punjab govt punjab govt
Home / ਮਨੋਰੰਜਨ / 20 ਅਕਤੂਬਰ ਤੱਕ ਜੇਲ੍ਹ ‘ਚ ਹੀ ਰਹੇਗਾ ਸ਼ਾਹਰੁਖ ਖਾਨ ਦਾ ਪੁੱਤਰ, ਅਦਾਲਤ ਨੇ ਫੈਸਲਾ ਰੱਖਿਆ ਰਾਖਵਾਂ

20 ਅਕਤੂਬਰ ਤੱਕ ਜੇਲ੍ਹ ‘ਚ ਹੀ ਰਹੇਗਾ ਸ਼ਾਹਰੁਖ ਖਾਨ ਦਾ ਪੁੱਤਰ, ਅਦਾਲਤ ਨੇ ਫੈਸਲਾ ਰੱਖਿਆ ਰਾਖਵਾਂ

ਨਿਊਜ਼ ਡੈਸਕ: ਡਰੱਗ ਮਾਮਲੇ ਨੂੰ ਲੈ ਕੇ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰਿਅਨ ਖ਼ਾਨ ਦੀ ਜ਼ਮਾਨਤ ਪਟੀਸ਼ਨ ‘ਤੇ ਅੱਜ ਫਿਰ ਸੁਣਵਾਈ ਹੋਈ। ਅਦਾਲਤ ਨੇ ਸੁਣਵਾਈ ਤੋਂ ਬਾਅਦ ਫੈਸਲਾ 20 ਅਕਤੂਬਰ ਤੱਕ ਰਾਖਵਾਂ ਰੱਖ ਲਿਆ ਹੈ।

ਦੱਸ ਦਈਏ ਕਿ ਆਰਿਆਨ ਖਾਨ ਵਲੋਂ ਅਮਿਤ ਦੇਸਾਈ ਅਤੇ ਸਤੀਸ਼ ਮਾਨਸ਼ਿੰਦੇ, ਜਦਕਿ NCB ਵਲੋਂ ਵਧੀਕ ਸਾਲਿਸਟਰ ਜਨਰਲ ਅਨਿਲ ਸਿੰਘ ਨੇ ਦਲੀਲਾਂ ਪੇਸ਼ ਕੀਤੀਆਂ। ਅਨਿਲ ਸਿੰਘ ਨੇ ਕਿਹਾ ਕਿ ਮੁੱਢਲੀ ਜਾਂਚ ਵਿੱਚ ਮੁਲਜ਼ਮਾਂ ਦੇ ਅੰਤਰਰਾਸ਼ਟਰੀ ਸਬੰਧ ਸਾਹਮਣੇ ਆਏ ਹਨ। ਸਾਡੇ ਕੋਲ ਵਟਸਐਪ ਚੈਟਸ ਅਤੇ ਹੋਰ ਸਬੂਤ ਹਨ।

ਅਦਾਲਤ ਵਲੋਂ ਫੈਸਲਾ ਸੁਰੱਖਿਅਤ ਰੱਖੇ ਜਾਣ ਤੋਂ ਬਾਅਦ ਹੁਣ ਆਰਿਆਨ ਖਾਨ ਨੂੰ ਇੱਕ ਵਾਰ ਫਿਰ ਅਗਲੇ ਕੁੱਝ ਦਿਨ ਜੇਲ੍ਹ ਵਿੱਚ ਹੀ ਕੱਢਣੇ ਪੈਣਗੇ।

Check Also

ਸ਼ੂਟਿੰਗ ਦੌਰਾਨ ਹਾਲੀਵੁੱਡ ਅਦਾਕਾਰ ਕੋਲੋਂ ਚੱਲੀਆਂ ਗੋਲੀਆਂ, ਸਿਨੇਮੈਟੋਗਰਾਫਰ ਦੀ ਮੌਤ, 1 ਗੰਭੀਰ ਜ਼ਖਮੀ

ਮੈਕਸਿਕੋ: ਹਾਲੀਵੁੱਡ ਅਦਾਕਾਰ ਐਲੇਕ ਬਾਲਡਵਿਨ ਨੇ ਨਿਊ ਮੈਕਸਿਕੋ ਦੇ ਇੱਕ ਫਿਲਮ ਸੈੱਟ ’ਤੇ ਸ਼ੁੱਕਰਵਾਰ ਨੂੰ …

Leave a Reply

Your email address will not be published. Required fields are marked *