ਨਿਊਜ਼ ਡੈਸਕ: ਅਸਾਮ ਵਿਧਾਨ ਸਭਾ ‘ਚ ਬਜਟ ਸੈਸ਼ਨ ਦੌਰਾਨ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਵਿਧਾਨ ਸਭਾ ‘ਚ ‘ਮੁਸਲਿਮ ਮੈਰਿਜ ਐਂਡ ਤਲਾਕ ਐਕਟ 1935’ ਨੂੰ ਰੱਦ ਕਰਨ ‘ਤੇ ਸਵਾਲ ਉਠਾਉਣ ਵਾਲੇ ਕਾਂਗਰਸੀ ਨੇਤਾਵਾਂ ਨੂੰ ਨਿਸ਼ਾਨੇ ‘ਤੇ ਲਿਆ ਹੈ। ਉਨ੍ਹਾਂ ਸਦਨ ‘ਚ ਕਿਹਾ, ‘ਜਦੋਂ ਤੱਕ ਮੈਂ ਜ਼ਿੰਦਾ ਹਾਂ, ਅਸਾਮ ‘ਚ ਛੋਟੀਆਂ ਬੱਚੀਆਂ ਦੇ ਵਿਆਹ ਨਹੀਂ ਹੋਣ ਦਿਆਂਗਾ।’ ਇਸ ਬਿਆਨ ਦਾ ਵੀਡੀਓ ਸੀਐਮ ਹਿਮੰਤ ਬਿਸਵਾ ਸਰਮਾ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਸ਼ੇਅਰ ਕੀਤਾ ਹੈ।
ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਮੁੱਖ ਮੰਤਰੀ ਵਿਧਾਨ ਸਭਾ ‘ਚ ਕਾਂਗਰਸ ‘ਤੇ ਗਰਜਦੇ ਹੋਏ ਕਹਿੰਦੇ ਹਨ, ‘ਧਿਆਨ ਨਾਲ ਸੁਣੋ,’ ਜਦੋਂ ਤੱਕ ਮੈਂ ਜ਼ਿੰਦਾ ਹਾਂ, ਅਸਾਮ ‘ਚ ਬਾਲ ਵਿਆਹ ਨਹੀਂ ਹੋਣ ਦਿਆਂਗਾ। ਮੈਂ ਤੁਹਾਨੂੰ ਸਿਆਸੀ ਤੌਰ ‘ਤੇ ਚੁਣੌਤੀ ਦੇਣਾ ਚਾਹੁੰਦਾ ਹਾਂ ਕਿ ਮੈਂ ਇਸ ਦੁਕਾਨ ਨੂੰ 2026 ਤੋਂ ਪਹਿਲਾਂ ਬੰਦ ਕਰ ਦੇਵਾਂਗਾ।
I want to make it loud and clear, till the time I am there, I will not allow you to play with the future of innocent Muslim children.
I will bring an end to this exploitative business and will not allow a single child marriage to take place in Assam: HCM Dr @himantabiswa pic.twitter.com/wTVFuXrz4u
— Chief Minister Assam (@CMOfficeAssam) February 26, 2024
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।