਨਾਂ ਤੋਂ ਇਲਾਜ ਚੱਲ ਰਿਹਾ ਸੀ। ਘਰ ਪਹੁੰਚਣ ਤੇ ਓਹਨਾ ਦਾ ਨਿੱਘਾ ਸਵਾਗਤ ਕੀਤਾ ਗਿਆ।
Thanks to world class treatment & care by Director PGI & his team, our warrior SI Harjit just left for his home today.
Thank you all for your support & prayers.
We will continue to serve & support you!
Jai Hind ! pic.twitter.com/AUTvSvGFeX
— DGP Punjab Police (@DGPPunjabPolice) April 30, 2020
Felt greatly pleased handing over the appointment letter of SI Harjeet Singh’s son, Arshpreet Singh, as a constable in the Punjab Police.
Am sure he will serve the people of Punjab as bravely & sincerely as his father.
Wish him all the very best! pic.twitter.com/nlE7Vmnn8m
— DGP Punjab Police (@DGPPunjabPolice) April 30, 2020
ਦੱਸ ਦਈਏ ਪਟਿਆਲਾ ਵਿੱਚ ਸਨੌਰ ਰੋਡ ‘ਤੇ ਸਥਿਤ ਮੰਡੀ ਵਿੱਚ ਡਿਊਟੀ ਦੌਰਾਨ ਏਐੱਸਆਈ ਹਰਜੀਤ ਸਿੰਘ ‘ਤੇ ਕੁੱਝ ਨਿਹੰਗਾਂ ਨੇ ਹਮਲਾ ਕਰ ਦਿੱਤਾ ਸੀ। ਇਸ ਹਮਲੇ ਵਿੱਚ ਹਰਜੀਤ ਸਿੰਘ ਦਾ ਨਿਹੰਗਾਂ ਨੇ ਤਲਵਾਰ ਨਾਲ ਇੱਕ ਹੱਥ ਵੱਢ ਦਿੱਤਾ ਸੀ। ਜਿਸਦੇ ਚਲਦੇ ਉਸਨੂੰ ਇਲਾਜ ਲਈ ਪੀਜੀਆਈ ਵਿੱਚ ਦਾਖਲ ਕੀਤਾ ਗਿਆ ਸੀ।
ਪੀਜੀਆਈ ਦੇ ਡਾਕਟਰਾਂ ਨੇ ਹਰਜੀਤ ਸਿੰਘ ਦਾ ਹੱਥ ਦੁਬਾਰਾ 8 ਘੰਟੇ ਵਿੱਚ ਜੋੜ ਦਿੱਤਾ ਸੀ। ਹੁਣ ਉਨ੍ਹਾ ਨੇ ਹੱਥ ਵਿਚ ਹਰਕਤ ਸ਼ੁਰੂ ਹੋ ਗਈ ਜਿਸ ਤੋਂ ਬਾਅਦ ਵੀਰਵਾਰ ਨੂੰ ਹਰਜੀਤ ਨੂੰ ਡਿਸਚਾਰਜ ਕਰ ਦਿੱਤਾ ।