ਚੰਡੀਗੜ੍ਹ : ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਭਲਕੇ 29 ਜੂਨ ਨੂੰ ਚੰਡੀਗੜ੍ਹ ਆ ਰਹੇ ਹਨ। ਕੇਜਰੀਵਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਉਹ ਵੱਡੇ ਐਲਾਨ ਕਰ ਸਕਦੇ ਹਨ।
ਇਸ ਤੋਂ ਇਲਾਵਾ ਬਿਜਲੀ ਸੰਕਟ ਨੂੰ ਲੈ ਕੇ ਮੁਫ਼ਤ ਬਿਜਲੀ ਦੇਣ ਦਾ ਐਲਾਨ ਵੀ ਕਰਨਗੇ। ਇਸ ਦੀ ਜਾਣਕਾਰੀ ਉਨ੍ਹਾਂ ਨੇ ਟਵਿੱਟਰ ‘ਤੇ ਦਿੱਤੀ ਹੈ। ਦੱਸ ਦੇਈਏ ਕਿ ਇਸ ਮਹੀਨੇ ‘ਚ ਕੇਜਰੀਵਾਲ ਦੀ ਇਹ ਦੂਜੀ ਫੇਰੀ ਹੈ।
ਉਨ੍ਹਾਂ ਨੇ ਟਵੀਟ ਕਰ ਲਿਖਿਆ, ‘ਇੰਨੀ ਮਹਿੰਗਾਈ ਵਿੱਚ ਇਕ ਮਹਿਲਾ ਲਈ ਆਪਣਾ ਘਰ ਚਲਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ। ਦਿੱਲੀ ਵਿੱਚ ਅਸੀਂ ਹਰ ਪਰਿਵਾਰ ਨੂੰ 200 ਯੂਨਿਟ ਬਿਜਲੀ ਮੁਫ਼ਤ ਦਿੰਦੇ ਹਾਂ। ਮਹਿਲਾਵਾਂ ਬਹੁਤ ਖੁਸ਼ ਹਨ। ਪੰਜਾਬ ਦੀਆਂ ਮਹਿਲਾਵਾਂ ਵੀ ਮਹਿੰਗਾਈ ਤੋਂ ਬਹੁਤ ਦੁਖੀ ਹਨ। ਪੰਜਾਬ ਵਿੱਚ ਵੀ AAP ਦੀ ਸਰਕਾਰ ਮੁਫ਼ਤ ਬਿਜਲੀ ਦੇਵੇਗੀ।’
ਇੰਨੀ ਮਹਿੰਗਾਈ ਵਿੱਚ ਇਕ ਮਹਿਲਾ ਲਈ ਆਪਣਾ ਘਰ ਚਲਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ
ਦਿੱਲੀ ਵਿੱਚ ਅਸੀਂ ਹਰ ਪਰਿਵਾਰ ਨੂੰ 200 ਯੂਨਿਟ ਬਿਜਲੀ ਮੁਫ਼ਤ ਦਿੰਦੇ ਹਾਂ। ਮਹਿਲਾਵਾਂ ਬਹੁਤ ਖੁਸ਼ ਹਨ
ਪੰਜਾਬ ਦੀਆਂ ਮਹਿਲਾਵਾਂ ਵੀ ਮਹਿੰਗਾਈ ਤੋਂ ਬਹੁਤ ਦੁਖੀ ਹਨ। ਪੰਜਾਬ ਵਿੱਚ ਵੀ AAP ਦੀ ਸਰਕਾਰ ਮੁਫ਼ਤ ਬਿਜਲੀ ਦੇਵੇਗੀ
ਕੱਲ੍ਹ ਚੰਡੀਗੜ੍ਹ ਵਿਖੇ ਮਿਲਦੇ ਹਾਂ
— Arvind Kejriwal (@ArvindKejriwal) June 28, 2021