ਕੋਰੋਨਾ ਵਾਇਰਸ ਦੇ ਇਲਾਜ ਲਈ ਕੇਜਰੀਵਾਲ ਦੀ ਕੋਸ਼ਿਸ਼ ਆ ਸਕਦੀ ਹੈ ਰਾਸ!

TeamGlobalPunjab
2 Min Read

ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਇਲਾਜ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਕੀਤੀ ਗਈ ਕੋਸ਼ਿਸ ਇੰਝ ਲੱਗਦਾ ਹੈ ਜਿਵੇਂ ਲਾਭਕਾਰੀ ਸਾਬਤ ਹੋਵੇਗੀ । ਦਰਅਸਲ ਦਿੱਲੀ ਅੰਦਰ ਕੋਰੋਨਾ ਵਾਇਰਸ ਦੇ ਇਲਾਜ ਲਈ ਪਲਾਜ਼ਮਾ ਥੈਰੇਪੀ ਦੀ ਵਿਧੀ ਦਾ ਪ੍ਰੀਖਣ ਕੀਤਾ ਜਾ ਰਿਹਾ ਹੈ । ਕੇਂਦਰ ਸਰਕਾਰ ਵੱਲੋਂ ਮਨਜੂਰੀ ਤੋਂ ਬਾਅਦ ਦਿੱਲੀ ਵਿੱਚ ਇਸ ਵਿਧੀ ਦਾ ਪ੍ਰੀਖਣ ਕੀਤਾ ਗਿਆ । ਇਸ ਬਾਰੇ ਜਾਣਕਾਰੀ ਦਿੰਦਿਆਂ ਅਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਪਲਾਜ਼ਮਾ ਥਰੈਪੀ ਦੀ  ਵਰਤੋਂ ਦਿੱਲੀ ਦੇ 4 ਮਰੀਜ਼ਾਂ ‘ਤੇ ਕੀਤੀ ਗਈ ਸੀ, ਜਿਸ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ।

ਕੇਜਰੀਵਾਲ ਨੇ ਕਿਹਾ ਕਿ ਹੁਣ ਬਾਕੀ ਗੰਭੀਰ ਮਰੀਜ਼ਾਂ ਨੂੰ ਪਲਾਜ਼ਮਾ ਥੈਰੇਪੀ ਦੇਣ ਲਈ ਕੇਂਦਰ ਸਰਕਾਰ ਤੋਂ ਆਗਿਆ ਮੰਗੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਨਤੀਜੇ ਉਤਸ਼ਾਹਜਨਕ ਹੈ ਪਰ ਅਜੇ ਤੱਕ ਇਸ ਨੂੰ ਕੋਰੋਨਾ ਇਲਾਜ ਨਹੀਂ ਮੰਨਿਆ ਜਾਣਾ ਚਾਹੀਦਾ। ਕੇਜਰੀਵਾਲ ਅਤੇ ਉਨ੍ਹਾਂ ਦੇ ਨਾਲ ਆਏ ਡਾਕਟਰ ਐਸ ਕੇ ਸਰੀਨ (ਇੰਸਟੀਚਿਊਟ ਆਫ ਲਿਵਰ ਸਾਇੰਸ ਦੇ ਡਾਇਰੈਕਟਰ) ਨੇ ਕਿਹਾ ਕਿ ਕੋਰੋਨਾ ਤੋਂ ਠੀਕ ਹੋ ਰਹੇ ਲੋਕਾਂ ਨੂੰ ਹੁਣ ਦੇਸ਼ ਭਗਤੀ ਦਿਖਾਉਂਦੇ ਹੋਏ ਪਲਾਜ਼ਮਾ ਦੇਣਾ ਚਾਹੀਦਾ ਹੈ।

ਦਸ ਦੇਈਏ ਕਿ ਹੁਣ ਤੱਕ, ਲੋਕ ਨਾਇਕ ਹਸਪਤਾਲ ਦੇ ਚਾਰ ਮਰੀਜ਼ਾਂ ਦਾ ਪਲਾਜ਼ਮਾ ਥਰੈਪੀ ਰਾਹੀ ਕੀਤਾ ਗਿਆ ਸੀ।  ਪ੍ਰੈਸ ਕਾਨਫਰੰਸ ਵਿਚ ਉਨ੍ਹਾਂ ਦੱਸਿਆ ਗਿਆ ਕਿ ਚੰਗੀ ਖ਼ਬਰ ਇਹ ਹੈ ਕਿ ਸਾਰੇ ਚਾਰੇ ਮਰੀਜ਼ਾ ਦੀ ਹਾਲਤ ਵਿੱਚ ਸੁਧਾਰ ਆ ਰਿਹਾ ਹੈ। ਉਨ੍ਹਾਂ ਦੇ ਨਾਲ ਆਏ ਡਾਕਟਰ ਨੇ ਦਸਿਆ ਕਿ ਚਾਰ ਵਿੱਚੋਂ ਦੋ ਨੂੰ ਕੁੁਝ ਦਿਨ ਬਾਅਦ ਛੁੱਟੀ ਮਿਲ ਸਕਦੀ ਹੈ। ਇਨ੍ਹਾਂ ਦੋਵਾਂ ਨੂੰ ਆਈਸੀਯੂ ਤੋਂ ਸਧਾਰਣ ਵਾਰਡ ਵਿਚ ਤਬਦੀਲ ਕੀਤਾ ਗਿਆ ਹੈ।

Share This Article
Leave a Comment